ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਸ਼੍ਰੋਮਣੀ ਅਕਾਲੀ ਦਲ ਦੇ ਹਿੰਦੂ ਉਪ ਮੁੱਖ ਮੰਤਰੀ ਬਣਾਉਣ ਦੇ ਐਲਾਨ ਤੋਂ ਬਾਅਦ ਅੱਜ ਵੱਡੀ ਗਿਣਤੀ ’ਚ ਹਿੰਦੂ ਭਾਈਚਾਰੇ ਨਾਲ ਸਬੰਧਿਤ ਲੋਕਾਂ ਦਾ ਵੱਡਾ ਕਾਫ਼ਲਾ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ ਪਿੰਡ ਬਾਦਲ ਪਹੁੰਚਿਆ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹਰ ਵਰਗ ਨੂੰ ਪੂਰਾ ਸਤਿਕਾਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੈ।
ਇਹ ਵੀ ਪੜ੍ਹੋ: ਸਿੱਖ ਜਥੇਬੰਦੀਆਂ ਦੀ ਸਿਆਸੀ ਪਾਰਟੀਆਂ ਨੂੰ ਚਿਤਾਵਨੀ- ਬੇਅਦਬੀ ਦੀਆਂ ਘਟਨਾਵਾਂ ’ਤੇ ਨਾ ਕਰਨ ਰਾਜਨੀਤੀ
ਕਾਂਗਰਸ ਦੀ ਖਿਚੋਤਾਣ ਬਾਰੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਦਾ ਹਰ ਵਰਗ ਆਪਣੀਆਂ ਮੰਗਾਂ ਸਬੰਧੀ ਸੜਕਾਂ ਤੇ ਹੈ ਤਾਂ ਪੰਜਾਬ ਕਾਂਗਰਸ ’ਚ ਕੁਰਸੀ ਤੇ ਮੈਂ ਬੈਠੂ ਮੈਂ ਬੈਠੂ ਦੀ ਲੜਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਲਈ ਨਹੀਂ ਲੜ ਰਹੇ ਬਲਕਿ ਆਪਣੀ ਕੁਰਸੀ ਲਈ ਹੀ ਲੜ ਰਹੇ ਹਨ। ਉਨ੍ਹਾਂ ਆਪ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕੁਝ ਪਾਰਟੀਆਂ ਬਾਹਰੋਂ ਆ ਕਿ ਝੂਠੇ ਵਾਅਦੇ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਭਲੇ ਲਈ ਅੱਜ ਪੰਜਾਬੀਆਂ ਦੀ ਪਾਰਟੀ ਦੀ ਲੋੜ ਹੈ।ਹਰਸਿਮਰਤ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਹਰ ਵਰਗ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਇਸੇ ਲਈ ਪਾਰਟੀ ਦੀ ਸਰਕਾਰ ਆਉਣ ਤੇ ਦੋ ਉਪ ਮੁੱਖ ਮੰਤਰੀ ਇਕ ਦਲਿਤ ਭਾਈਚਾਰੇ ਅਤੇ ਇਕ ਹਿੰਦੂ ਭਾਈਚਾਰੇ ਨਾਲ ਸਬੰਧਿਤ ਹੋਵੇਗਾ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੇ ਦੋ ਉੱਪ ਮੰਤਰੀ ਬਣਾਉਣ ਦੇ ਬਿਆਨ 'ਤੇ ਜਥੇਦਾਰ ਦਾਦੂਵਾਲ ਨੇ ਚੁੱਕੇ ਸਵਾਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨੀ ਮੁੱਦੇ ’ਤੇ ਸਰਬ ਪਾਰਟੀ ਡੈਲੀਗੇਸ਼ਨ ਸਬੰਧੀ ਕੀਤੀ ਗੱਲਬਾਤ ਸਬੰਧੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨੀ ਬਿੱਲਾਂ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਕੰਮ ਰੋਕੂ ਮਤਾ ਲੈ ਕੇ ਆ ਰਿਹਾ ਜਿਸ ਵਿਚ ਹੋਰ ਪਾਰਟੀਆਂ ਵੀ ਸਾਥ ਦੇ ਰਹੀਆਂ ਹਨ। ਸੋ ਕੈਪਟਨ ਅਮਰਿੰਦਰ ਸਿੰਘ ਕੇਵਲ ਇਸ ਮੁੱਦੇ ਤੇ ਗੱਲਾਂ ਹੀ ਨਾ ਕਰਨ ਬਲਕਿ ਕਾਂਗਰਸ ਨੂੰ ਕਹਿਣ ਕਿ ਇਸ ਕੰਮ ਰੋਕੂ ਮਤੇ ’ਚ ਕਾਂਗਰਸ ਵੀ ਸਾਥ ਦੇਵੇ।
ਇਹ ਵੀ ਪੜ੍ਹੋ: ਬੇਅੰਤ ਕੌਰ ਦੇ ਘਰ ਪੁੱਜੇ ਨਕਲੀ ਇਮੀਗ੍ਰੇਸ਼ਨ ਅਫ਼ਸਰ, ਕਿਹਾ ਦਿਓ ਪੈਸੇ ਨਹੀਂ ਤਾਂ ਕਰ ਦਿਆਂਗੇ ਡਿਪੋਰਟ (ਵੀਡੀਓ)
ਹਰੀਸ਼ ਰਾਵਤ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਦੇ ਸੁਰ ਬਦਲੇ, ਦਿੱਤਾ ਵੱਡਾ ਬਿਆਨ
NEXT STORY