ਅੰਮ੍ਰਿਤਸਰ, (ਲਖਬੀਰ) – ਹਲਕਾ ਉੱਤਰੀ ਅਧੀਨ ਆਉਂਦੀ ਪੁਰਾਣੀ ਵਾਰਡ ਨੰਬਰ 10 ਅਤੇ ਹੱਦਬੰਦੀ ਦੌਰਾਨ ਬਣੀ ਨਵੀਂ ਵਾਰਡ 16 ਦੇ ਇਲਾਕੇ ਨਹਿਰੂ ਕਾਲੋਨੀ 'ਚ ਕਾਂਗਰਸੀ ਆਗੂ ਗੌਰਵ ਕੁਮਾਰ ਗੋਰਾ ਦੀ ਅਗਵਾਈ ਹੇਠ ਹੋਈ ਅਹਿਮ ਮੀਟਿੰਗ ਦੌਰਾਨ ਇਕੱਠੇ ਹੋਏ ਕਾਂਗਰਸੀ ਆਗੂਆਂ ਨੇ ਕਾਂਗਰਸ ਦੇ ਮੌਜੂਦਾ ਕੌਂਸਲਰ ਕੰਵਲਪ੍ਰਿਤਪਾਲ ਸਿੰਘ ਲੱਕੀ ਦੇ ਵਿਰੁੱਧ ਖੁੱਲ੍ਹ ਕੇ ਭੜਾਸ ਕੱਢੀ।
ਮੀਟਿੰਗ ਦੌਰਾਨ ਕਾਂਗਰਸ ਨਾਰਕੋਟਿਕ ਸੈੱਲ ਦੇ ਚੇਅਰਮੈਨ ਅਰੁਣ ਮਹਾਜਨ ਨੇ ਦੋਸ਼ ਲਾਇਆ ਕਿ ਵਾਰਡ ਕੌਂਸਲਰ ਲੱਕੀ ਨੇ ਵਿਧਾਨ ਸਭਾ ਅਤੇ ਐੱਮ.ਪੀ. ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਤੱਕ ਡਿਵੈੱਲਪਮੈਂਟ ਦੇ ਕੰਮਾਂ ਵੱਲ ਧਿਆਨ ਨਹੀਂ ਦਿੱਤਾ । ਮਹਾਜਨ ਨੇ ਕਿਹਾ ਕਿ ਜੇਕਰ ਪਾਰਟੀ ਹਾਈ ਕਮਾਨ ਨੇ ਅਜਿਹੇ ਵਿਅਕਤੀ ਨੂੰ ਦੁਬਾਰਾ ਨਿਗਮ ਚੋਣਾਂ ਲੜਨ ਦਾ ਮੌਕਾ ਦਿੱਤਾ ਤਾਂ ਕਾਂਗਰਸ ਪਾਰਟੀ ਇਸ ਵਾਰਡ 'ਚੋਂ ਬੁਰੀ ਤਰ੍ਹਾਂ ਹਾਰੇਗੀ । ਇਸੇ ਤਰ੍ਹਾਂ ਕਾਂਗਰਸ ਸੇਵਾ ਦਲ ਦੇ ਬਲਾਕ ਚੀਫ ਗੋਪਾਲ ਨਗਰ ਦੇ ਫੌਜੀ ਯੋਗਰਾਜ ਨੇ ਕਿਹਾ ਕਿ ਜਦ ਵੀ ਉਹ ਵਾਰਡ ਦੇ ਕਿਸੇ ਵਿਧਵਾ, ਬੁਢਾਪਾ ਅਤੇ ਅੰਗਹੀਣ ਦੇ ਪੈਨਸ਼ਨ ਫਾਰਮ ਤਸਦੀਕ ਕਰਵਾਉਣ ਜਾਂਦੇ ਸਨ ਤਾਂ ਉਹ ਸਥਾਨਕ ਕੌਂਸਲਰ ਫਾਰਮ ਤਸਦੀਕ ਕਰਨ ਤੋਂ ਟਾਲ-ਮਟੋਲ ਕਰਦੇ ਸਨ ਤਾਂ ਉਹ ਕਿਸੇ ਹੋਰ ਵਾਰਡ ਦੇ ਕੌਂਸਲਰ ਕੋਲੋਂ ਫਾਰਮ ਤਸਦੀਕ ਕਰਵਾ ਕੇ ਲੋਕ ਸੇਵਾ ਕਰਦੇ ਸਨ ।