ਜਲੰਧਰ (ਬਿਊਰੋ) : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕਾਂਗਰਸ ਦੀ ਸਿਆਸਤ ਹਿੰਦੂ ਵਿਰੋਧ ’ਤੇ ਟਿਕੀ ਹੈ ਅਤੇ ਇਸੇ ਹਿੰਦੂ ਵਿਰੋਧ ਕਾਰਨ ਕਾਂਗਰਸ ਨੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦਿੱਤਾ। ਜਿਸ ਵੇਲੇ ਪੰਜਾਬ ਦੇ ਵਿਧਾਇਕ ਮੈਨੂੰ ਮੁੱਖ ਮੰਤਰੀ ਬਣਾਉਣ ਦੇ ਹੱਕ ਵਿਚ ਸਨ, ਉਸ ਵੇਲੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਹਿੰਦੂ ਚਿਹਰਾ ਹੋਣ ਕਾਰਨ ਮੈਨੂੰ ਨਜ਼ਰਅੰਦਾਜ਼ ਕਰ ਦਿੱਤਾ। ‘ਜਗ ਬਾਣੀ’ ਨਾਲ ਖਾਸ ਗੱਲਬਾਤ ਦੌਰਾਨ ਜਾਖੜ ਨੇ ਕਿਹਾ ਕਿ ਕਾਂਗਰਸ ਨੇ ਉਸ ਵੇਲੇ ਮੈਨੂੰ ਕਦੇ ਕੈਪਟਨ ਅਮਰਿੰਦਰ ਸਿੰਘ ਦਾ ਨਜ਼ਦੀਕੀ ਹੋਣ ਦਾ ਹਵਾਲਾ ਦਿੱਤਾ ਤਾਂ ਕਦੇ ਪੰਜਾਬ ਦਾ ਮਾਹੌਲ ਖਰਾਬ ਹੋਣ ਦੀ ਦੁਹਾਈ ਦਿੱਤੀ ਪਰ ਕਾਂਗਰਸ ਦਾ ਮੁੱਖ ਏਜੰਡਾ ਹਿੰਦੂ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਨਾ ਬਣਨ ਦੇਣਾ ਸੀ। ਪੇਸ਼ ਹੈ ਸੁਨੀਲ ਜਾਖੜ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼–
ਸਵਾਲ : ਜੇ ਕਾਂਗਰਸ ਹਿੰਦੂਆਂ ਦੇ ਖ਼ਿਲਾਫ਼ ਹੈ ਤਾਂ ਕੀ ਭਾਜਪਾ ਇਸ ਦਾ ਫਾਇਦਾ ਲਵੇਗੀ?
ਜਵਾਬ : ਇਕ ਆਵਾਜ਼ ਉੱਠੀ ਸੀ ਕਿ ਮੈਂ ਹਿੰਦੂ ਹੋਣ ਦੇ ਨਾਤੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ। ਇਸ ਦੇ ਖ਼ਿਲਾਫ਼ ਭਾਜਪਾ ਨੇ ਆਵਾਜ਼ ਨਹੀਂ ਉਠਾਈ ਸੀ ਸਗੋਂ ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦਾ ਵਿਰੋਧ ਕੀਤਾ ਸੀ। ਇਸ 'ਤੇ ਉਨ੍ਹਾਂ ਦਾ ਰੋਮ-ਰੋਮ ਖਿੜ ਉਠਿਆ ਸੀ, ਗਿਆਨੀ ਹਰਪ੍ਰੀਤ ਸਿੰਘ ਨੇ 'ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ' ਦਾ ਫਸਲਫਾ ਪੇਸ਼ ਕੀਤਾ ਸੀ। ਉਸ ਸਮੇਂ ਮੈਨੂੰ ਮਾਣ ਮਹਿਸੂਸ ਹੋਇਆ ਕਿ ਮੈਂ ਗੁਰੂਆਂ ਦੀ ਧਰਤੀ 'ਤੇ ਪੈਦਾ ਹੋਇਆ ਅਤੇ ਇਥੇ ਰਹਿੰਦਾ ਹਾਂ। ਜਾਖੜ ਨੇ ਕਿਹਾ ਕਿ ਜੇ ਮੇਰੇ ਉੱਪਰ ਕੋਈ ਹੋਰ ਇਲਜ਼ਾਮ ਲਾਉਂਦੇ ਤਾਂ ਵੀ ਠੀਕ ਸੀ ਪਰ ਇਕ ਹਿੰਦੂ ਹੋਣ ਦੇ ਨਾਤੇ ਮੁੱਖ ਮੰਤਰੀ ਬਣਨ ’ਤੇ ਸਵਾਲ ਉਠਾ ਦਿੱਤੇ ਗਏ। ਜੇ ਕੋਈ ਮੈਨੂੰ ਕਹਿੰਦਾ ਕਿ ਤੂੰ ਚੋਰ ਏਂ ਤਾਂ ਮੈਂ ਮੰਨ ਲੈਂਦਾ ਪਰ ਇਕ ਹਿੰਦੂ ਹੋਣ ’ਤੇ ਸਵਾਲ ਉਠਾਇਆ ਗਿਆ। ਹੁਣੇ ਜਿਹੇ ਸੁਖਪਾਲ ਖਹਿਰਾ ਦੇ ਯੂ. ਪੀ.-ਬਿਹਾਰ ਵਾਲੇ ਬਿਆਨ ’ਤੇ ਕਾਫੀ ਹੰਗਾਮਾ ਹੋਇਆ ਸੀ ਪਰ ਕਾਂਗਰਸ ਦੇ ਹੋਰ ਨੇਤਾਵਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ ਪਰ ਮੇਰਾ ਮੰਨਣਾ ਹੈ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਇੱਥੇ ਸਾਰਿਆਂ ਨੂੰ ਬਰਾਬਰ ਲੈ ਕੇ ਚੱਲਣਾ ਚਾਹੀਦਾ ਹੈ। ਪੰਜਾਬ ਇਕ ਅਜਿਹਾ ਸੂਬਾ ਹੈ ਜਿੱਥੇ ਡਿਵਾਈਡੇਸ਼ਨ ਲਈ ਕੋਈ ਥਾਂ ਨਹੀਂ। ਮੈਂ ਇਹ ਨਹੀਂ ਕਹਿੰਦਾ ਕਿ ਭਾਜਪਾ ਨੂੰ ਵੋਟ ਪਾਓ ਪਰ ਮੇਰੀ ਹਿੰਦੂ ਵੋਟਰਾਂ ਨੂੰ ਅਪੀਲ ਹੈ ਕਿ ਅਜਿਹੇ ਲੋਕਾਂ ਨੂੰ ਜ਼ਰੂਰ ਜਵਾਬ ਦਿੱਤਾ ਜਾਵੇ।
ਸਵਾਲ : ਸੀ. ਐੱਮ. ਭਗਵੰਤ ਮਾਨ ਕਹਿ ਰਹੇ ਹਨ ਕਿ ਸਾਡੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਵਾਬ : ਅਮਿਤ ਸ਼ਾਹ ਨੇ ਭਗਵੰਤ ਮਾਨ ਨੂੰ ਸਿਰਫ ਸ਼ੀਸ਼ਾ ਵਿਖਾਇਆ ਹੈ ਕਿ ਜੇ ਕੇਂਦਰ ਵਿਚ 4 