ਜਲੰਧਰ (ਪੁਨੀਤ) : ਨਵੀਂ ਐਕਸਾਈਜ਼ ਪਾਲਿਸੀ ਐਲਾਨੀ ਜਾ ਚੁੱਕੀ ਹੈ, ਜਿਸ ਕਾਰਨ 1 ਜੁਲਾਈ ਤੋਂ ਸ਼ਰਾਬ ਤੇ ਬੀਅਰ ਦੇ ਰੇਟਾਂ ਵਿਚ ਭਾਰੀ ਗਿਰਾਵਟ ਹੋਣ ਵਾਲੀ ਹੈ। ਵਿਭਾਗ ਵੱਲੋਂ ਜਲੰਧਰ ਨਿਗਮ ਦੀ ਹੱਦ ਅੰਦਰ 13 ਗਰੁੱਪ, ਜਦੋਂ ਕਿ ਦਿਹਾਤੀ ਇਲਾਕੇ ’ਚ 7 ਗਰੁੱਪ ਬਣਾਏ ਗਏ ਹਨ। ਇਨ੍ਹਾਂ ਗਰੁੱਪਾਂ ਲਈ ਅਰਜ਼ੀਆਂ ਦੇਣ ਵਾਸਤੇ 23 ਜੂਨ ਤੋਂ ਟੈਂਡਰ ਖੁੱਲ੍ਹ ਜਾਣਗੇ, ਜਦੋਂ ਕਿ 28 ਜੂਨ ਨੂੰ ਨਵੇਂ ਠੇਕੇਦਾਰਾਂ ਦੇ ਨਾਂ ’ਤੇ ਮੋਹਰ ਵੀ ਲੱਗ ਜਾਵੇਗੀ। ਵਿਭਾਗ ਨੇ ਇਨ੍ਹਾਂ ਗਰੁੱਪਾਂ ਨੂੰ ਵੇਚਣ ਲਈ 565 ਕਰੋੜ ਦੀ ਰਿਜ਼ਰਵ ਪ੍ਰਾਈਸ ਰੱਖੀ ਹੈ। ਨਵੀਂ ਪਾਲਿਸੀ ਵਿਚ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਕਾਰਨ ਇਸ ਵਾਰ ਠੇਕੇਦਾਰੀ ਵਿਚ ਕਈ ਨਵੇਂ ਚਿਹਰੇ ਨਜ਼ਰ ਆ ਸਕਦੇ ਹਨ। ਜਦੋਂ ਵੀ ਸਰਕਾਰ ਵੱਲੋਂ ਪਾਲਿਸੀ ਐਲਾਨੀ ਜਾਂਦੀ ਹੈ ਤਾਂ ਸ਼ਰਾਬ ਦੇ ਰੇਟ ਘਟਣ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਪਰ ਇਸ ਵਾਰ ਸ਼ਰਾਬ ਦੇ ਰੇਟਾਂ ਵਿਚ ਕੋਈ ਵੱਡੀ ਗਿਰਾਵਟ ਦੇਖਣ ਨੂੰ ਨਹੀਂ ਮਿਲੀ। ਇਸਦੇ ਕਈ ਕਾਰਨ ਹਨ। ਮੁੱਖ ਕਾਰਨ ਇਹ ਹੈ ਕਿ ਠੇਕੇਦਾਰਾਂ ਨੇ ਇਸ ਵਾਰ ਸ਼ਰਾਬ ਦਾ ਸਟਾਕ ਘੱਟ ਮੰਗਵਾਇਆ, ਜਿਸ ਕਰ ਕੇ ਸਟਾਕ ਕਲੀਅਰ ਕਰਨ ਨੂੰ ਲੈ ਕੇ ਠੇਕੇਦਾਰ ਪਹਿਲਾਂ ਵਾਂਗ ਫਿਕਰਮੰਦ ਨਹੀਂ ਹਨ। ਉਥੇ ਹੀ, ਬੀਅਰ ਦੇ ਰੇਟ ਘਟਾਏ ਗਏ ਹਨ ਕਿਉਂਕਿ ਠੇਕੇਦਾਰਾਂ ਵੱਲੋਂ ਨਵੰਬਰ, ਦਸੰਬਰ, ਜਨਵਰੀ, ਫਰਵਰੀ ਆਦਿ ਦੇ ਮਹੀਨਿਆਂ ਵਿਚ ਮੰਗਵਾਇਆ ਗਿਆ ਬੀਅਰ ਦਾ ਸਟਾਕ ਕਲੀਅਰ ਕਰਨਾ ਜ਼ਰੂਰੀ ਹੈ। ਸਰਦੀ ਦੇ ਮਹੀਨਿਆਂ ਵਿਚ ਬੀਅਰ ਦੀ ਖਪਤ ਘੱਟ ਹੁੰਦੀ ਹੈ ਅਤੇ ਉਨ੍ਹਾਂ ਮਹੀਨਿਆਂ ਦਾ ਸਟਾਕ ਗਰਮੀ ਵਿਚ ਕਲੀਅਰ ਹੁੰਦਾ ਹੈ। ਉਥੇ ਹੀ, ਸ਼ਰਾਬ ਤੇ ਬੀਅਰ ਵਿਚ ਕਈ ਤਰ੍ਹਾਂ ਦਾ ਫਰਕ ਹੈ। ਬੀਅਰ ਤੈਅ ਸਮੇਂ ’ਚ ਨਾ ਵੇਚੀ ਜਾਵੇ ਤਾਂ ਉਹ ਐਕਸਪਾਇਰ ਹੋ ਜਾਂਦੀ ਹੈ, ਜਿਸ ਕਰ ਕੇ ਬੀਅਰ ਨੂੰ ਸਮਾਂ ਰਹਿੰਦਿਆਂ ਵੇਚਣਾ ਜ਼ਰੂਰੀ ਹੈ। ਇਸੇ ਕਰ ਕੇ ਵਧੇਰੇ ਠੇਕਿਆਂ ਦੇ ਬਾਹਰ ਬੀਅਰ ਦੇ ਰੇਟ 150 ਰੁਪਏ ਡਿਸਪਲੇਅ ਕਰ ਕੇ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਾਂਗਰਸ ਨੇ ਨੋਟਿਸ ਦੇ ਕੇ ਮੇਰੇ ਸਵੈ-ਮਾਣ ਤੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ ਹੈ : ਜਾਖੜ
