ਫਿਰੋਜ਼ਪੁਰ (ਮਲਹੋਤਰਾ) : ਲੋਕ ਸਭਾ ਚੋਣਾਂ ਦੇ ਲਈ ਬੀ. ਐੱਸ. ਐੱਫ. ਵੱਲੋਂ ਸਰਹੱਦੀ ਪਿੰਡਾਂ 'ਚ ਲਗਾਏ ਗਏ ਨਾਕਿਆਂ ਅਤੇ ਹਰ ਸ਼ੱਕੀ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਲੜੀ 'ਚ ਬੀ. ਐੱਸ. ਐੱਫ. ਨੇ ਇੱਕ ਕਰੋੜ ਰੁਪਏ ਦੀ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਫੜ੍ਹ ਕੇ ਪੁਲਸ ਹਵਾਲੇ ਕੀਤਾ ਹੈ।
ਇਸ ਸਬੰਧ ਵਿਚ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ 155 ਬਟਾਲੀਅਨ ਦੇ ਕੰਪਨੀ ਕਮਾਂਡਰ ਬੀ. ਐੱਸ. ਨੇਗੀ ਨੇ ਦੱਸਿਆ ਕਿ ਬੀ. ਓ. ਪੀ. ਗੱਟੀ ਹਯਾਤ ਤੇ ਤਾਇਨਾਤ ਜਵਾਨਾਂ ਨੇ ਸ਼ੱਕੀ ਹਾਲਤ ਵਿਚ ਆ ਰਹੇ ਬੂੜ ਸਿੰਘ ਪਿੰਡ ਚੱਕ ਭੰਗੇਵਾਲਾ ਨੂੰ ਰੋਕ ਕੇ ਜਦ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 200 ਗ੍ਰਾਮ ਹੈਰੋਇਨ ਮਿਲੀ। ਤੁਰੰਤ ਪੁਲਸ ਨੂੰ ਸੂਚਿਤ ਕਰਕੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਐਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦਾ ਪਰਚਾ ਦਰਜ ਕਰਨ ਉਪਰੰਤ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਹੈ।
ਜਦੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਹੈਲੀਕਾਪਟਰ 35 ਮਿੰਟ ਅਸਮਾਨ ’ਚ ਉੱਡਦਾ ਰਿਹਾ
NEXT STORY