ਅੰਮ੍ਰਿਤਸਰ, (ਸੰਜੀਵ)- ਥਾਣਾ ਸਦਰ ਦੇ ਬਾਹਰ ਬਣੇ ਸੰਤਰੀ ਦੇ ਮੋਰਚੇ ਵਿਚ ਡਿਊਟੀ ਕਰ ਰਹੇ ਕਾਂਸਟੇਬਲ ਰਾਣਾ ਪ੍ਰਤਾਪ ਨਿਵਾਸੀ ਜੌੜਾ ਫਾਟਕ ਦੀ ਰਾਈਫਲ ਤੋਂ ਗੋਲੀ ਚੱਲ ਜਾਣ 'ਤੇ ਮੌਤ ਹੋ ਗਈ। ਡਿਊਟੀ ਦੌਰਾਨ ਉਹ ਆਪਣੀ ਰਾਈਫਲ ਲੋਡ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ ਜੋ ਉਸ ਨੂੰ ਚੀਰਦੀ ਹੋਈ ਨਿਕਲ ਗਈ। ਰਾਣਾ ਪ੍ਰਤਾਪ ਖੂਨ ਨਾਲ ਲਿਬੜਿਆ ਉਥੇ ਹੀ ਮੋਰਚੇ ਵਿਚ ਡਿੱਗ ਗਿਆ ਅਤੇ ਘਟਨਾ ਵਾਲੀ ਥਾਂ 'ਤੇ ਹੀ ਦਮ ਤੋੜ ਗਿਆ। ਗੋਲੀ ਚੱਲਣ ਦੀ ਆਵਾਜ਼ ਸੁਣਦੇ ਹੀ ਥਾਣੇ ਵਿਚ ਤਾਇਨਾਤ ਕਰਮਚਾਰੀ ਤੁਰੰਤ ਬਾਹਰ ਨਿਕਲੇ ਜਦੋਂ ਤੱਕ ਉਸ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਜਾਂਦਾ ਉਹ ਦਮ ਤੋੜ ਚੁੱਕਿਆ ਸੀ। ਪੁਲਸ ਨੇ 174 ਸੀ.ਆਰ.ਪੀ.ਸੀ. ਦੇ ਅਧੀਨ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਰਥੀ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।
ਕੀ ਕਹਿਣਾ ਹੈ ਥਾਣਾ ਮੁਖੀ ਦਾ? : ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਰਾਣਾ ਪ੍ਰਤਾਪ ਥਾਣੇ ਦੇ ਬਾਹਰ ਮੋਰਚੇ ਵਿਚ ਸੰਤਰੀ ਦੀ ਡਿਊਟੀ ਕਰ ਰਿਹਾ ਸੀ ਜਿਸ ਦੌਰਾਨ ਅਚਾਨਕ ਗੋਲੀ ਚੱਲ ਜਾਣ 'ਤੇ ਉਸ ਦੀ ਮੌਤ ਹੋ ਗਈ।
ਰਾਹੁਲ ਗਾਂਧੀ ਵਲੋਂ ਨਜ਼ਰ-ਅੰਦਾਜ਼ ਕੀਤੇ ਜਾਣ ਦੀਆਂ ਖਬਰਾਂ 'ਤੇ ਬੋਲੇ ਸਿੱਧੂ
NEXT STORY