ਜਲੰਧਰ (ਵੈੱਬ ਡੈਸਕ, ਚੋਪੜਾ)- ਜਲੰਧਰ 'ਚ ਮੇਅਰ ਦੀ ਚੋਣ ਨੂੰ ਲੈ ਕੇ ਅੱਜ ਹਾਈਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ। ਬਹੁਮਤ ਦੇ ਅੰਕੜੇ ਨੇੜੇ ਪਹੁੰਚਣ ਲਈ 'ਆਪ' ਵੱਲੋਂ ਜਿੱਥੇ ਹੋਰਾਂ ਪਾਰਟੀਆਂ ਦੇ ਜੇਤੂ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਨਾ ਲਗਾਤਾਰ ਜਾਰੀ ਹੈ, ਉਥੇ ਹੀ ਅੱਜ ਵਾਰਡ ਨੰਬਰ- 47 ਵਿਚ ਕਾਂਗਰਸ ਦੀ ਕੌਂਸਲਰ ਦੇ ਘਰ ਬਾਹਰ ਕਾਂਗਰਸ ਦੇ ਵੱਡੇ ਆਗੂ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਵੱਲੋਂ ਸਮਰਥਕਾਂ ਨਾਲ ਧਰਨਾ ਦਿੱਤਾ ਗਿਆ। ਕੌਂਸਲਰ 'ਤੇ ਦੋਸ਼ ਹਨ ਕਿ ਕੌਂਸਲਰ ਲੋਕਾਂ ਨਾਲ ਧੋਖਾ ਕਰਕੇ 'ਆਪ' ਵਿਚ ਸ਼ਾਮਲ ਹੋ ਗਈ ਹੈ, ਉਥੇ ਹੀ ਦੂਜੇ ਪਾਸੇ ਮੌਕੇ ਉਤੇ ਪਹੁੰਚੀ ਪੁਲਸ ਨੇ ਬੇਰੀ ਅਤੇ ਉਸ ਦੇ ਸਮਰਥਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਹਿਰਾਸਤ ਵਿਚ ਲਏ ਗਏ ਕਾਂਗਰਸੀ ਆਗੂਆਂ ਨੂੰ ਜਲੰਧਰ ਕਮਿਸ਼ਨਰੇਟ ਪੁਲਸ ਭਾਰਗੋਂ ਕੈਂਪ ਥਾਣੇ ਵਿਚ ਲੈ ਗਈ ਹੈ। ਥਾਣੇ ਪਹੁੰਚਣ 'ਤੇ ਵੀ ਕਾਂਗਰਸੀ ਆਗੂਆਈਂ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਹਾਲਾਂਕਿ ਪੁਲਸ ਨੇ ਕੁਝ ਦੇਰ ਬਾਅਦ ਸਾਰਿਆਂ ਨੂੰ ਛੱਡ ਦਿੱਤਾ। ਦੱਸ ਦੇਈਏ ਕਿ ਵਾਰਡ ਨੰਬਰ 47 ਵਿਚ ਕਾਂਗਰਸ ਦੀ ਟਿਕਟ 'ਤੇ ਕੌਂਸਲਰ ਬਣੀ ਮਨਮੀਤ ਕੌਰ 'ਆਪ' ਵਿਚ ਸ਼ਾਮਲ ਹੋ ਗਈ ਹੈ, ਜਿਸ ਦੇ ਵਿਰੋਧ ਵਿਚ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਮਨਮੀਤ ਕੌਰ ਦੇ ਅਵਾਤਰ ਨਗਰ ਸਥਿਤ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਬੇਹੱਦ ਮਸ਼ਹੂਰ ਸੀ ਮੋਹਾਲੀ ਹਾਦਸੇ 'ਚ ਮਾਰੀ ਗਈ ਦ੍ਰਿਸ਼ਟੀ, ਮਾਰਚ 'ਚ ਹੋਣਾ ਸੀ ਵਿਆਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਿਗਮ ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਸਿਰਫ 2 ਕਦਮ ਦੂਰ ‘ਆਪ’, ਇਨ੍ਹਾਂ ਕੌਂਸਲਰਾਂ ’ਤੇ ਟਿੱਕੀਆਂ ਨਜ਼ਰਾਂ
NEXT STORY