ਲੋਹੀਆਂ (ਸੱਦੀ)- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਸ ਵੇਲੇ ਭਾਵੇਂ ਪਿੰਡਾਂ ’ਚ ਪਾਣੀ ਉੱਤਰ ਚੁੱਕਾ ਹੈ ਅਤੇ ਹੜ੍ਹ ਪੀੜਤਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਸਹਾਇਤਾ ਦਿੱਤੀ ਜਾ ਰਹੀ ਹੈ ਪਰ ਫਿਰ ਵੀ ਇਨ੍ਹਾਂ ਹੜ੍ਹਾਂ ਕਾਰਨ ਡਰ ਦਾ ਮਹੌਲ ਪਾਇਆ ਜਾ ਰਿਹਾ ਹੈ ਅਤੇ ਕੁਝ ਲੋਕਾਂ ਨੂੰ ਡਰ ਵੀ ਸਤਾ ਰਿਹਾ ਹੈ ਕਿ ਸ਼ਾਇਦ ਕੁਝ ਜੀਵ ਜੰਤੂ ਅਤੇ ਜਾਨਵਰ ਵੀ ਪਾਣੀ ’ਚ ਰੁੜ੍ਹ ਕੇ ਇਲਾਕਾ ਲੋਹੀਆਂ ਦੇ ਪਿੰਡਾਂ ’ਚ ਆ ਗਏ ਹੋਣਗੇ, ਜੋ ਉਨ੍ਹਾਂ ਦਾ ਨੁਕਸਾਨ ਕਰ ਸਕਦੇ ਹਨ। ਇਨ੍ਹਾਂ ਜਾਨਵਰਾਂ ਨੂੰ ਪਿੰਡਾਂ ’ਚ ਵੇਖਣ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੈ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਨੂੰ ਲੈ ਕੇ ਵੱਡੀ ਖ਼ਬਰ, 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ 'ਚ ਭੇਜਿਆ ਗਿਆ

ਇਸੇ ਡਰ ਕਾਰਨ ਇਥੋਂ ਦੇ ਨੇੜਲੇ ਪਿੰਡਾਂ ’ਚ ਅਫ਼ਵਾਹਾਂ ਫੈਲ ਗਈਆਂ ਕਿ ਇਥੇ ਚੀਤੇ ਅਤੇ ਉਨ੍ਹਾਂ ਦੇ ਬੱਚੇ ਵੇਖੇ ਗਏ ਹਨ। ਇਨ੍ਹਾਂ ਅਫ਼ਵਾਹਾਂ ਨੇ ਇੰਨਾ ਜ਼ੋਰ ਫੜ ਲਿਆ ਕਿ ਇਨ੍ਹਾਂ ਚੀਤਿਆਂ ਤੋਂ ਬਚਣ ਲਈ ਕੁਝ ਲੋਕਾਂ ਵੱਲੋਂ ਗੁਰਦੁਆਰਿਆਂ ਰਾਹੀਂ ਵੀ ਅਨਾਊਸਮੈਂਟ ਵੀ ਕਰਵਾ ਦਿੱਤੀਆਂ ਗਈਆਂ ਕਿ ਪਿੰਡ ’ਚ ਚੀਤਾ ਵੇਖਿਆ ਗਿਆ ਹੈ। ਅਨਾਊਸਮੈਂਟਾਂ ਕਰਵਾ ਕੇ ਕਿਹਾ ਜਾਣ ਲੱਗਾ ਕਿ ਚੀਤਾ ਆਇਆ, ਚੀਤਾ ਆਇਆ। ਇਸ ਲਈ ਬੱਚਿਆਂ ਅਤੇ ਆਪਣੇ ਪਸ਼ੂਆਂ ਅਤੇ ਡੰਗਰਾਂ ਦਾ ਧਿਆਨ ਰੱਖਣ। ਇਥੋਂ ਤੱਕ ਕਿ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਵੀ ਧਿਆਨ ਰੱਖਣ ਲਈ ਸੁਚੇਤ ਕੀਤਾ ਗਿਆ ਜਦਕਿ ਰਾਤ ਨੂੰ ਆਮ ਲੋਕਾਂ ਨੇ ਜਿਨ੍ਹਾਂ ਕੋਲ ਆਪਣੇ ਨਿੱਜੀ ਹਥਿਆਰ ਵੀ ਹਨ, ਬਾਹਰ ਕੱਢ ਲਏ ਗਏ ਤਾਂ ਕਿ ਜੇਕਰ ਚੀਤੇ ਨੇ ਹਮਲਾ ਕਰ ਦਿੱਤਾ ਤਾਂ ਬਚਾਅ ਹੋ ਸਕੇ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ, 25 ਹਜ਼ਾਰ ਕਰੋੜ ਰੁਪਏ ਰਾਹਤ ਪੈਕੇਜ ਦੀ ਕੀਤੀ ਮੰਗ
ਜਦੋਂ ਇਸ ਸਬੰਧੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਕਿਸੇ ਬਜ਼ੁਰਗ ਨੇ ਹਨ੍ਹੇਰੇ ’ਚ ਸ਼ਾਇਦ ਕੋਈ ਕੁੱਤਾ ਜਾਂ ਕੋਈ ਹੋਰ ਜਾਨਵਰ ਵੇਖ ਲਿਆ ਅਤੇ ਜਿਸ ਨੂੰ ਉਸ ਨੇ ਚੀਤਾ ਸਮਝ ਲਿਆ ਅਤੇ ਰੋਲਾ ਪਾ ਦਿੱਤਾ। ਪਿੰਡ ਜਾਣੀਆਂ ਚਾਹਲ ਦੇ ਸਰਪੰਚ ਰਣਜੀਤ ਸਿੰਘ ਰਾਣਾ ਅਤੇ ਜਲਾਲਪੁਰ ਖ਼ੁਰਦ ਦੇ ਸਰਪੰਚ ਸੰਨੀ ਸਿੰਘ ਦਾ ਕਹਿਣਾ ਸੀ ਕਿ ਰਾਤ ਨੂੰ ਬਜ਼ੁਰਗਾਂ ਨੂੰ ਘੱਟ ਦਿੱਸਦਾ ਹੈ ਅਤੇ ਹੋ ਸਕਦਾ ਹੋਵੇ ਉਹ ਚੀਤਾ ਨਹੀਂ ਕੁੱਤਾ ਹੀ ਹੋਵੇ। ਦੋਵੇਂ ਸਰਪੰਚਾਂ ਨੇ ਦੱਸਿਆ ਕਿ ਉਹ ਸਿਰਫ਼ ਅਫ਼ਵਾਹਾਂ ਹੀ ਹਨ, ਹੋਰ ਕੁਝ ਨਹੀਂ।
ਇਹ ਵੀ ਪੜ੍ਹੋ: ਹੜ੍ਹਾਂ ਮਗਰੋਂ ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਖ਼ਬਰ 'ਚ ਪੜ੍ਹੋ ਕੀ ਹੈ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਰਾਜਪਾਲ ਕਟਾਰੀਆ ਵਲੋਂ ਘੱਗਰ ਦਾ ਦੌਰਾ, ਮੀਡੀਆ ਨੂੰ ਦਿੱਤਾ ਵੱਡਾ ਬਿਆਨ
NEXT STORY