ਲੁਧਿਆਣਾ, (ਰਿਸ਼ੀ)- ਅਮਰਪੁਰਾ ਇਲਾਕੇ ’ਚ ਦਿਨ-ਦਿਹਾਡ਼ੇ ਘਰ ਵਿਚ ਦਾਖਲ ਹੋ ਕੇ 22 ਸਾਲਾ ਭਾਜਪਾ ਸਮਰਥਕ ਰਿੰਕਲ ਦੀ ਹੋਈ ਕਾਂਟ੍ਰੈਕਟ ਕਿਲਿੰਗ ਦੇ ਮਾਮਲੇ ਵਿਚ 3 ਦਿਨਾਂ ਬਾਅਦ ਵੀ ਵਾਰਡ ਨੰਬਰ-52 ਦਾ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਪੁਲਸ ਦੇ ਹੱਥ ਨਹੀਂ ਲੱਗ ਸਕਿਆ, ਜਦਕਿ ਉਸ ਦੇ ਬੇਟੇ ਸੰਨੀ ਨੇ ਪੁਲਸ ਦੇ ਸਾਹਮਣੇ ਸਰੰਡਰ ਕਰ ਦਿੱਤਾ ਹੈ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਰਿੰਕਲ ਦੇ ਰਿਸ਼ਤੇਦਾਰ ਨੇ ਹੁਣ ਵੀ ਪੋਸਟਮਾਰਟਮ ਕਰਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਦੀ ਮੰਗ ਹੈ ਕਿ ਕੌਂਸਲਰ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਉਹ ਆਪਣੇ ਬੇਟੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣਗੇ। ਉਥੇ ਦੂਜੇ ਪਾਸੇ ਪੁਲਸ ਦੇ ਮੱਥੇ ’ਤੇ ਚਿੰਤਾ ਸਾਫ ਦੇਖੀ ਜਾ ਰਹੀ ਹੈ ਅਤੇ ਹੱਤਿਆ ਦੇ ਮਾਮਲੇ ਵਿਚ ਨਾਮਜ਼ਦ ਸਾਰੇ ਦੋੋਸ਼ੀਆਂ ਨੂੰ ਫਡ਼ਨ ਦੇ ਨਾਲ-ਨਾਲ ਲਾਸ਼ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਵੀ ਅਮਰਪੁਰਾ ਵਿਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਪੁਲਸ ਸੋਮਵਾਰ ਨੂੰ ਸੰਨੀ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ। ਉਧਰ, ਰਿੰਕਲ ਦੇ ਰਿਸ਼ਤੇਦਾਰਾਂ ਵਲੋਂ ਸੋਮਵਾਰ ਨੂੰ ਚੰਡੀਗਡ਼੍ਹ ਸਥਿਤ ਕੈਪਟਨ ਦੇ ਨਿਵਾਸ ਦਾ ਘੇਰਾਓ ਕਰਨ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਦੋ ਕਾਰਾਂ ਵਿਚ ਆਏ ਸਨ ਕਾਂਟ੍ਰੈਕਟ ਕਿੱਲਰ
ਪੁਲਸ ਸੂਤਰਾਂ ਅਨੁਸਾਰ ਕਾਂਟ੍ਰੈਕਟ ਕਿਲਰ ਇਕ ਨਹੀਂ ਦੋ ਕਾਰਾਂ ਵਿਚ ਬੈਠ ਕੇ ਆਏ ਸਨ। ਇਕ ਸਫੈਦ ਰੰਗ ਦੀ ਕਾਰ ਵੀ ਜਾਂਚ ਦੌਰਾਨ ਸਾਹਮਣੇ ਆਈ ਹੈ, ਜਿਸ ’ਤੇ ਲੁਧਿਆਣਾ ਦਾ ਨੰਬਰ ਲੱਗਿਆ ਹੋਇਆ ਹੈ। ਪੁਲਸ ਸੂਤਰਾਂ ਅਨੁਸਾਰ ਕੁੱਝ ਹਤਿਆਰੇ ਘੰਟਾਘਰ ਦੇ ਨੇਡ਼ੇ ਹੋਟਲ ਵਿਚ ਰੁਕੇ ਸਨ, ਜਿੱਥੇ ਉਨ੍ਹਾਂ ਨਾਲ ਕਈ ਲੋਕਾਂ ਨੇ ਮੁਲਾਕਾਤ ਵੀ ਕੀਤੀ।
