ਗੁਰਦਾਸਪੁਰ (ਗੁਰਪ੍ਰੀਤ ਚਾਵਲਾ)—ਬੀਤੇ ਦਿਨੀਂ ਕਾਂਗਰਸ ਪਾਰਟੀ ਵਲੋਂ ਕਰਵਾਈਆਂ ਗਈਆਂ ਜ਼ਿਲਾ ਯੂਥ ਪ੍ਰਧਾਨ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਦਰਅਸਲ ਗੁਰਦਾਸੁਪਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ 'ਚ ਜ਼ਿਲਾ ਯੂਥ ਪ੍ਰਧਾਨ ਦੀ ਚੋਣ 'ਚ ਕਾਂਗਰਸੀ ਆਗੂ ਹਰਮਨਦੀਪ ਸਿੰਘ ਸ਼ਾਹ ਜੇਤੂ ਕਰਾਰ ਦਿੱਤੇ ਗਏ। ਸ਼ਾਹ ਦੀ ਜਿੱਤ 'ਤੇ ਕਾਂਗਰਸੀ ਵਰਕਰਾਂ ਤੇ ਰਿਸ਼ਤੇਦਾਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਜਿਥੇ ਜਿੱਤ ਦਾ ਜਸ਼ਨ ਮਨਾ ਰਹੇ ਲੋਕਾਂ ਵਲੋਂ ਹਰਮਨਦੀਪ ਸਿੰਘ ਸ਼ਾਹ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ ਗਈ, ਉਥੇ ਹੀ ਸ਼ਾਹ ਦੇ ਰਿਸ਼ਤੇਦਾਰ ਵਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਪਿੰਡ 'ਚ ਹਵਾਈ ਕੀਤੇ ਗਏ। ਇਥੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਕ ਪਾਸੇ ਜਿਥੇ ਸੱਤਾ ਦੇ ਨਸ਼ੇ 'ਚ ਚੂਰ ਲੋਕਾਂ ਵਲੋਂ ਕਾਨੂੰਨ ਨੂੰ ਛਿੱਕੇ ਟੰਗਿਆ ਗਿਆ ਉਥੇ ਹੀ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਨੇ ਫਾਇਰ ਕਰਨ ਵਾਲੇ ਵਿਅਕਤੀ 'ਤੇ ਕੋਈ ਕਾਰਵਾਈ ਨਾ ਕਰਕੇ ਮਿਸਾਲ ਕਾਇਮ ਕਰ ਦਿੱਤੀ, ਜਿਸ ਕਾਰਨ ਪੁਲਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ 'ਚ ਆ ਖੜ੍ਹੀ ਹੋਈ ਹੈ।
ਆਦਮਪੁਰ ਏਅਰਪੋਰਟ ਲਈ 4 ਮਾਰਗੀ ਦਾ ਪ੍ਰੋਪਜ਼ਲ ਤਿਆਰ, ਖਰਚ ਹੋਣਗੇ ਕਰੋੜਾਂ ਰੁਪਏ
NEXT STORY