ਜੂਨ ਨੂੰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਜ਼ਿਆਦਾ ਦੇਰ ਤਕ ਨਹੀਂ ਚੱਲੇਗੀ। ਅਜਿਹਾ ਨਹੀਂ ਹੈ ਕਿ ਕੋਈ ਸਰਕਾਰ ਨੂੰ ਡੇਗੇਗਾ, ਇਹ ਆਪਣੇ ਭਾਰ ਨਾਲ ਹੀ ਡਿੱਗ ਜਾਵੇਗੀ। ਅੱਜ ਭਗਵੰਤ ਮਾਨ ਅਤੇ ਕੇਜਰੀਵਾਲ ਦਾ ਬਹੁਤ ਬੁਰਾ ਹਾਲ ਹੈ। ਬੜੇ ਮੀਆਂ ਤੋ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲ੍ਹਾ। ਦਿੱਲੀ ’ਚ ਕੇਜਰੀਵਾਲ ਦੇ ਘਰ ਦੇ ਅੰਦਰ ਹੀ ਸਾਰਿਆਂ ਦੇ ਸਾਹਮਣੇ ਇਕ ਔਰਤ ਨਾਲ ਕੁੱਟਮਾਰ ਕੀਤੀ ਗਈ, ਜੋ ਕਿ ਬਹੁਤ ਸ਼ਰਮਨਾਕ ਘਟਨਾ ਸੀ। ਪੰਜਾਬ ਸਰਕਾਰ ਸਿਰਫ ਨੌਕਰੀਆਂ ਦਾ ਬਹਾਨਾ ਲਾ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ। ਆਮ ਆਦਮੀ ਪਾਰਟੀ ਕੋਲ 7 ਰਾਜ ਸਭਾ ਮੈਂਬਰ ਹਨ ਪਰ ਜਦੋਂ ਦਿੱਲੀ ਸ਼ਰਾਬ ਘਪਲੇ ’ਚ ਕੇਜਰੀਵਾਲ ਨੂੰ ਈ. ਡੀ. ਨੇ ਗ੍ਰਿਫਤਾਰ ਕੀਤਾ ਤਾਂ ਸੰਦੀਪ ਪਾਠਕ ਨੂੰ ਛੱਡ ਕੇ ਕੋਈ ਵੀ ਉਨ੍ਹਾਂ ਦੇ ਪੱਖ ’ਚ ਨਹੀਂ ਉਤਰਿਆ। ਜਿਹੜੇ ਭਗਵੰਤ ਮਾਨ ਇਹ ਦਾਅਵਾ ਕਰਦੇ ਫਿਰ ਰਹੇ ਹਨ ਕਿ ਨਵੀਂ ਐਕਸਾਈਜ਼ ਪਾਲਿਸੀ ਨਾਲ ਉਨ੍ਹਾਂ ਦੀ ਸਰਕਾਰ 40 ਹਜ਼ਾਰ ਕਰੋੜ ਰੁਪਏ ਕੱਢ ਕੇ ਸੂਬੇ ਦੀਆਂ ਔਰਤਾਂ ਨੂੰ 1000 ਰੁਪਏ ਦੇਵੇਗੀ, ਉਹ ਦੱਸਣ ਕਿ 40 ਹਜ਼ਾਰ ਕਰੋੜ ਰੁਪਏ ਤਾਂ ਨਿਕਲ ਗਏ ਪਰ ਹੁਣ ਤਕ 1000 ਰੁਪਏ ਤਾਂ ਮਿਲੇ ਹੀ ਨਹੀਂ।
ਇਹ ਖ਼ਬਰ ਵੀ ਪੜ੍ਹੋ : ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਦਾਅਵਾ, ਬਿੱਟੂ ਅਤੇ ਵੜਿੰਗ ਤੋਂ ਪੱਪੀ ਅੱਗੇ