ਬਿੱਟੂ, ਡਾਬਰ ਤੇ ਤਲਵਾਡ਼ ਪੁੱਜੇ ਰਿੰਕਲ ਦੇ ਘਰ 
ਐਤਵਾਰ ਸਵੇਰੇ ਹੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਸੁਰਿੰਦਰ ਡਾਬਰ ਅਤੇ ਵਿਧਾਇਕ ਸੰਜੇ ਤਲਵਾਡ਼ ਦੁੱਖ ਪ੍ਰਗਟ ਕਰਨ ਲਈ ਰਿੰਕਲ ਦੇ ਘਰ ਪੁੱਜ ਗਏ। ਉਨ੍ਹਾਂ ਨੇ ਕਿਹਾ ਕਿ ਦੁੱਖ ਦੀ ਘਡ਼ੀ ਵਿਚ ਪਰਿਵਾਰ ਨਾਲ ਕਾਂਗਰਸ ਪਾਰਟੀ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੀ ਹੈ। ਉਨ੍ਹਾਂ ਸਾਫ ਕਿਹਾ ਕਿ ਜੇਕਰ ਕਾਂਗਰਸੀ ਕੌਂਸਲਰ ਜਾਂ ਉਸ ਦੇ ਬੇਟੇ ਦਾ ਇਸ ਕਾਂਟ੍ਰੈਕਟ ਕਿਲਿੰਗ ’ਚ ਕੋਈ ਵੀ ਰੋਲ ਸਾਹਮਣੇ ਆਇਆ ਤਾਂ ਕਾਂਗਰਸ ਪਾਰਟੀ ਤੋਂ ਕੱਢ ਦਿੱਤਾ ਜਾਵੇਗਾ। ਰਿੰਕਲ ਦੇ ਭਰਾ ਮਨੀ ਖੇਡ਼ਾ ਦੇ ਇਸ ਕੇਸ ਵਿਚ ਗਵਾਹ ਹੋਣ ਕਾਰਨ ਏ. ਡੀ. ਸੀ. ਪੀ.-1 ਗੁਰਪ੍ਰੀਤ ਸਿੰਘ ਨੂੰ ਮੌਕੇ ’ਤੇ ਹੀ ਸਕਿਓਰਟੀ ਮੁਹੱਈਆ ਕਰਵਾਉਣ ਦੀ ਗੱਲ ਕਹੀ, ਤਾਂ ਕਿ ਹਤਿਆਰੇ ਗਵਾਹ ’ਤੇ ਕੋਈ ਹਮਲਾ ਕਰ ਕੇ ਕੇਸ ਨੂੰ ਪ੍ਰਭਾਵਿਤ ਨਾ ਕਰ ਸਕਣ। ਇਸ ਦੇ ਨਾਲ ਉਨ੍ਹਾਂ ਨੇ ਪੀਡ਼ਤ ਪਰਿਵਾਰ ਨਾਲ ਵਾਅਦਾ ਕੀਤਾ ਕਿ ਉਨ੍ਹਾਂ ’ਤੇ ਦਰਜ ਹੋਏ ਸਾਰੇ ਮਾਮਲਿਆਂ ਦੀ ਫਿਰ ਤੋਂ ਜਾਂਚ ਕਰਵਾ ਕੇ ਨਿਰਪੱਖ ਕਾਰਵਾਈ ਕੀਤੀ ਜਾਵੇਗੀ।
ਸੰਨੀ ਦੀ ਧਮਕੀ ਦੇਣ ਦੀ ਦਿਖਾਈ ਵੀਡੀਓ
ਸੰਸਦ ਮੈਂਬਰ ਬਿੱਟੂ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਸੰਨੀ ਵਲੋਂ ਰਿੰਕਲ ਨੂੰ ਜਾਨੋਂ ਮਾਰਨ ਦੀਆਂ ਦਿੱਤੀਆਂ ਗਈਆਂ ਧਮਕੀਆਂ ਦੀ ਵੀਡੀਓ ਦਿਖਾਈ ਗਈ, ਜੋ ਉਨ੍ਹਾਂ ਨੇ ਆਪਣੇ ਮੋਬਾਇਲਾਂ ’ਚ ਸੇਵ ਕੀਤੀ ਹੋਈ ਸੀ। ਬਿੱਟੂ ਨੇ ਕਿਹਾ ਕਿ ਕਈ ਪੁਲਸ ਦੀਆਂ ਟੀਮਾਂ ਦਿਨ ਰਾਤ ਇਸ ਕੇਸ ’ਤੇ ਕੰਮ ਕਰ ਰਹੀਆਂ ਹਨ। ਪਰਿਵਾਰ ਨੂੰ ਜਲਦ ਰਿਜ਼ਲਟ ਦਿੱਤੇ ਜਾਣਗੇ।
ਵਿਆਹ ਦਾ ਝਾਂਸਾ ਦੇ ਕੇ ਡੇਢ ਸਾਲ ਤਕ ਕਰਦਾ ਰਿਹਾ ਸਰੀਰਕ ਸ਼ੋਸ਼ਣ
NEXT STORY