ਬਾਘਾਪੁਰਾਣਾ (ਚਟਾਨੀ) - ਨਗਰ ਕੌਂਸਲ ਦੀ ਪ੍ਰਧਾਨਗੀ ਸਬੰਧੀ ਲੋਕ ਅਟਕਲਾਂ ਨੂੰ ਵਿਰਾਮ ਦਿੰਦਿਆਂ ਮੋਹਰੀ ਕੌਂਸਲਰਾਂ ਜਗਸੀਰ ਗਰਗ (ਸੀਰਾ), ਅਨੂੰ ਮਿੱਤਲ, ਬਲਵੀਰ ਕੌਰ ਬਰਾੜ, ਰਵਨਦੀਪ ਕੌਰ ਬਰਾੜ, ਜਗਸੀਰ ਜੱਗਾ, ਸ਼ਸ਼ੀ ਗਰਗ ਨੇ ਕਿਹਾ ਕਿ ਭਾਵੇਂ ਸੰਵਿਧਾਨਕ ਤੌਰ 'ਤੇ ਪ੍ਰਧਾਨ ਦੇ ਅਹੁਦੇ ਨੂੰ ਪੂਰਾ ਕਰਨਾ ਸਥਾਨਕ ਸਰਕਾਰਾਂ ਵਿਭਾਗ ਲਈ ਜ਼ਰੂਰੀ ਹੈ ਪਰ ਸਥਾਨਕ ਕੌਂਸਲਰਾਂ 'ਚ ਇਸ ਸੰਵਿਧਾਨਕ ਰੁਤਬੇ ਨੂੰ ਹਥਿਆਉਣ ਦੀ ਕੋਈ ਲਾਲਸਾ ਨਹੀਂ ਹੈ। ਉਕਤ ਕੌਂਸਲਰਾਂ ਨੇ ਕਿਹਾ ਕਿ ਉਨ੍ਹਾਂ ਦੇ ਮਨ 'ਚ ਲੋਕ ਸੇਵਾ ਦਾ ਜਜ਼ਬਾ ਹੈ ਅਤੇ ਇਸ ਜਜ਼ਬੇ ਅਤੇ ਲੋਕ ਸੇਵਾ ਦੇ ਮਿਸ਼ਨ ਮੂਹਰੇ ਸੰਵਿਧਾਨਕ ਰੁਤਬਿਆਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਕੌਂਸਲਰਾਂ ਨੇ ਕਿਹਾ ਕਿ ਸਹੀ ਅਰਥਾਂ 'ਚ ਕੌਂਸਲ ਦਾ ਕਮਾਂਡਰ ਸਾਡਾ ਸਤਿਕਾਰਯੋਗ ਵਿਧਾਇਕ ਦਰਸ਼ਨ ਸਿੰਘ ਬਰਾੜ ਹੀ ਹੈ, ਜਿਸ ਨੇ ਸ਼ਹਿਰ ਦੇ ਵਿਕਾਸ ਲਈ ਠੋਸ ਵਕਾਲਤ ਰਾਹੀਂ ਵੱਡੀਆਂ ਗ੍ਰਾਂਟਾਂ ਲਿਆਉਣੀਆਂ ਹਨ। ਕੌਂਸਲਰਾਂ ਨੇ ਕਿਹਾ ਉਹ ਆਪੋ-ਆਪਣੇ ਵਾਰਡ ਦੇ ਲੋਕਾਂ ਦੇ ਸੇਵਾਦਾਰ ਹਨ ਅਤੇ ਉਨ੍ਹਾਂ ਦੀਆਂ ਸਹੂਲਤਾਂ ਦੀ ਪੂਰਤੀ ਲਈ ਆਪਣੇ ਫਰਜ਼ ਤਨਦੇਹੀ ਨਾਲ ਨਿਭਾਉਣਗੇ।
ਕੌਂਸਲਰਾਂ ਨੇ ਸਪੱਸ਼ਟ ਕੀਤਾ ਕਿ ਪ੍ਰਧਾਨਗੀ ਪਦ ਲਈ ਭਾਵੇਂ ਸਮੂਹ ਕੌਂਸਲਰਾਂ 'ਚੋਂ ਹੀ ਕਿਸੇ ਇਕ ਰਾਹੀਂ ਇਸ ਸੰਵਿਧਾਨਕ ਅਹੁਦੇ ਨੂੰ ਪੂਰਾ ਕੀਤਾ ਜਾਣਾ ਹੈ ਪਰ ਇਸ ਨੂੰ ਪ੍ਰਾਪਤ ਕਰਨ ਲਈ ਕੋਈ ਵੀ ਕੌਂਸਲਰ ਕਿਸੇ ਨੂੰ ਠਿੱਬੀ ਲਾਉਣ ਜਾਂ ਕਿਸੇ ਦੇ ਪੈਰ ਮਿੱਧ ਕੇ ਮੂਹਰੇ ਨਿਕਲਣ ਦੀ ਕੋਸ਼ਿਸ਼ 'ਚ ਬਿਲਕੁਲ ਨਹੀਂ ਹੈ। ਕੌਂਸਲਰਾਂ ਨੇ ਕਿਹਾ ਕਿ ਇਸ ਸਬੰਧੀ ਵਿਧਾਇਕ ਅਤੇ ਪਾਰਟੀ ਦੇ ਫੈਸਲੇ ਮੂਹਰੇ ਸਾਰੇ ਦੇ ਸਾਰੇ ਕੌਂਸਲਰ ਸਿਰ ਨਿਵਾਉਣ ਦੇ ਪਾਬੰਦ ਹਨ।
ਰੋਪੜ : ਸੰਘਣੀ ਧੁੰਦ ਕਾਰਨ ਵੱਡਾ ਹਾਦਸਾ, 2 ਦੀ ਮੌਤ
NEXT STORY