ਅੰਮ੍ਰਿਤਸਰ/ਅਟਾਰੀ (ਵੈੱਬ ਡੈਸਕ): ਕਾਂਗਰਸ ਹਾਈਕਮਾਨ ਵਲੋਂ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਪਹਿਲਾਂ ਇਕ-ਇਕ ਕਰਕੇ ਬਾਗੀਆਂ ’ਤੇ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ। ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਤੋਂ ਬਾਅਤ ਹੁਣ ਕਾਂਗਰਸ ਨੇ ਹਲਕਾ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ। ਹਾਈਕਮਾਨ ਨੇ ਪਾਰਟੀ ਵਿਰੋਧੀ ਗਿਤੀਵਿਧੀਆਂ ਦੇ ਚੱਲਦੇ ਡੀ. ਸੀ. ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਵਿਖਾਇਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਇਸ ਸੰਬੰਧੀ ਬਕਾਇਦਾ ਸੂਚਨਾ ਜਾਰੀ ਕੀਤੀ ਹੈ। ਪੰਜਾਬ ਤਰਸੇਮ ਡੀ. ਸੀ. ਅਟਾਰੀ ਤੋਂ ਕਾਂਗਰਸ ਦੇ ਵਿਧਾਇਕ ਹਨ।
ਇਹ ਵੀ ਪੜ੍ਹੋ : ਪੰਜਾਬ ਭਰ ਵਿਚ ਸ਼ਰਾਬ ਦੇ ਠੇਕੇ ਅੱਜ ਤੋਂ ਬੰਦ
ਦਰਅਸਲ ਅਟਾਰੀ ਵਿਧਾਇਕ ਤਰਸੇਮ ਸਿੰਘ ਡੀ. ਸੀ. ਵਲੋਂ ਅਟਾਰੀ ਹਲਕੇ ’ਤੇ ਦਾਅਵੇਦਾਰੀ ਜਤਾਈ ਜਾ ਰਹੀ ਸੀ ਜਦਕਿ ਪਾਰਟੀ ਹਾਈਕਮਾਨ ਨੇ ਤਰਸੇਮ ਸਿੰਘ ਸਿਆਲਕਾ ਨੂੰ ਉਥੋਂ ਉਮੀਦਵਾਰ ਐਲਾਨ ਦਿੱਤਾ ਸੀ, ਜਿਸ ਤੋਂ ਬਾਅਦ ਡੀ. ਸੀ. ਪਾਰਟੀ ਤੋਂ ਲਗਾਤਾਰ ਨਾਰਾਜ਼ ਚੱਲ ਰਹੇ ਸਨ। ਜਿਸ ਦੇ ਚੱਲਦੇ ਹਾਈਕਮਾਨ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਣ ਤਰਸੇਮ ਡੀ. ਸੀ ਨੂੰ ਕਾਂਗਰਸ ’ਚੋਂ ਬਾਹਰ ਕੱਢ ਦਿੱਤਾ ਹੈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਦੇ ਉਪ ਮੁੱਖ ਮੰਤਰੀ ਵਾਲੇ ਬਿਆਨ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਖੀ ਵੱਡੀ ਗੱਲ
ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਂਗਰਸ ਨੇ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਸੀ। ਦੇਰ ਸ਼ਾਮ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਇਸ ਸਬੰਧ ਵਿਚ ਸੂਚਨਾ ਜਾਰੀ ਕੀਤੀ। ਚੌਧਰੀ ਨੇ ਕਿਹਾ ਸੀ ਕਿ ਕਾਂਗਰਸ ਵਿਚ ਅਨੁਸ਼ਾਸਨ ਭੰਗ ਕਰਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ। ਚਾਹੇ ਕਿਸੇ ਦਾ ਪੁੱਤਰ ਹੋਵੇ, ਪਤਨੀ ਹੋਵੇ, ਭਰਾ ਹੋਵੇ ਜਾਂ ਰਿਸ਼ਤੇਦਾਰ ਇਨ੍ਹਾਂ ਸਭ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚੌਧਰੀ ਨੇ ਬੇਹੱਦ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜੋ ਵੀ ਵਿਅਕਤੀ ਕਾਂਗਰਸ ਪਾਰਟੀ ਦੇ ਅਧਿਕਾਰਤ ਉਮੀਦਵਾਰ ਖਿਲਾਫ ਚੋਣ ਪ੍ਰਚਾਰ ਜਾਂ ਉਸ ਖਿਲਾਫ ਲੜੇਗਾ, ਉਨ੍ਹਾਂ ਸਭ ’ਤੇ ਐਕਸ਼ਨ ਹੋਣਾ ਤੈਅ ਹੈ। ਇਸਦੀ ਵਿਸਥਾਰਿਤ ਸੂਚੀ ਵੀ ਜਲਦੀ ਜਾਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਨਵੀਂਆਂ ਗਾਈਡਲਾਈਨਜ਼ ਜਾਰੀ, ਸਕੂਲਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੰਜਾਬ ਭਰ ਵਿਚ ਸ਼ਰਾਬ ਦੇ ਠੇਕੇ ਅੱਜ ਤੋਂ ਬੰਦ
NEXT STORY