ਅੰਮ੍ਰਿਤਸਰ, (ਵੜੈਚ)- ਨੈਸ਼ਨਲ ਕਮਿਸ਼ਨ ਫਾਰ ਸਫਾਈ ਕਰਮਚਾਰੀ ਮਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਭਾਰਤ ਸਰਕਾਰ ਦੇ ਚੇਅਰਮੈਨ ਮਨਹਾਰ ਵਲਜੀ ਭਾਈ ਜਾਲਾ ਅੱਜ ਅੰਮ੍ਰਿਤਸਰ 'ਚ ਸਰਕਾਰੀ ਦੌਰੇ 'ਤੇ ਪੁੱਜੇ। ਉਨ੍ਹਾਂ ਨਾਲ ਕਮਿਸ਼ਨ ਦੇ ਮੈਂਬਰ ਸਵਾਮੀ ਸ਼ਰਧਾਨੰਦ ਮਹਾਰਾਜ ਵੀ ਮੌਜੂਦ ਸਨ।
ਜਾਲਾ ਦਾ ਅੰਮ੍ਰਿਤਸਰ ਪੁੱਜਣ 'ਤੇ ਵਾਲਮੀਕਿ ਸਮਾਜ ਤੇ ਨਗਰ ਨਿਗਮ ਦੀਆਂ ਦਰਜਾ-4 ਯੂਨੀਅਨਾਂ ਵੱਲੋਂ ਜਿਥੇ ਜ਼ੋਰਦਾਰ ਸਵਾਗਤ ਕੀਤਾ ਗਿਆ, ਉਥੇ ਹੀ ਉਨ੍ਹਾਂ ਨੇ ਰਣਜੀਤ ਐਵੀਨਿਊ ਬੱਚਤ ਭਵਨ 'ਚ ਅਧਿਕਾਰੀਆਂ ਤੇ ਯੂਨੀਅਨ ਨੇਤਾਵਾਂ ਦੀ ਮੀਟਿੰਗ ਲਈ। ਚੇਅਰਮੈਨ ਜਾਲਾ ਨੂੰ ਸਫਾਈ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਗਿਆ, ਉਥੇ ਹੀ ਏਕਤਾ ਸਰਵਿਸ ਪ੍ਰੋਵਾਈਡਰ ਯੂਨੀਅਨ ਨਗਰ ਨਿਗਮ ਅੰਮ੍ਰਿਤਸਰ ਦੇ ਸਰਪ੍ਰਸਤ ਪਿਆਰਾ ਲਾਲ ਅਣਜਾਣ ਤੇ ਓਮ ਪ੍ਰਕਾਸ਼ ਅਨਾਰਿਆ ਨੇ ਚੇਅਰਮੈਨ ਨੂੰ ਮੰਗ ਪੱਤਰ ਸੌਂਪਦੇ ਹੋਏ ਦੱਸਿਆ ਕਿ ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ 2016 'ਚ ਪੰਜਾਬ ਦੇ 27 ਹਜ਼ਾਰ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਜੋ ਫੈਸਲਾ ਲਿਆ ਸੀ, ਨੂੰ ਲਾਗੂ ਕਰਨ ਲਈ ਕਾਂਗਰਸ ਸਰਕਾਰ ਟਾਲਮਟੋਲ ਕਰ ਰਹੀ ਹੈ, ਜਦੋਂ ਕਿ ਉਹ ਕਾਂਗਰਸ ਐੱਮ. ਪੀ. ਤੇ ਵਿਧਾਇਕਾਂ ਨੂੰ ਵੀ ਕਈ ਵਾਰ ਮੀਮੋ ਸੌਂਪ ਚੁੱਕੇ ਹਨ।
ਯੂਨੀਅਨ ਨੇਤਾ ਹਰਬੰਸ ਲਾਲ, ਦਵਿੰਦਰ ਰਾਜਾ, ਸੁਰਿੰਦਰ ਟੋਨਾ ਤੇ ਨਰਿੰਦਰ ਗੋਲਡੀ ਨੇ ਵੀ ਕਰਮਚਾਰੀਆਂ ਦੀ ਹੋ ਰਹੀ ਅਣਦੇਖੀ ਬਾਰੇ ਜਾਣੂ ਕਰਵਾਉਂਦਿਆਂ ਚੇਅਰਮੈਨ ਨੂੰ ਦੱਸਿਆ ਕਿ ਸੀਵਰੇਜ ਦੀ ਸਫਾਈ ਕਰਦੇ ਸਮੇਂ ਕਈ ਵਾਰ ਸੀਵਰਮੈਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਦਾ ਕਾਰਨ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਸੁਰੱਖਿਆ ਯੰਤਰ ਮੁਹੱਈਆ ਨਾ ਕਰਵਾਉਣਾ ਹੈ, ਕਰਮਚਾਰੀਆਂ ਨੂੰ ਸਮੇਂ 'ਤੇ ਤਨਖਾਹ ਨਾ ਮਿਲਣਾ ਅਤੇ ਸਫਾਈ ਕਰਮਚਾਰੀ ਦੀ ਤਰੱਕੀ ਨਾ ਹੋਣਾ, ਸ਼ਹਿਰ ਦੀਆਂ ਤੰਗ ਗਲੀਆਂ 'ਚ ਕੰਮ ਕਰ ਰਹੇ ਡੌਂਕੀ ਬੈਚੇਸ ਨੂੰ ਮਿਨੀਮਮ ਵੇਜਿਜ਼ ਐਕਟ ਮੁਤਾਬਕ ਦਿੱਤੀ ਜਾਣ ਵਾਲੀ ਤਨਖਾਹ ਤੋਂ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ। ਡੌਂਕੀ ਬੈਚੇਸ ਨੂੰ ਸਿਰਫ 2800 ਰੁਪਏ ਮਹੀਨਾ ਤਨਖਾਹ ਦੇ ਕੇ ਨਗਰ ਨਿਗਮ ਉਨ੍ਹਾਂ ਦਾ ਪੂਰੀ ਤਰ੍ਹਾਂ ਸ਼ੋਸ਼ਣ ਕਰ ਰਹੀ ਹੈ।
ਭਾਜਪਾ ਦਲਿਤ ਨੇਤਾ ਅਨਿਲ ਭੱਟੀ ਨੇ ਦੱਸਿਆ ਕਿ ਦਲਿਤ ਸਮਾਜ ਖਾਸ ਤੌਰ 'ਤੇ ਵਾਲਮੀਕਿ ਸਮਾਜ ਦੇ ਲੋਕ ਜੋ ਸਫਾਈ ਦਾ ਕੰਮ ਕਰ ਰਹੇ ਹਨ, ਦਾ ਸਰਕਾਰ ਠੇਕੇਦਾਰੀ ਪ੍ਰਥਾ 'ਚ ਭਾਰੀ ਸ਼ੋਸ਼ਣ ਕਰ ਰਹੀ ਹੈ। ਚੇਅਰਮੈਨ ਜਾਲਾ ਨੇ ਕਿਹਾ ਕਿ ਪੰਜਾਬ 'ਚ ਸਭ ਤੋਂ ਵੱਧ ਠੇਕੇਦਾਰੀ ਪ੍ਰਥਾ ਸ਼ਰਮ ਵਾਲੀ ਗੱਲ ਹੈ ਤੇ ਇਸ ਬਾਰੇ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਮਿਲਗੇ ਅਤੇ ਦਰਜਾ-4 ਕਰਮਚਾਰੀਆਂ ਨੂੰ ਜੋ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਠੋਸ ਕਦਮ ਚੁੱਕਣਗੇ।
ਇਸ ਮੌਕੇ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਅਤੇ ਦਲਿਤ ਨੇਤਾ ਕੇਵਲ ਕੁਮਾਰ, ਪੰਜਾਬ ਕਾਰਜਕਾਰਨੀ ਮੈਂਬਰ ਰਾਕੇਸ਼ ਗਿੱਲ, ਸੁਰਿੰਦਰ ਟਿੰਕੂ, ਵਰਿੰਦਰ ਭੱਟੀ, ਸੰਤੋਖ ਸਿੰਘ ਗੁੰਮਟਾਲਾ, ਸੋਨੂੰ ਸਿੰਘ, ਹੀਰਾ ਸਿੰਘ, ਦਵਿੰਦਰ ਪਾਲ, ਮਨਜੀਤ ਸਿੰਘ, ਟੀਟੂ, ਪ੍ਰਭਦੀਪ ਸਿੰਘ ਤੇ ਹੋਰ ਮੌਜੂਦ ਸਨ।
ਭੁੱਕੀ ਅਤੇ ਸ਼ਰਾਬ ਸਣੇ 5 ਨੂੰ ਕੀਤਾ ਪੁਲਸ ਨੇ ਕਾਬੂ
NEXT STORY