ਫ਼ਰੀਦਕੋਟ (ਰਾਜਨ): ਗੁਰਲਾਲ ਭਲਵਾਨ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਹੱਤਿਆ ਕਾਂਡ ਫ਼ਰਵਰੀ 2021 ਨਾਲ ਜੁੜੇ ਹਵਾਲਾਤੀ ਗੁਰਇੰਦਰ ਪਾਲ ਸਿੰਘ ਉਰਫ਼ ਗੋਰਾ ਵਾਸੀ ਦੇਵੀਵਾਲਾ ਰੋਡ, ਕੋਟਕਪੂਰਾ ਜੋ ਫ਼ਰੀਦਕੋਟ ਜੇਲ ਦੇ ਬਲਾਕ-ਈ ਦੀ ਬੈਰਕ-3 ’ਚ ਬੰਦ ਹੈ ਪਾਸੋਂ ਮੋਬਾਇਲ ਬਰਾਮਦ ਹੋਣ ਦੀ ਸੂਰਤ ਵਿੱਚ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰਕੇ ਪੁਲਸ ਵੱਲੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪਟਿਆਲਾ ’ਚ ਹੁਣ ਹੋਣਗੇ ਸੱਤਾ ਦੇ ਦੋ ਕੇਂਦਰ, ‘ਮੋਤੀ ਮਹਿਲ’ ਦੇ ਨਾਲ ਬਣਿਆ ‘ਜੋਤੀ ਮਹਿਲ
ਜਾਣਕਾਰੀ ਅਨੁਸਾਰ ਜਦ ਸਰਾਜ ਮੁਹੰਮਦ ਸਹਾਇਕ ਸੁਪਰਡੈਂਟ ਨੇ ਸੁਰੱਖਿਆ ਕਰਮਚਾਰੀਆਂ ਸਣੇ ਬੈਰਕ-3 ਦੇ ਬੰਦੀਆਂ ਦੀ ਤਲਾਸ਼ੀ ਲਈ ਤਾਂ ਉਕਤ ਹਵਾਲਾਤੀ ਕੋਲੋਂ 1 ਮੋਬਾਇਲ ਅਤੇ ਡਾਟਾ ਕੇਬਲ ਬਰਾਮਦ ਹੋਈ। ਇਸ ਮਾਮਲੇ ਦੇ ਤਫਤੀਸ਼ੀ ਸਹਾਇਕ ਥਾਣੇਦਾਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਵਾਲਾਤੀ ਗੁਰਲਾਲ ਭਲਵਾਨ ਹੱਤਿਆ ਕਾਂਡ ਵਿੱਚ ਨਾਮਜ਼ਦ ਹੈ ਅਤੇ ਇਸ ਪਾਸੋਂ ਬਰਾਮਦ ਮੋਬਾਇਲ ਇਨਫ਼ਰਮੇਸ਼ਨ ਟੈਕਨਾਲੌਜੀ ਸੈੱਲ ਵਿਖੇ ਭੇਜਿਆ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਇਸ ਦੋਸ਼ੀ ਨੇ ਮੋਬਾਇਲ ਰਾਹੀਂ ਕਿਸ-ਕਿਸ ਨਾਲ ਸੰਪਰਕ ਕੀਤਾ ਅਤੇ ਇਸਤੋਂ ਇਲਾਵਾ ਇਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਵੀ ਪੁੱਛ ਪੜਤਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬਠਿੰਡਾ ’ਚ ਮਨਪ੍ਰੀਤ ਬਾਦਲ ਦਾ ਵਿਰੋਧ ਕਰਦੇ ਠੇਕਾ ਮੁਲਾਜ਼ਮਾਂ 'ਤੇ ਲਾਠੀਚਾਰਜ, ਕਈ ਗ੍ਰਿਫ਼ਤਾਰ
ਫਿਲੌਰ ’ਚ ਸੂਰਜ ਚੜ੍ਹਦੇ ਸਾਰ ਫੈਲੀ ਸਨਸਨੀ, ਦੋ ਧੜਿਆਂ ਵਿਚ ਹੋਈ ਖੂਨੀ ਝੜਪ
NEXT STORY