ਚੰਡੀਗੜ੍ਹ (ਭੁੱਲਰ)-ਵਿਰੋਧੀ ਧਿਰ ਦੇ ਸਮਰਥਨ ਵਾਲੀ ਕਾਂਗਰਸ ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਮੀਰਾ ਕੁਮਾਰ ਐਤਵਾਰ ਨੂੰ ਚੰਡੀਗੜ੍ਹ ਆਉਣਗੇ ਅਤੇ ਦੇਸ਼ ਦੇ ਇਸ ਉੱਚ ਅਹੁਦੇ ਲਈ ਹੋਣ ਵਾਲੀ ਚੋਣ ਦੇ ਸਬੰਧ ਵਿਚ ਪਾਰਟੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਨਗੇ। ਇਹ ਮੀਟਿੰਗ ਮੀਰਾ ਕੁਮਾਰ ਦੇ ਸਮਰਥਨ ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸੱਦੀ ਹੈ। ਪੰਜਾਬ ਪ੍ਰਦੇਸ਼ ਵਿਧਾਇਕ ਪਾਰਟੀ (ਸੀ. ਐੱਲ. ਪੀ.) ਦੇ ਦਫਤਰ ਸਕੱਤਰ ਏ. ਸੀ. ਕੌਸ਼ਿਕ ਅਨੁਸਾਰ ਮੀਰਾ ਕੁਮਾਰ ਆਪਣੀ ਚੋਣ ਮੁਹਿੰਮ ਦੇ ਸਬੰਧ 'ਚ ਪਾਰਟੀ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਐਤਵਾਰ ਸ਼ਾਮ ਸੱਤ ਵਜੇ ਪੰਜਾਬ ਭਵਨ ਵਿਖੇ ਮਿਲਣਗੇ।
ਟਰੂਡੋ ਦੇ ਪੰਜਾਬ ਦੌਰੇ ਨੂੰ ਲੈ ਕੇ ਕੈਪਟਨ ਦਾ ਵੱਡਾ ਬਿਆਨ, ਖਾਲਿਸਤਾਨੀਆਂ ਦਾ ਕੀਤਾ ਜ਼ਿਕਰ
NEXT STORY