ਬਠਿੰਡਾ (ਵਰਮਾ) : ਕਾਂਗਰਸ ਹਾਈਕਮਾਨ ਵੱਲੋਂ ਰਾਜਸਥਾਨ ਦੇ ਉਦੇਪੁਰ ਵਿਖੇ ਚਿੰਤਨ ਸਭਾ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਸੀਨੀਅਰ ਲੀਡਰਸ਼ਿਪ ਵਰਕਰ ਦੀ ਰਾਏ ਜਾਣਨ ਲਈ ਜ਼ਿਲ੍ਹਾ ਪੱਧਰ ਤੌਰ ’ਤੇ ਨੇਤਾਵਾਂ ਨੂੰ ਭੇਜ ਰਹੀ ਹੈ। ਇਸ ਦੌਰਾਨ ਲੀਡਰਸ਼ਿਪ ਨੇ ਬਠਿੰਡਾ ਵਿਖੇ ਦੌਰਾ ਕਰਕੇ ਵਰਕਰਾਂ ਦੀ ਰਾਏ ਜਾਣੀ। ਮੰਗਲਵਾਰ ਨੂੰ ਜ਼ਿਲ੍ਹਾ ਬਠਿੰਡਾ ਦੀ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਲਈ ਮੀਟਿੰਗ ਸੱਦੀ ਗਈ ਸੀ। ਇਸ ਮੀਟਿੰਗ ਵਿਚ ਮਨਪ੍ਰੀਤ ਬਾਦਲ ਦੇ ਸਮਰਥਕ ਅਤੇ ਰਾਜਾ ਵੜਿੰਗ ਦੇ ਸਮਰਥਕ ਸ਼ਾਮਲ ਹੋਏ।
ਇਹ ਵੀ ਪੜ੍ਹੋ : ਜਾਖੜ ਤੋਂ ਬਾਅਦ ਕਾਂਗਰਸ ’ਚ ਨਵਾਂ ਘਮਸਾਣ, ਮਨਪ੍ਰੀਤ ਬਾਦਲ ਖੇਮੇ ਨੇ ਖੋਲ੍ਹਿਆ ਵੜਿੰਗ ਖ਼ਿਲਾਫ਼ ਮੋਰਚਾ
ਇਸ ਮੌਕੇ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵੀ ਪੁੱਜੇ। ਮਾਹੌਲ ਉਸ ਵੇਲੇ ਗਰਮਾ ਗਿਆ, ਜਦੋਂ ਜੈਜੀਤ ਸਿੰਘ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਮੀਤ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦੇ ਵਿਰੁੱਧ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਸਟੇਜਾਂ ਤੋਂ ਐਲਾਨ ਕੀਤਾ, ਜਿਸ ਦੇ ਸਬੂਤ ਉਨ੍ਹਾਂ ਕੋਲ ਹਨ। ਸੁਨੀਲ ਜਾਖੜ ਦੇ ਹੱਕ ਵਿਚ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਿਸਨੇ ਲੀਡਰਸ਼ਿਪ ਨੂੰ ਚੈਲੰਜ ਕੀਤਾ, ਉਸ ਨੂੰ ਕਾਂਗਰਸ ਨੇ ਕਾਰਨ ਦੱਸੋ ਨੋਟਿਸ ਭੇਜ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ। ਉਨ੍ਹਾਂ ਦੀ ਇਸ ਟਿੱਪਣੀ ਨੂੰ ਲੈ ਕੇ ਰਾਜਾ ਵੜਿੰਗ ਦੇ ਸਮਰਥਕ ਕਾਂਗਰਸ ਜ਼ਿੰਦਾਬਾਦ ਅਤੇ ਰਾਜਾ ਵੜਿੰਗ ਦੇ ਨਾਅਰੇ ਲਾਉਣ ਲੱਗ ਪਏ।
ਇਹ ਵੀ ਪੜ੍ਹੋ : ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਗ੍ਰਿਫ਼ਤਾਰ ਕੀਤੀ ਜਨਾਨੀ, ਚਿੱਟਾ ਵੇਚਣ ਦਾ ਤਰੀਕਾ ਸੁਣ ਉੱਡਣਗੇ ਹੋਸ਼
ਦੂਜੇ ਪਾਸੇ ਮਨਪ੍ਰੀਤ ਬਾਦਲ ਸਮਰਥਕ ਨਾਅਰੇ ਲਾਉਣ ਲੱਗ ਪਏ। ਮੌਕੇ ’ਤੇ ਕਾਂਗਰਸ ਦੋ ਧੜਿਆਂ ਵਿਚ ਵੰਡੀ ਗਈ। ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ ਨੇ ਕਿਸੇ ਤਰ੍ਹਾਂ ਮਾਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਤਲਖੀ ਬਹੁਤ ਵੱਧ ਚੁੱਕੀ ਸੀ। ਦੋ ਧੜਿਆਂ ਦੇ ਕਾਂਗਰਸੀ ਵਰਕਰ ਆਪਸ ’ਚ ਤੂੰ-ਤੂੰ ਮੈਂ-ਮੈਂ ਹੋਏ। ਕਾਂਗਰਸ ਦੀ ਮੀਟਿੰਗ ਬਿਨਾਂ ਕਿਸੇ ਸਿੱਟੇ ਤੋਂ ਖ਼ਤਮ ਹੋ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਗੱਲਬਾਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਭੇਜਿਆ ਸੱਦਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਡੇਰਾਬੱਸੀ 'ਚ ਵਿਆਹੁਤਾ ਨਾਲ ਜਬਰ-ਜ਼ਿਨਾਹ, ਪੁਲਸ ਨੇ ਦਰਜ ਕੀਤਾ ਮਾਮਲਾ
NEXT STORY