ਪਠਾਨਕੋਟ/ਭੋਆ (ਸ਼ਾਰਦਾ) — ਭੋਆ ਹਲਕੇ 'ਚ ਵਿਧਾਇਕ ਜੋਗਿੰਦਰ ਪਾਲ ਦੇ ਨਿਵਾਸ 'ਤੇ ਬੀਤੀ ਅੱਧੀ ਰਾਤ ਸ਼ਰਾਰਤੀ ਅਨਸਰਾਂ ਨੇ ਪੱਥਰਬਾਜ਼ੀ ਕੀਤੀ। ਜਾਣਕਾਰੀ ਮੁਤਾਬਕ ਕਲ ਦਿਨ ਭਰ ਤੇ ਰਾਤ ਗਏ ਤਕ ਭੋਆ ਹਲਕਾ ਦੇ ਕਈ ਪਿੰਡਾਂ ਦੀ ਬਿਜਲੀ ਗੁਲ ਰਹੀ, ਜਿਸ ਤੋਂ ਦਿਹਾਤੀ ਜਨਤਾ ਨੂੰ ਪਰੇਸ਼ਾਨੀ ਝੇਲਣੀ ਪਈ।
ਸ਼ਨੀਵਾਰ ਦੀ ਰਾਤ ਕਰੀਬ ਪੌਣੇ 12 ਵਜੇ ਅਚਾਨਕ 4 ਦਰਜਨ ਦੇ ਕਰੀਬ ਸ਼ਰਾਰਤੀ ਅਨਸਰਾਂ ਨੇ ਵਿਧਾਇਕ ਜੋਗਿੰਦਰ ਦੇ ਲਾਹੜੀ ਮਹੰਤਾ ਪਿੰਡ 'ਚ ਸਥਿਤ ਨਿਵਾਸ ਸਥਾਨ ਸਾਹਮਣੇ ਇਕੱਠੇ ਹੋ ਗਏ ਜਿਨ੍ਹਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ।
ਇਸ ਨਾਲ ਵਿਧਾਇਕ ਜੋਗਿੰਦਰ ਦੇ ਨਿਵਾਸ ਸਥਾਨ ਦੇ ਸ਼ੀਸ਼ੇ ਟੁੱਟ ਗਏ, ਹਾਲਾਂਕਿ ਇਸ ਦੌਰਾਨ ਉਥੇ ਨਾ ਤਾਂ ਵਿਧਾਇਕ ਸਨ ਤੇ ਨਾਂ ਹੀ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਮੌਜੂਦ ਸੀ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ 'ਚ ਲੈ ਕੇ ਖੰਗਾਲੀ। ਕੁਝ ਲੋਕਾਂ ਨੂੰ ਹਿਰਾਸਤ 'ਚ ਲੈਣ ਦੀ ਵੀ ਸੂਚਨਾ ਹੈ। ਵਿਧਾਇਕ ਜੋਗਿੰਦਰ ਨੇ ਇਸ ਸੰਬੰਧੀ ਸੰਪਰਕ ਕਰਨ 'ਤੇ ਕਿਹਾ ਕਿ ਪੁਲਸ ਕਾਨੂੰਨ ਮੁਤਾਬਕ ਕੰਮ ਕਰੇਗੀ।
ਕੈਪਟਨ ਦੀ ਸਰਕਾਰ ਦੌਰਾਨ ਘਰ ਬਨਾਉਣ ਦਾ ਸੁਪਨਾ ਹੋਇਆ ਮਹਿੰਗਾ, ਕੰਮਾਂ ਤੋਂ ਵਾਂਝੇ ਮਿਸਤਰੀਆਂ ਤੇ ਮਜ਼ਦੂਰਾਂ ਨੇ ਸਰਕਾਰ ਖਿਲ
NEXT STORY