ਸਵਾਲ : ਕਾਂਗਰਸ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਨੂੰ 68 ਸਾਲ ਬਾਅਦ ਕਿਉਂ ਪਤਾ ਲੱਗਾ ਕਿ ਕਾਂਗਰਸ ਹਿੰਦੂ ਵਿਰੋਧੀ ਹੈ?
ਜਵਾਬ : ਉਸ ਵੇਲੇ ਕਿਸੇ ਨੇ ਨਹੀਂ ਪੁੱਛਿਆ ਕਿ ਸੁਨੀਲ ਜਾਖੜ ਹਿੰਦੂ ਹੈ, ਸਿੱਖ ਹੈ ਜਾਂ ਕੁਝ ਹੋਰ। ਉਸ ਵੇਲੇ ਮੈਂ ਚੋਣ ਹਾਰਦਾ ਸੀ ਤਾਂ ਸਿਰਫ ਸੁਨੀਲ ਚੋਣ ਹਾਰਦਾ ਸੀ ਅਤੇ ਜਿੱਤਦਾ ਸੀ ਤਾਂ ਵੀ ਸੁਨੀਲ ਹੀ ਚੋਣ ਜਿੱਤਦਾ ਸੀ। ਮੈਂ ਫਿਰ ਕਹਿ ਰਿਹਾ ਹਾਂ ਕਿ ਮੈਨੂੰ ਇਹ ਕਹਿ ਦਿੰਦੇ ਕਿ ਇਹ ਅਮਰਿੰਦਰ ਸਿੰਘ ਦਾ ਨਜ਼ਦੀਕੀ ਹੈ, ਇਸ ਲਈ ਨਹੀਂ ਬਣਾਇਆ ਜਾ ਸਕਦਾ ਜਾਂ ਕੋਈ ਹੋਰ ਬਹਾਨਾ ਲਾ ਦਿੰਦੇ ਜਾਂ ਇੰਝ ਕਹਿ ਦਿੰਦੇ ਕਿ ਇਨ੍ਹਾਂ ਕੋਲ ਕੋਈ ਵਿਧਾਇਕ ਅਹੁਦਾ ਨਹੀਂ ਹੈ ਪਰ ਇਕ ਹਿੰਦੂ ਹੋਣ ਕਾਰਨ ਮੈਨੂੰ ਮੁੱਖ ਮੰਤਰੀ ਦੇ ਦਾਅਵੇਦਾਰਾਂ ’ਚੋਂ ਬਾਹਰ ਕਰ ਦਿੱਤਾ ਗਿਆ। ਉਨ੍ਹਾਂ ਤਾਂ ਸਪਸ਼ਟ ਕਹਿ ਦਿੱਤਾ ਹੈ ਕਿ ਜੇ ਸੁਨੀਲ ਜਾਖੜ ਮੁੱਖ ਮੰਤਰੀ ਬਣਦੇ ਹਨ ਤਾਂ ਮੁੜ ਘੱਲੂਘਾਰਾ ਵਰਗੀ ਘਟਨਾ ਹੋ ਸਕਦੀ ਹੈ। ਪੰਜਾਬ ਕਾਂਗਰਸ ਦੀ ਪੂਰੀ ਲੀਡਰਸ਼ਿਪ ਇਕੋ ਜਿਹੀ ਹੈ। ਜੇ ਅਜਿਹਾ ਨਾ ਹੁੰਦਾ ਤਾਂ ਫਿਰ ਰਾਹੁਲ ਗਾਂਧੀ ਹੁਣੇ ਜਿਹੇ ਕੀਤੇ ਗਏ ਪੰਜਾਬ ਦੌਰੇ ਦੌਰਾਨ ਇਹ ਕਹਿ ਦਿੰਦੇ ਕਿ ਸਾਡੀ ਅਜਿਹੀ ਸੋਚ ਨਹੀਂ ਹੈ ਅਤੇ ਕਹਿ ਦਿੰਦੇ ਕਿ ਅਸੀਂ ਹਿੰਦੂਆਂ ਦੀ ਬਰਾਬਰ ਕਦਰ ਕਰਦੇ ਹਾਂ ਤਾਂ ਫਿਰ ਉਨ੍ਹਾਂ ਦੀ ਇਸ ਗੱਲ ’ਤੇ ਮੋਹਰ ਲੱਗ ਜਾਣੀ ਸੀ। ਇਸ ਲਈ ਮੇਰੀ ਇਕੋ ਅਪੀਲ ਹੈ ਕਿ ਜਿਨ੍ਹਾਂ ਲੋਕਾਂ ਦੀ ਅਜਿਹੀ ਛੋਟੀ ਸੋਚ ਹੈ, ਉਨ੍ਹਾਂ ਨੂੰ ਵੋਟ ਨਾ ਪਾਈ ਜਾਵੇ।
ਸਵਾਲ : ਜੇ ਕਾਂਗਰਸ ਹਿੰਦੂਆਂ ਦੇ ਖ਼ਿਲਾਫ਼ ਹੈ ਤਾਂ ਕੀ ਭਾਜਪਾ ਇਸ ਦਾ ਫਾਇਦਾ ਲਵੇਗੀ?
