ਤਲਵੰਡੀ ਭਾਈ (ਪਾਲ) : ਸਰਕਾਰ ਵੱਲੋਂ ਝੋਨੇ ਦੀ ਲਵਾਈ ਕਰਨ ਲਈ ਮਿੱਥੀਆਂ ਤਾਰੀਖ਼ਾਂ ਨਾਲ ਇਸ ਸਮੇਂ ਪੰਜਾਬ ਭਰ ਵਿਚ ਝੋਨੇ ਦੀ ਲਵਾਈ ਪੂਰੇ ਜੋਬਨ ’ਤੇ ਆ ਜਾਣ ਉਪਰੰਤ ਉਸਾਰੀ ਦੇ ਕੰਮਾਂ ਲਈ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਤੱਕ ਪਹੁੰਚ ਗਈ। 1 ਜੂਨ ਤੋਂ ਪਹਿਲਾ (ਜਦੋਂ ਝੋਨਾ ਅਜੇ ਲੱਗਣਾ ਸ਼ੁਰੂ ਨਹੀਂ ਸੀ ਹੋਇਆ)। ਇਲਾਕੇ ਵਿਚ ਚੱਲ ਰਹੇ ਉਸਾਰੀ ਦੇ ਕੰਮਾਂ ਲਈ ਮਜ਼ਦੂਰ 500-550 ਤੱਕ ਮਿਲ ਜਾਂਦੇ ਸਨ।
ਸ਼ਹਿਰ ਦੇ ਵਿਕਾਸ ਕਾਰਜਾਂ ਦੀ ਉਸਾਰੀ ਕਰਵਾ ਰਹੇ ਠੇਕੇਦਾਰਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਇੱਥੇ ਲੇਬਰ ਚੌਂਕਾਂ ਤੋਂ ਲੋੜੀਂਦੀ ਲੇਬਰ ਪ੍ਰਤੀ ਮਜ਼ਦੂਰ 550 ਤੋਂ 600 ਰੁਪਏ ਦਿਹਾੜੀ 'ਤੇ ਵੀ ਉਪਲੱਬਧ ਨਹੀਂ ਹੋਏ ਅਤੇ ਉਨ੍ਹਾਂ ਨੂੰ ਆਪਣੇ ਉਸਾਰੀ ਦੇ ਕੰਮਾਂ ਵਿਚ ਢਿੱਲ ਲਿਆਉਣੀ ਪਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਝੋਨਾ ਲਾਉਣ ਦੇ ਸੀਜ਼ਨ ਵਿਚ ਉਸਾਰੀ ਦੇ ਮਜ਼ਦੂਰ ਦੀ ਦਿਹਾੜੀ ਮਸਾ 450 ਰੁਪਏ ਤੱਕ ਪਹੁੰਚੀ ਸੀ।
ਮਿਸਤਰੀ ਨਿਸ਼ਾਨ ਸਿੰਘ, ਬਲਵਿੰਦਰ ਸਿੰਘ ਤੇ ਗੰਮੂ ਜਾਦੂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਰਾਜ ਮਿਸਤਰੀ ਜਿਨ੍ਹਾਂ ਦਾ ਤਜ਼ਰਬਾ 2 ਸਾਲ ਤੋਂ ਥੱਲੇ ਹੈ, ਮਜ਼ਦੂਰਾਂ ਦੀ ਦਿਹਾੜੀ ਨਾਲੋਂ ਸਸਤਾ ਹੈ। ਰਾਜ ਹੈਲਪਰ ਮਿਸਤਰੀ 600 ਰੁਪਏ ਦਿਹਾੜੀ 'ਤੇ ਉਪਲਬੱਧ ਹੈ, ਪਰ ਮਜ਼ਦੂਰ ਨੂੰ ਕਈ ਥਾਵਾਂ 'ਤੇ 700 ਰੁਪਏ ਦੀ ਪੇਸ਼ਕਸ਼ ਵੀ ਕੀਤੀ ਗਈ ਹੈ ਪਰ ਉਸਾਰੀ ਲਈ ਮਜ਼ਦੂਰਾਂ ਦੀ ਘਾਟ ਪਾਈ ਜਾ ਰਹੀ ਹੈ, ਜੋ ਕਿ ਸਿਰਫ ਝੋਨੇ ਦੀ ਲਵਾਈ ਮੁਕੰਮਲ ਹੋਣ ਤੱਕ ਇਸੇ ਤਰ੍ਹਾਂ ਹੀ ਜਾਰੀ ਰਹੇਗੀ।
ਬਰਨਾਲਾ: ਬੀਮਾ ਕੰਪਨੀ ਨੂੰ 53 ਲੱਖ ਤੋਂ ਵੱਧ ਮੁਆਵਜ਼ਾ ਦੇਣ ਦੇ ਹੁਕਮ
NEXT STORY