ਕਾਂਗਰਸੀ ਆਗੂ ਹੈਪੀ ਅਰੋੜਾ ਨੇ ਕਿਹਾ ਕਿ ਵਾਰਡ ਦੇ ਲੋਕ ਭਲਾਈ ਕੰਮ ਨਾ ਹੋਣ ਕਾਰਨ ਕੌਂਸਲਰ ਆਪਣਾ ਜਨ ਆਧਾਰ ਗਵਾ ਚੁੱਕੇ ਹਨ । ਕਾਂਗਰਸੀ ਆਗੂ ਗੌਰਵ ਕੁਮਾਰ ਗੋਰਾ ਨੇ ਆਖਿਆ ਕਿ ਵਾਰਡ ਕੌਂਸਲਰ ਲੱਕੀ ਨੂੰ ਇਲਾਕਾ ਨਿਵਾਸੀਆਂ ਨੇ 10 ਸਾਲਾ ਕੰਮ ਕਰਨ ਦਾ ਮੌਕਾ ਦਿੱਤਾ ਪਰ ਇਹ ਲੋਕਾਂ ਗੱਲਾਂ 'ਤੇ ਖਰੇ ਨਹੀਂ ਉਤਰੇ।
ਉਪਰੋਕਤ ਆਗੂਆਂ ਨੇ ਐੱਮ. ਪੀ. ਗੁਰਜੀਤ ਸਿੰਘ ਔਜਲਾ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਹਲਕਾ ਵਿਧਾਇਕ ਸੁਨੀਲ ਦੱਤੀ ਤੋਂ ਪੂਰਜ਼ੋਰ ਸ਼ਬਦਾਂ 'ਚ ਮੰਗ ਕੀਤੀ ਕਿ ਨਿਗਮ ਚੋਣਾਂ ਦੌਰਾਨ ਵਾਰਡ 16 'ਚੋਂ ਮੌਜੂਦਾ ਕੌਂਸਲਰ ਲੱਕੀ ਨੂੰ ਟਿਕਟ ਨਾ ਦੇ ਕੇ ਕਿਸੇ ਹੋਰ ਯੋਗ ਵਿਅਕਤੀ ਨੂੰ ਟਿਕਟ ਦੇ ਕੇ ਨਿਵਾਜੇ। ਮੀਟਿੰਗ 'ਚ ਸਾਬਕਾ ਡੀ.ਐੱਸ.ਪੀ. ਰੁਲਦਾ ਰਾਮ, ਆਸ਼ੂ ਸੋਨੀ, ਟੋਨੀ ਪ੍ਰਧਾਨ, ਹਰਦੀਪ ਸਿੰਘ, ਗੁਰਜੀਤ ਸਿੰਘ ਕੋਹਾਲੀ, ਦਲਜੀਤ ਸਿੰਘ, ਅਵਿਨਾਸ਼ ਸ਼ਰਮਾ, ਸੁਰਿੰਦਰ ਕੌਰ, ਬੀਰੋ, ਪੂਨਮ, ਅਲਵੀਨਾ, ਪਾਸ਼ੋ, ਬਲਵਿੰਦਰ ਕੌਰ ਆਦਿ ਸ਼ਾਮਿਲ ਸਨ।
ਧਰਮ ਪ੍ਰਚਾਰ ਲਹਿਰ 'ਚ ਨੌਜਵਾਨਾਂ ਤੇ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਜਾ ਰਿਹੈ : ਪ੍ਰੋ. ਬਡੂੰਗਰ
NEXT STORY