ਜਲਾਲਾਬਾਦ,(ਨਿਖੰਜ, ਜਤਿੰਦਰ) : ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਸਾਬਕਾ ਪ੍ਰਧਾਨ ਪ੍ਰਿਥਵੀ ਰਾਜ ਭੰਮਾ ਦੀ ਅੱਜ ਕੁਝ ਅਣਪਛਾਤੇ ਲੋਕਾਂ ਵਲੋਂ ਕੁੱਟਮਾਰ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਇਸ ਘਟਨਾਂ ਤੋਂ ਬਾਅਦ ਸਥਿਤੀ ਤਣਾਅ ਪੂਰਵਕ ਬਣ ਗਈ ਤੇ ਭੰਮਾ ਸਮਰਥਕਾਂ ਵਲੋਂ ਸ਼ਹੀਦ ਊਧਮ ਸਿੰਘ ਚੌਂਕ 'ਚ ਧਰਨਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਨੇ ਸਥਿਤੀ ਨੂੰ ਸੰਭਾਲਦੇ ਹੋਏ ਧਰਨਾ ਨਹੀ ਲੱਗਣ ਦਿੱਤਾ ਤੇ ਪੂਰੇ ਇਲਾਕੇ ਨੂੰ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਾਬਕਾ ਕਾਂਗਰਸੀ ਪ੍ਰਧਾਨ ਵਲੋਂ ਕਾਂਗਰਸੀ ਉਮੀਦਵਾਰ ਦੀ ਵਿਰੋਧਤਾ ਦਾ ਐਲਾਨ ਕੀਤਾ ਗਿਆ ਸੀ। ਇਸ ਤਰ੍ਹਾਂ 132 ਕੇ.ਵੀ ਸਬ ਡਵੀਜ਼ਨ ਦੇ ਦਫਤਰ ਵਿਖੇ ਬਣੇ ਪੋਲਿੰਗ ਬੂਥ 'ਚ ਵੀ ਅਕਾਲੀ ਵਰਕਰਾਂ ਤੇ ਕਾਂਗਰਸੀ ਵਰਕਰਾਂ ਦੇ ਆਪਸ 'ਚ ਉਲਝਣ ਦੀ ਘਟਨਾਂ ਵੀ ਵਾਪਰੀ। ਜਿਸ ਨੂੰ ਮੌਕੇ 'ਤੇ ਪੁੱਜੀ ਪੁਲਸ ਨੇ ਕਾਬੂ ਪਾ ਲਿਆ ਹੈ ਤੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।
ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤਾਂਗੇ, Exit poll ਦੀਆਂ ਰਿਪਰੋਟਾਂ ਉਤੇ ਭਰੋਸਾ ਨਹੀਂ : ਕੈਪਟਨ
NEXT STORY