ਗੜ੍ਹਸ਼ੰਕਰ— ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਲੋਕਾਂ ਦਾ ਵੱਡਾ ਇਕੱਠ ਲੈ ਕੇ 23 ਜੂਲਾਈ ਨੂੰ ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ ਦੇ ਨਵੇਂ ਥਾਪੇ ਗਏ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ’ਚ ਪਹੁੰਚੀ। ਜ਼ਿਕਰਯੋਗ ਹੈ ਕਿ 21 ਜੁਲਾਈ ਨੂੰ ਕਾਂਗਰਸ ਦੇ ਨਵੇਂ-ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਨਾਲ ਗੜ੍ਹਸ਼ੰਕਰ ਦੀ ਇਹ ਆਗੂ ਵੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਲੇ ਕਾਂਗਰਸੀ ਆਗੂਆਂ ’ਚ ਸ਼ਾਮਲ ਸੀ ਅਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਚੰਡੀਗੜ੍ਹ ਵਿਖੇ ਤਾਜਪੋਸ਼ੀ ਸਮਾਗਮ ’ਚ ਪਹੁੰਚਣ ਦਾ ਸੱਦਾ ਨਿਮਿਸ਼ਾ ਨੂੰ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਆਪ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਮੋਰਿੰਡਾ ਪਹੁੰਚੇ ਨਵਜੋਤ ਸਿੱਧੂ ਬੋਲੇ, 'ਕਿਸਾਨ ਮੋਰਚਾ ਕਿਸੇ ਤੀਰਥ ਨਾਲੋਂ ਘੱਟ ਨਹੀਂ, ਬੁਲਾਉਣ ਤਾਂ ਜਾਵਾਂਗਾ ਨੰਗੇ ਪੈਰ
22 ਜੁਲਾਈ ਨੂੰ ਨਿਮਿਸ਼ਾ ਮਹਿਤਾ ਨੇ ਆਪਣੇ ਵਰਕਰ ਸਾਥੀਆਂ ਦੀ ਛੋਟੀ ਜਿਹੀ ਮੀਟਿੰਗ ਬੁਲਾ ਕੇ ਚੰਡੀਗੜ੍ਹ ਜਾਣ ਦੀ ਤਿਆਰੀ ਕਰਨ ਲਈ ਕਿਹਾ ਪਰ ਹੈਰਾਨੀ ਦੀ ਗੱਲ ਇਹ ਸੀ ਕਿ 23 ਜੁਲਾਈ ਨੂੰ ਬੇਸ਼ੱਕ ਲੋਕਾਂ ਨੇ ਸਵੇਰੇ ਕਰੀਬ ਸਾਢੇ 7 ਵਜੇ ਬੱਸਾਂ ’ਚ ਬੈਠ ਕੇ ਜਾਣਾ ਸੀ, ਜਿਸ ਤੋਂ ਅਕਸਰ ਲੋਕ ਕਤਰਾਉਂਦੇ ਹਨ ਪਰ ਨਿਮਿਸ਼ਾ ਦੇ ਕਾਫ਼ਲੇ ਲਈ ਨਾ ਸਿਰਫ਼ ਬੱਸਾਂ ਦੀਆਂ ਸੀਟਾਂ ਭਰੀਆਂ ਗਈਆਂ ਸਗੋਂ ਬੱਸਾਂ, ਕਾਰਾਂ ਹੀ ਘੱਟ ਪੈ ਗਈਆਂ। ਇਥੋਂ ਤੱਕ ਕਿ ਪਿੰਡ ਪਦਰਾਣਾ, ਜੀਵਨਪੁਰ ਗੁੱਜਰਾਂ ਅਤੇ ਸਲੇਮਪੁਰ ਵਿਚੋਂ ਪੂਰੇ ਸਮਰਥਕਾਂ ਨੂੰ ਵਿਚ ਬਿਠਾਇਆ ਹੀ ਨਹੀਂ ਜਾ ਸਕਿਆ। ਪਿੱਛਿਓਂ ਬੱਸਾਂ ਪੂਰੀਆਂ ਭਰ ਜਾਣ ਕਰਕੇ ਪਿੰਡ ਬਡੇਸਰੋਂ, ਸਤਨੌਰ ਅਤੇ ਮੇਘੋਵਾਲ ਦੇ ਸਮਰਥਕਾਂ ਨੂੰ ਲਿਜਾਇਆ ਹੀ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ: ਸਿੱਧੂ ਦੀ ਪ੍ਰਧਾਨਗੀ ਤੋਂ ਬਾਅਦ ਹਰੀਸ਼ ਰਾਵਤ ਹੁਣ ਜਾਣਗੇ ਉਤਰਾਖੰਡ, ਪੰਜਾਬ ’ਚ ਬਣੇਗਾ ਨਵਾਂ ਮੁਖੀ
ਬੱਸਾਂ ’ਚ ਬੈਠੇ ਲੋਕਾਂ ਨੇ ਤਾਂ ਨਿਮਿਸ਼ਾ ਨੂੰ ਇਹ ਵੀ ਕਹਿ ਦਿੱਤਾ ਕਿ ਉਸ ਦਾ ਸਾਥ ਦੇਣ ਲਈ ਉਹ ਸਵੇਰੇ ਸਾਢੇ 7 ਦੀ ਬਜਾਏ ਸਾਢੇ 5 ਵੀ ਬੱਸਾਂ ’ਚ ਬੈਠ ਸਕਦੇ ਹਨ ਕਿਉਂਕਿ ਉਹ ਨਿਮਿਸ਼ਾ ਨੂੰ ਗੜ੍ਹਸ਼ੰਕਰ ਦੀ ਵਿਧਾਇਕ ਵੇਖਣਾ ਚਾਹੰੁਦੇ ਹਨ। ਇਸ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸੀ ਵਰਕਰਾਂ ਅਤੇ ਆਮ ਜਨਤਾ ’ਚ ਉਤਸ਼ਾਹ ਭਰਿਆ ਹੈ, ਉਥੇ ਹੀ ਲੋਕ ਨਿਮਿਸ਼ਾ ਮਹਿਤਾ ਦੇ 2017 ’ਚ ਵਿਧਾਇਕ ਨਾ ਬਣਨ ਦੇ ਬਾਵਜੂਦ ਵੀ ਉਸ ਨਾਲ ਡਟ ਕੇ ਖੜ੍ਹੇ ਹਨ।
ਇਹ ਵੀ ਪੜ੍ਹੋ: ਜਲੰਧਰ: ਸਚਿਨ ਜੈਨ ਕਤਲ ਮਾਮਲੇ 'ਚ ਸਾਹਮਣੇ ਆਈ CCTV ਫੁਟੇਜ, ਹੋਏ ਕਈ ਅਹਿਮ ਖੁਲਾਸੇ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਗੁਰਲਾਲ ਭਲਵਾਨ ਹੱਤਿਆ ਕਾਂਡ ’ਚ ਨਾਮਜ਼ਦ ਹਵਾਲਾਤੀ ਕੋਲੋਂ ਮੋਬਾਇਲ ਬਰਾਮਦ
NEXT STORY