ਚੰਡੀਗੜ੍ਹ (ਵੈਬ ਡੈਸਕ) - ਕਾਂਗਰਸ ਦੇ ਕਾਟੋ-ਕਲੇਸ਼ ਦਰਮਿਆਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆ ਯਾਤਰਾ ਦਾ ਪੋਸਟਰ ਰਿਲੀਜ਼ ਕੀਤਾ। ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਇਕ ਪੈਦਲ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ, ਜੋ 50 ਤੋਂ 55 ਦਿਨ ਚੱਲੇਗੀ। ਇਸ ਮੌਕੇ 'ਆਪ' ਨਾਲ ਗਠਜੋੜ ਨੂੰ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਪੰਜਾਬ ਵਿਚ ਗਠਜੋੜ ਲਈ ਰਲੀ-ਮਿਲੀ ਪ੍ਰਤੀਕ੍ਰਿਆ ਹੈ। ਬਿਨਾਂ ਗਠਜੋੜ ਦੇ 13 ਦੀਆਂ 13 ਸੀਟਾਂ 'ਤੇ ਕਾਂਗਰਸ ਚੋਣ ਲੜ ਸਕਦੀ ਹੈ। ਅਸੀਂ ਇਕਜੁੱਟ ਹੋ ਕੇ ਚੋਣ ਲੜਾਂਗੇ।
ਇਹ ਵੀ ਪੜ੍ਹੋ - ਪੰਜਾਬ ਦੌਰੇ 'ਤੇ ਆਏ ਨਿਤਿਨ ਗਡਕਰੀ ਨੇ 29 ਪ੍ਰਾਜੈਕਟਾਂ ਦਾ ਕੀਤਾ ਉਦਘਾਟਨ, ਆਖੀਆਂ ਵੱਡੀਆਂ ਗੱਲਾਂ
ਨਵਜੋਤ ਸਿੱਧੂ ਦੇ ਸਬੰਧ ਵਿਚ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਦੇਵੇਂਦਰ ਯਾਦਵ ਨੇ ਕਿਹਾ ਕਿ ਪਾਰਟੀ ਇਕ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰ ਰਹੀ ਹੈ। ਨਵਜੋਤ ਸਿੰਧੂ ਦਾ ਬਿਨਾਂ ਨਾਂ ਲਏ ਉਹਨਾਂ ਨੇ ਕਿਹਾ ਕਿ ਅਨੁਸ਼ਾਸਨ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੋਤਾ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਅਨੁਸ਼ਾਸਨ ਤੋਂ ਬਾਹਰ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਨਾਲ ਗੱਠਜੋੜ ਅਤੇ ਪਾਰਟੀ ਵਿਚ ਅਨੁਸ਼ਾਸਨ ਦੇ ਮੁੱਦੇ ’ਤੇ ਉਨ੍ਹਾਂ ਨੇ ਲਗਭਗ ਹਰ ਪੱਧਰ ਦੇ ਨੇਤਾਵਾਂ ਦੀ ਗੱਲ ਸੁਣੀ ਹੈ ਅਤੇ ਆਪਣੇ ਪੱਧਰ ’ਤੇ ਵੀ ਕੁਝ ਦੇਖਿਆ ਅਤੇ ਸਮਝਿਆ ਹੈ, ਜਿਸ ਦੀ ਰਿਪੋਰਟ ਉਹ ਹਾਈਕਮਾਂਨ ਕੋਲ ਕਰਨਗੇ।
ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ
ਪੱਤਰਕਾਰਾਂ ਨੇ ਸਿੱਧੂ ਵਲੋਂ ਰੈਲੀਆਂ ਕਰਨ ਬਾਰੇ ਸਵਾਰ ਪੁੱਛਿਆ ਤਾਂ ਯਾਦਵ ਨੇ ਕਿਹਾ ਕਿ ਸਿੱਧੂ ਨੇ 9 ਜਨਵਰੀ ਦੀ ਰੈਲੀ ਸਬੰਧੀ ਉਨ੍ਹਾਂ ਤੋਂ ਪ੍ਰਵਾਨਗੀ ਲੈ ਲਈ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸਿੱਧੂ 21 ਨੂੰ ਮੋਗਾ ਅਤੇ 24 ਨੂੰ ਕਰਤਾਰਪੁਰ ਵਿਚ ਰੈਲੀਆਂ ਕਰਨ ਜਾ ਰਹੇ ਹਨ, ਕੀ ਉਸ ਲਈ ਵੀ ਮਨਜ਼ੂਰੀ ਲਈ ਗਈ ਹੈ ਤਾਂ ਯਾਦਵ ਨੇ ਇਸ ਮੁੱਦੇ ਨੂੰ ਟਾਲ ਦਿੱਤਾ। ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਯਾਦਵ ਨੇ ਕਿਹਾ ਕਿ ਉਨ੍ਹਾਂ ਤਿੰਨ ਦਿਨਾਂ ਵਿਚ ‘ਆਪ’ ਨਾਲ ਗੱਠਜੋੜ ਸਬੰਧੀ ਸੂਬੇ ਤੋਂ ਬਲਾਕ ਪੱਧਰ ਤੱਕ ਦੇ ਆਗੂਆਂ ਦੀ ਰਾਏ ਮੰਗੀ ਹੈ। ਹਰ ਕਿਸੇ ਦੇ ਵੱਖੋ-ਵੱਖਰੇ ਵਿਚਾਰ ਹਨ। ਇਸ ਦੀ ਸੂਚਨਾ ਉਹ ਪਾਰਟੀ ਹਾਈਕਮਾਨ ਨੂੰ ਦੇਣਗੇ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਡਰੱਗ ਮਾਮਲੇ 'ਚ ਕਸੂਤੇ ਫਸੇ ਬਿਕਰਮ ਮਜੀਠੀਆ, SIT ਵਲੋਂ ਚੌਥੀ ਵਾਰ ਸੰਮਨ ਜਾਰੀ
ਦੂਜੇ ਪਾਸੇ ਪੱਤਰਕਾਰਾਂ ਵਲੋਂ ਪੰਜਾਬ ਦੇ ਕੁੱਝ ਸਿਆਸੀ ਆਗੂਆਂ ਵੱਲੋ ਬਾਈਕਾਟ ਕੀਤੇ ਜਾਣ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਬੀਤੇ ਦਿਨੀਂ ਮੀਡੀਆ ਨੇ ਕੁਝ ਸਿਆਸੀ ਆਗੂਆਂ ਵਲੋਂ ਮੀਟਿੰਗ ਦਾ ਬਾਈਕਾਟ ਕਰਨ ਵਾਲੀਆਂ ਖ਼ਬਰਾਂ ਵਾਇਰਲ ਕਰ ਦਿੱਤੀਆਂ ਸਨ, ਜਦਕਿ ਅਜਿਹਾ ਕੁਝ ਨਹੀਂ ਹੈ। ਜ਼ਿਲ੍ਹਾ ਪ੍ਰਧਾਨ ਦੀ ਮੀਟਿੰਗ ਅੱਜ ਹੋਈ ਹੈ ਅਤੇ ਉਸ ਵਿਚ ਸਾਰੇ ਮੰਤਰੀ ਸ਼ਾਮਲ ਸਨ। ਦੂਜੇ ਪਾਸੇ ਪੱਤਰਕਾਰਾਂ ਵਲੋਂ ਪੰਜਾਬ ਦੇ ਕੁੱਝ ਸਿਆਸੀ ਆਗੂਆਂ ਵੱਲੋ ਬਾਈਕਾਟ ਕੀਤੇ ਜਾਣ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਬੀਤੇ ਦਿਨ ਮੀਡੀਆ ਨੇ ਕੁਝ ਸਿਆਸੀ ਆਗੂਆਂ ਵਲੋਂ ਮੀਟਿੰਗ ਦਾ ਬਾਈਕਾਟ ਕਰਨ ਵਾਲੀਆਂ ਖ਼ਬਰਾਂ ਵਾਇਰਲ ਕਰ ਦਿੱਤੀਆਂ ਸਨ, ਜਦਕਿ ਅਜਿਹਾ ਕੁਝ ਨਹੀਂ ਹੈ। ਜ਼ਿਲ੍ਹਾ ਪ੍ਰਧਾਨ ਦੀ ਮੀਟਿੰਗ ਅੱਜ ਹੋਈ ਹੈ ਅਤੇ ਉਸ ਵਿਚ ਸਾਰੇ ਮੰਤਰੀ ਸ਼ਾਮਲ ਸਨ।
ਇਹ ਵੀ ਪੜ੍ਹੋ - SpiceJet ਦੇ CEO ਦਾ ਵੱਡਾ ਐਲਾਨ, ਲਕਸ਼ਦੀਪ-ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਸ਼ੁਰੂ ਕਰਨਗੇ ਵਿਸ਼ੇਸ਼ ਉਡਾਣਾਂ
ਰਾਜਾ ਵੜਿੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ, ਭਾਰਤ ਭੂਸ਼ਣ ਆਸ਼ੂ ਅਤੇ ਪਰਗਟ ਸਿੰਘ ਨੂੰ ਹੋਰ ਵੀ ਬਹੁਤ ਸਾਰੇ ਕੰਮ ਹੋ ਸਕਦੇ ਹਨ। ਉਹਨਾਂ ਦੇ ਘਰ ਕੋਈ ਪ੍ਰੋਗਰਾਮ ਹੋ ਸਕਦਾ ਹੈ ਜਾਂ ਕੋਈ ਬੀਮਾਰ ਹੋ ਸਕਦਾ ਹੈ। ਸਿਰਫ਼ 2 ਆਗੂਆਂ ਦਾ ਨਾਂ ਲੈ ਕੇ ਤੁਸੀਂ ਮੁੱਦਾ ਬਣਾ ਦਿੱਤਾ ਕਿ ਸਿਆਸੀ ਆਗੂਆਂ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ। ਰਾਜਾ ਵੜ੍ਹਿਗ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਪਰਿਵਾਰ ਹੈ। ਮੈਂ ਬੇਨਤੀ ਕਰਦਾ ਹਾਂ ਕਿ ਖ਼ਬਰ ਉਹ ਚਲਾਓ, ਜੋ ਸਹੀ ਹੈ।
ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਟਿਆਲਾ 'ਚ ਠੰਡੇ ਸਮੋਸਿਆਂ ਨੂੰ ਲੈ ਕੇ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਤਲਵਾਰਾਂ
NEXT STORY