ਜਵਾਬ : ਇਕ ਆਵਾਜ਼ ਉੱਠੀ ਸੀ ਕਿ ਮੈਂ ਸੂਬੇ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ। ਇਹ ਆਵਾਜ਼ ਉਠਾਈ ਸੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ। ਉਨ੍ਹਾਂ ਕਿਹਾ ਸੀ ਕਿ ਇਕ ਹਿੰਦੂ ਨੂੰ ਸੂਬੇ ਦਾ ਮੁੱਖ ਮੰਤਰੀ ਨਹੀਂ ਬਣਾਇਆ ਜਾ ਸਕਦਾ ਪਰ ਮੈਂ ਕਿਹਾ ਸੀ ਕਿ ਹਿੰਦੂ-ਸਿੱਖ ਦਾ ਕੋਈ ਮਸਲਾ ਨਹੀਂ, ਇਨਸਾਨ ਵਿਚ ਸਿਰਫ ਕਾਬਲੀਅਤ ਹੋਣੀ ਚਾਹੀਦੀ ਹੈ। ਜੇ ਮੇਰੇ ਉੱਪਰ ਕੋਈ ਹੋਰ ਇਲਜ਼ਾਮ ਲਾਉਂਦੇ ਤਾਂ ਵੀ ਠੀਕ ਸੀ ਪਰ ਇਕ ਹਿੰਦੂ ਹੋਣ ਦੇ ਨਾਤੇ ਮੁੱਖ ਮੰਤਰੀ ਬਣਨ ’ਤੇ ਸਵਾਲ ਉਠਾ ਦਿੱਤੇ ਗਏ। ਜੇ ਕੋਈ ਮੈਨੂੰ ਕਹਿੰਦਾ ਕਿ ਤੂੰ ਚੋਰ ਏਂ ਤਾਂ ਮੈਂ ਮੰਨ ਲੈਂਦਾ ਪਰ ਇਕ ਹਿੰਦੂ ਹੋਣ ’ਤੇ ਸਵਾਲ ਉਠਾਇਆ ਗਿਆ। ਹੁਣੇ ਜਿਹੇ ਸੁਖਪਾਲ ਖਹਿਰਾ ਦੇ ਯੂ. ਪੀ.-ਬਿਹਾਰ ਵਾਲੇ ਬਿਆਨ ’ਤੇ ਕਾਫੀ ਹੰਗਾਮਾ ਹੋਇਆ ਸੀ ਪਰ ਕਾਂਗਰਸ ਦੇ ਹੋਰ ਨੇਤਾਵਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ ਪਰ ਮੇਰਾ ਮੰਨਣਾ ਹੈ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਇੱਥੇ ਸਾਰਿਆਂ ਨੂੰ ਬਰਾਬਰ ਲੈ ਕੇ ਚੱਲਣਾ ਚਾਹੀਦਾ ਹੈ। ਪੰਜਾਬ ਇਕ ਅਜਿਹਾ ਸੂਬਾ ਹੈ ਜਿੱਥੇ ਡਿਵਾਈਡੇਸ਼ਨ ਲਈ ਕੋਈ ਥਾਂ ਨਹੀਂ। ਮੈਂ ਇਹ ਨਹੀਂ ਕਹਿੰਦਾ ਕਿ ਭਾਜਪਾ ਨੂੰ ਵੋਟ ਪਾਓ ਪਰ ਮੇਰੀ ਹਿੰਦੂ ਵੋਟਰਾਂ ਨੂੰ ਅਪੀਲ ਹੈ ਕਿ ਅਜਿਹੇ ਲੋਕਾਂ ਨੂੰ ਜ਼ਰੂਰ ਜਵਾਬ ਦਿੱਤਾ ਜਾਵੇ।
ਸਵਾਲ : ਪੰਜਾਬ ’ਚ ਭਾਜਪਾ ਦੇ ਟਕਸਾਲੀ ਨੇਤਾ ਨਾਰਾਜ਼ ਹਨ, ਇਹ ਸਾਥ ਨਹੀਂ ਦੇ ਰਹੇ, ਇਸ ’ਤੇ ਤੁਸੀਂ ਕੀ ਕਹੋਗੇ?
