ਜਲੰਧਰ(ਨਰੇਸ਼)-ਸਥਾਨਕ ਸਰਕਾਰਾਂ ਮੰਤਰੀਆਂ ਨਵਜੋਤ ਸਿੰਘ ਸਿੱਧੂ ਨੇ ਸਾਫ ਕੀਤਾ ਹੈ ਕਿ ਉਨ੍ਹਾਂ ਦੀ ਹਾਲ ਹੀ ਦੇ ਦਿਨਾਂ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਕੋਈ ਮੁਲਾਕਾਤ ਨਹੀਂ ਹੋਈ ਹੈ। ਇਸ ਸਬੰਧੀ ਮੀਡੀਆ ਦੇ ਇਕ ਹਿੱਸੇ 'ਚ ਆਈਆਂ ਖਬਰਾਂ ਨੂੰ ਸਿੱਧੂ ਨੇ ਅਸੁਰੱਖਿਅਤ ਲੋਕਾਂ ਦੀ ਨਵੀਂ ਛੁਰਲੀ ਦੱਸਿਆ ਹੈ। ਸਿੱਧੂ ਨੇ ਕਿਹਾ ਕਿ ਇਕ ਝੂਠ ਹੁੰਦਾ ਹੈ ਅਤੇ ਇਕ ਸਫੈਦ ਝੂਠ ਹੁੰਦਾ ਹੈ। ਇਹ ਖਬਰ ਸਫੈਦ ਝੂਠ ਹੈ ਅਤੇ ਇਸ 'ਚ ਕੋਈ ਸੱਚਾਈ ਨਹੀਂ ਹੈ ਕਿਉਂਕਿ ਹਾਲ ਹੀ ਦੇ ਦਿਨਾਂ 'ਚ ਮੇਰੀ ਰਾਹੁਲ ਗਾਂਧੀ ਨਾਲ ਕੋਈ ਮੁਲਾਕਾਤ ਨਹੀਂ ਹੋਈ ਹੈ। ਕੁਝ ਅਸੁਰੱਖਿਅਤ ਲੋਕ ਹੁਣ ਨਵੀਂ ਸਕਰਿਪਟ ਨਾਲ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਥਿਊਰੀ ਅਪਣਾ ਰਹੇ ਹਨ। ਜ਼ਿਕਰਯੋਗ ਹੈ ਕਿ ਮੀਡੀਆ ਦੇ ਇਕ ਹਿੱਸੇ 'ਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਨਵਜੋਤ ਸਿੰਘ ਸਿੱਧੂ ਵਲੋਂ ਮੇਅਰਾਂ ਦੀ ਚੋਣ ਨੂੰ ਲੈ ਕੇ ਜਨਤਕ ਤੌਰ 'ਤੇ ਜ਼ਾਹਿਰ ਕੀਤੀ ਗਈ ਨਾਰਾਜ਼ਗੀ ਤੋਂ ਰਾਹੁਲ ਗਾਂਧੀ ਖੁਸ਼ ਨਹੀਂ ਹਨ ਅਤੇ ਕੁਝ ਦਿਨ ਪਹਿਲਾਂ ਸਿੱਧੂ ਦੀ ਇਸ ਮਸਲੇ 'ਤੇ ਰਾਹੁਲ ਗਾਂਧੀ ਨਾਲ ਹੋਈ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਖਾਲੀ ਹੱਥ ਹੀ ਪਰਤਣਾ ਪਿਆ ਹੈ।
ਮਾਡਲ ਟਾਊਨ ਦੀ ਸੜਕ 'ਤੇ 22 ਕਰੋੜ ਖਰਚਣ ਦੇ ਪਲਾਨ ਨਾਲ ਹਲਚਲ
NEXT STORY