ਫਿਲੌਰ (ਭਾਖੜੀ) : ਅੱਜ ਦੁਪਹਿਰ 1 ਵਜੇ ਡਰਾਈਵਰ ਦੀ ਅੱਖ ਲੱਗਣ ਕਾਰਨ ਨੈਸ਼ਨਲ ਹਾਈਵੇ ’ਤੇ ਦੁੱਧ ਨਾਲ ਭਰਿਆ ਕੰਟੇਨਰ ਪਲਟ ਗਿਆ। ਕੰਟੇਨਰ ਵਿਚ 24 ਹਜ਼ਾਰ ਲਿਟਰ ਦੁੱਧ ਭਰਿਆ ਸੀ, ਜਿਸ ਦੀ ਕੀਮਤ 12 ਲੱਖ ਰੁਪਏ ਦੱਸੀ ਜਾਂਦੀ ਹੈ। ਦੁੱਧ ਸੜਕ ’ਤੇ ਨਦੀ ਵਾਂਗ ਵਹਿਣਾ ਸ਼ੁਰੂ ਹੋ ਗਿਆ। ਦੁੱਧ ਦੀ ਨਦੀ ਚਲਦੀ ਦੇਖ ਕੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਬਾਲਟੀਆਂ, ਪਤੀਲਿਆਂ ਤੇ ਬੋਤਲਾਂ ਵਿਚ ਦੁੱਧ ਭਰਨਾ ਸ਼ੁਰੂ ਕਰ ਦਿੱਤਾ, ਜਦੋਂਕਿ ਟਿੱਪਰ ਦਾ ਚਾਲਕ, ਜੋ ਵਿਚ ਫਸਿਆ ਸੀ, ਉਸ ਨੂੰ ਕਿਸੇ ਨੇ ਨਹੀਂ ਬਾਹਰ ਕੱਢਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਐਨਰਜੀ ਡਰਿੰਕਸ ਦੀ ਵਿਕਰੀ ’ਤੇ ਲੱਗੀ ਪਾਬੰਦੀ
ਸੂਚਨਾ ਮੁਤਾਬਕ ਅੱਜ ਦੁਪਹਿਰ 1 ਵਜੇ ਜਲੰਧਰ–ਫਿਲੌਰ ਮੁੱਖ ਹਾਈਵੇ ’ਤੇ ਜਿਵੇਂ ਹੀ 24 ਹਜ਼ਾਰ ਲਿਟਰ ਦੁੱਧ ਨਾਲ ਭਰਿਆ ਕੰਟੇਨਰ ਪਿੰਡ ਖਹਿਰਾ ਨੇੜੇ ਪੁੱਜਾ ਤਾਂ ਚਾਲਕ ਨੂੰ ਨੀਂਦ ਆ ਗਈ, ਜਿਸ ਨਾਲ ਉਸ ਦਾ ਗੱਡੀ ਤੋਂ ਸੰਤੁਲਨ ਵਿਗੜ ਗਿਆ ਅਤੇ ਉਸ ਦਾ ਕੰਟੇਨਰ ਸੜਕ ’ਤੇ ਹੀ ਅਚਾਨਕ ਪਲਟ ਗਿਆ। ਕੰਟੇਨਰ ਪਲਟਦਿਆਂ ਹੀ ਉਸ ਵਿਚੋਂ ਤੇਜ਼ੀ ਨਾਲ ਦੁੱਧ ਬਾਹਰ ਆਉਣਾ ਸ਼ੁਰੂ ਹੋ ਗਿਆ। ਲੋਕ ਦੁੱਧ ਲੈ ਕੇ ਜਾਣ ਵਿਚ ਇੰਨੇ ਮਗਨ ਸਨ ਕਿ ਗੱਡੀ ਦਾ ਡਰਾਈਵਰ, ਜੋ ਸੀਟ ਦੇ ਥੱਲੇ ਫਸਿਆ ਹੋਇਆ ਸੀ, ਦੀਆਂ ਚੀਕਾਂ ਨੂੰ ਹਰ ਕਿਸੇ ਨੇ ਨਜ਼ਰਅੰਦਾਜ਼ ਕਰ ਦਿੱਤਾ। ਇਹੀ ਨਹੀਂ, ਹਾਈਵੇ ਤੋਂ ਲੰਘਣ ਵਾਲੇ ਕੁਝ ਵਾਹਨ ਚਾਲਕ ਵੀ ਆਪਣੀਆਂ ਗੱਡੀਆਂ ਰੋਕ ਕੇ ਦੁੱਧ ਭਰਦੇ ਦਿਖਾਈ ਦਿੱਤੇ ਅਤੇ ਕੁਝ ਲੋਕ ਆਪਣੇ ਮੋਬਾਈਲ ਫੋਨ ਤੋਂ ਲਾਈਵ ਵੀਡੀਓ ਬਣਾਉਣ ਲੱਗ ਪਏ। ਅਫਸੋਸ ਦੀ ਗੱਲ ਹੈ ਕਿ ਜ਼ਖਮੀ ਚਾਲਕ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ।
ਇਹ ਵੀ ਪੜ੍ਹੋ : ਬਦਮਾਸ਼ਾਂ ਨੇ 2 ਗੈਸ ਏਜੰਸੀਆਂ ਦੇ ਡਲਿਵਰੀਮੈਨ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟੇ
ਆਖਿਰ ਪੁਲਸ ਨੇ ਉੱਥੇ ਪੁੱਜ ਕੇ ਗੱਡੀ ਦੇ ਚਾਲਕ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਭੇਜਿਆ। ਪੁਲਸ ਨੇ ਜਦੋਂ ਲੋਕਾਂ ਨੂੰ ਦੁੱਧ ਭਰਨ ਤੋਂ ਰੋਕਿਆ ਤਾਂ ਅੱਗੋਂ ਪਿੰਡ ਵਾਸੀਆਂ ਨੇ ਕਿਹਾ ਕਿ ਸੜਕ ’ਤੇ ਵੀ ਇਹ ਦੁੱਧ ਖਰਾਬ ਹੋ ਰਿਹਾ ਹੈ। ਜੇਕਰ ਉਹ ਉਸ ਨੂੰ ਭਰ ਕੇ ਆਪਣੇ ਘਰ ਲੈ ਕੇ ਜਾ ਰਹੇ ਹਨ ਤਾਂ ਉਨ੍ਹਾਂ ਦੇ ਕੰਮ ਹੀ ਆਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਦਮਾਸ਼ਾਂ ਨੇ 2 ਗੈਸ ਏਜੰਸੀਆਂ ਦੇ ਡਲਿਵਰੀਮੈਨ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟੇ
NEXT STORY