ਜਵਾਬ : ਪਹਿਲਾਂ ਅਸੀਂ 3 ਸੀਟਾਂ ’ਤੇ ਚੋਣ ਲੜਦੇ ਸੀ ਪਰ ਅੱਜ 3 ਤੋਂ 13 ਸੀਟਾਂ ’ਤੇ ਲੜ ਰਹੇ ਹਾਂ। ਪਹਿਲਾਂ ਬਾਦਲ ਸਾਹਿਬ ਵੇਲੇ ਕਿਸੇ ਵੀ ਲੋਕਲ ਲੀਡਰ ਨੂੰ ਉਭਰਨ ਨਹੀਂ ਦਿੱਤਾ ਗਿਆ। ਇਸ ਲਈ ਅਸੀਂ ਹੁਣ ਇਸ ਦੀ 5-10 ਸਾਲ ਉਡੀਕ ਨਹੀਂ ਕਰ ਸਕਦੇ ਕਿਉਂਕਿ ਸੂਬੇ ਵਿਚ ਚੋਣਾਂ ਅੱਜ ਹੋ ਰਹੀਆਂ ਹਨ ਅਤੇ ਜਿਸ-ਜਿਸ ਸੀਟ ’ਤੇ ਸਾਡੇ ਕੋਲ ਭਾਜਪਾ ਦੇ ਉਮੀਦਵਾਰ ਸਨ, ਉੱਥੇ ਤਾਂ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਗਈ ਪਰ ਜਿਸ ਸੀਟ ’ਤੇ ਸਾਡੇ ਕੋਲ ਉਮੀਦਵਾਰ ਲਈ ਚਿਹਰੇ ਨਹੀਂ ਸਨ, ਉੱਥੇ ਬਾਹਰੋਂ ਆਏ ਲੋਕਾਂ ਨੂੰ ਤਵੱਜੋ ਦਿੱਤੀ ਗਈ ਹੈ। ਇਹ ਨੇਤਾ ਜਦੋਂ ਕਾਂਗਰਸ ਵਿਚ ਤਾਂ ਉਨ੍ਹਾਂ ਨੂੰ ਚੰਗੇ ਲੱਗਦੇ ਸਨ ਪਰ ਅੱਜ ਜਦੋਂ ਉਹ ਭਾਜਪਾ ਵਿਚ ਆ ਗਏ ਤਾਂ ਇਹੀ ਲੋਕ ਮਾੜੇ ਬਣ ਗਏ। ਕੋਈ ਅਹੁਦਾ ਹਾਸਲ ਕਰਨ ਨਾਲ ਨੇਤਾ ਨਹੀਂ ਬਣਦੇ, ਸਗੋਂ ਲੋਕ ਜਿਸ ਨੂੰ ਸਵੀਕਾਰ ਕਰਨ, ਉਹੀ ਲੀਡਰ ਹੁੰਦਾ ਹੈ। ਬੀ. ਜੇ. ਪੀ. ਨੇ ਸਿਰਫ ਇਕ ਉਮੀਦਵਾਰ ਵਜੋਂ ਉਨ੍ਹਾਂ ਨੂੰ ਮੈਦਾਨ ਵਿਚ ਉਤਾਰਿਆ ਹੈ, ਐੱਮ. ਪੀ. ਬਣਾਉਣਾ ਲੋਕਾਂ ਦੇ ਹੱਥ ਵਿਚ ਹੈ। ਉਂਝ ਵੀ ਜਦੋਂ ਕੋਈ ਪਾਰਟੀ ਵਿਕਾਸ ਕਰ ਰਹੀ ਹੁੰਦੀ ਹੈ ਤਾਂ ਉਸ ਵਿਚ ਹੋਰ ਲੋਕਾਂ ਦਾ ਆਉਣਾ ਲਾਜ਼ਮੀ ਹੈ। ਹੁਣ ਆਉਣ ਵਾਲੇ ਸਮੇਂ ’ਚ ਅਸੀਂ ਪੰਜਾਬ ’ਚ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਾਂਗੇ ਤਾਂ ਇਸ ਵਿਚ ਲੋਕ ਤਾਂ ਚਾਹੀਦੇ ਹੀ ਹਨ ਅਤੇ ਜੋ ਆਮ ਆਦਮੀ ਪਾਰਟੀ ਸਾਡੇ ’ਤੇ ਉਂਗਲ ਚੁੱਕ ਰਹੀ ਹੈ, ਉਹੀ ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਐੱਮ. ਪੀ. ਨਹੀਂ ਮਿਲ ਰਹੇ ਹਨ, ਜਿਨ੍ਹਾਂ ਨੇ ਬਾਹਰਲੇ ਲੋਕਾਂ ਜਿਵੇਂ ਰਾਘਵ ਚੱਢਾ, ਸੰਦੀਪ ਪਾਠਕ ਆਦਿ ਵਰਗੇ ਲੋਕਾਂ ਨੂੰ ਇੱਥੋਂ ਐੱਮ. ਪੀ. ਬਣਾਇਆ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਭਰ ’ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ
ਸਵਾਲ : ਸੁਖਪਾਲ ਖਹਿਰਾ ਦੇ ਪ੍ਰਵਾਸੀ ਮਜ਼ਦੂਰਾਂ ਦੇ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਜਵਾਬ : ਜਦੋਂ ਪੰਜਾਬ ’ਚ ਝੋਨੇ ਦੀ ਬਿਜਾਈ ਹੋ ਰਹੀ ਹੁੰਦੀ ਹੈ ਤਾਂ ਕਿਸਾਨ ਰੇਲਵੇ ਸਟੇਸ਼ਨ ’ਤੇ ਇਨ੍ਹਾਂ ਬਿਹਾਰ ਤੇ ਯੂ. ਪੀ. ਤੋਂ ਆਉਣ ਵਾਲੇ ਲੋਕਾਂ ਦੀ ਬੇਸਬਰੀ ਨਾਲ ਉਡੀਕ ਕਰਦਾ ਹੁੰਦਾ ਹੈ। ਪੂਰਾ ਰੇਲਵੇ ਸਟੇਸ਼ਨ ਇਨ੍ਹਾਂ ਪ੍ਰਵਾਸੀ ਲੋਕਾਂ ਨਾਲ ਭਰਿਆ ਹੁੰਦਾ ਹੈ ਅਤੇ ਉਸ ਵੇਲੇ ਇਨ੍ਹਾਂ ਲੋਕਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਜਦੋਂ ਫੈਕਟਰੀਆਂ ਵਿਚ ਸਖਤ ਕੰਮ ਕਰਨਾ ਹੁੰਦਾ ਹੈ ਤਾਂ ਇਨ੍ਹਾਂ ਨੂੰ ਲੱਭਿਆ ਜਾਂਦਾ ਹੈ। ਇਹ ਸਭ ਪੰਜਾਬ ਦੀ ਸੋਚ ਦੇ ਖਿਲਾਫ ਹੈ। ਪੰਜਾਬ ਦੀ ਔਰਤ ਨਿਮਰਤ ਰੰਧਾਵਾ ਜੋ ਅਮਰੀਕਾ ਵਿਚ ਨਿੱਕੀ ਹੈਲੀ ਦੇ ਨਾਂ ਨਾਲ ਜਾਣੀ ਜਾਂਦੀ ਹੈ, ਉਸ ਨੇ ਅਮਰੀਕਾ ਵਿਚ ਚੋਣ ਲੜੀ ਹੈ। ਇੰਝ ਅਸੀਂ ਅਮਰੀਕਾ ਦੀ ਪ੍ਰਧਾਨਗੀ ਲੈਣ ਨੂੰ ਫਿਰ ਰਹੇ ਹਾਂ। ਕੈਨੇਡਾ ਦੀ ਸਰਕਾਰ ਵਿਚ ਵੀ ਪੰਜਾਬੀਆਂ ਦਾ ਬੋਲਬਾਲਾ ਹੈ ਪਰ ਦੂਜੇ ਪਾਸੇ ਅਸੀਂ ਯੂ. ਪੀ. ਤੇ ਬਿਹਾਰ ਦੇ ਲੋਕਾਂ ਨੂੰ ਕਿਵੇਂ ਕਹਿ ਸਕਦੇ ਹਾਂ ਕਿ ਇਨ੍ਹਾਂ ਨੂੰ ਇੱਥੇ ਵੋਟ ਨਹੀਂ ਬਣਾਉਣ ਦਿੱਤੀ ਜਾਵੇਗੀ। ਉਨ੍ਹਾਂ ਨਾਲ ਇੱਥੇ ਅਜਿਹਾ ਵਤੀਰਾ ਕਿਉਂ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੀ ਲੀਡਰਸ਼ਿਪ ਪੰਜਾਬ ਲਈ ਬਹੁਤ ਖਤਰਨਾਕ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਸ਼ਾਸਨ ਵੱਲੋਂ ਬਜ਼ੁਰਗ ਤੇ ਸਰੀਰਕ ਤੌਰ ਉੱਪਰ ਅਸਮਰੱਥ ਵੋਟਰਾਂ ਨੂੰ ਘਰ ਤੋਂ ਵੋਟ ਪਾਉਣ ਦੀ ਸਹੂਲਤ ਪ੍ਰਦਾਨ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਤਰ ਰਾਸ਼ਟਰੀ ਸਰਹੱਦ ਨੇੜੇ ਇੱਕ ਕਰੋੜ ਦੀ ਹੈਰੋਇਨ ਸਮੇਤ ਫੜ੍ਹਿਆ ਦੋਸ਼ੀ
NEXT STORY