ਸ਼ਰਾਬ ਦੇ ਰੇਟਾਂ ਵਿਚ ਗਿਰਾਵਟ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ, ਜਦੋਂ ਕਿ ਸੱਚਾਈ ਇਹ ਹੈ ਕਿ ਸ਼ਰਾਬ ਦੇ ਰੇਟਾਂ ਵਿਚ ਕਿਸੇ ਤਰ੍ਹਾਂ ਦੀ ਵੱਡੀ ਗਿਰਾਵਟ ਨਹੀਂ ਹੋਈ। ਸ਼ਰਾਬ ਪੁਰਾਣੇ ਰੇਟ ’ਤੇ ਹੀ ਵਿਕ ਰਹੀ ਹੈ। ਜੇਕਰ ਕਿਸੇ ਠੇਕੇ ਤੋਂ ਸ਼ਰਾਬ ਦੀ ਬੋਤਲ 10-20 ਸਸਤੀ ਮਿਲ ਵੀ ਰਹੀ ਹੋਵੇ ਤਾਂ ਉਸ ਨੂੰ ਰੇਟਾਂ ਵਿਚ ਗਿਰਾਵਟ ਨਹੀਂ ਕਿਹਾ ਜਾ ਸਕਦਾ ਕਿਉਂਕਿ ਨਵੀਂ ਐਕਸਾਈਜ਼ ਪਾਲਿਸੀ ਤਹਿਤ ਸ਼ਰਾਬ ਦੇ ਸ਼ੌਕੀਨਾਂ ਨੂੰ ਕਾਫੀ ਘੱਟ ਰੇਟ ’ਤੇ ਸ਼ਰਾਬ ਮੁਹੱਈਆ ਹੋਣ ਵਾਲੀ ਹੈ। ਨਿਗਮ ਦੀ ਹੱਦ ਅੰਦਰ ਫਿਲਹਾਲ ਪੁਰਾਣੇ ਰੇਟਾਂ ’ਤੇ ਸ਼ਰਾਬ ਮਿਲ ਰਹੀ ਹੈ, ਜਦੋਂ ਕਿ ਬਾਹਰੀ ਇਲਾਕਿਆਂ ਦੇ ਕੁਝ ਠੇਕਿਆਂ ’ਤੇ ਸਸਤੀ ਸ਼ਰਾਬ ਮਿਲ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਨਵੇਂ ਠੇਕਿਆਂ ਦੀ ਅਲਾਟਮੈਂਟ ’ਚ ਅੱਜ 20 ਦਿਨ ਦਾ ਸਮਾਂ ਬਾਕੀ ਹੈ, ਇਸ ਲਈ ਠੇਕੇਦਾਰਾਂ ਵੱਲੋਂ ਅਜੇ ਸ਼ਰਾਬ ਦੇ ਰੇਟਾਂ ਵਿਚ ਵੱਡੀ ਗਿਰਾਵਟ ਨਹੀਂ ਕੀਤੀ ਗਈ। ਸਟਾਕ ਕਲੀਅਰ ਕਰਨ ਦੀ ਮਨਸ਼ਾ ਨਾਲ ਠੇਕੇਦਾਰਾਂ ਵੱਲੋਂ ਮਹੀਨੇ ਦੇ ਆਖਿਰ ਵਿਚ ਰੇਟ ਘੱਟ ਕੀਤੇ ਜਾ ਸਕਦੇ ਹਨ। ਜਿਹੜੇ ਠੇਕੇਦਾਰ ਨਵੇਂ ਟੈਂਡਰ ਵਿਚ ਹਿੱਸਾ ਨਹੀਂ ਲੈਣਾ ਚਾਹੁਣਗੇ, ਉਹ ਰੇਟਾਂ ਵਿਚ ਗਿਰਾਵਟ ਕਰ ਸਕਦੇ ਹਨ ਪਰ ਅਜਿਹਾ ਅਜੇ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਨੇ ਦਿੱਤਾ ਭਰੋਸਾ- ਜਲਦ ਹੀ ਅਧਿਆਪਕਾਂ ਨੂੰ ਗੈਰ-ਅਧਿਆਪਨ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਜਾਵੇਗਾ
ਬੀਅਰ ਨੂੰ ਠੰਡੀ ਕਰਨ ਲਈ ਫਰਿੱਜ ਦੀ ਵਰਤੋਂ, ਦੁਕਾਨ ਦਾ ਕਿਰਾਇਆ, ਕਰਮਚਾਰੀਆਂ ਦੀ ਤਨਖਾਹ ਅਤੇ ਹੋਰ ਖਰਚਿਆਂ ਨੂੰ ਜੋੜਿਆ ਜਾਵੇ ਤਾਂ ਬੀਅਰ ਦੀ ਪੇਟੀ ’ਚੋਂ 2 ਬੋਤਲਾਂ ਹੀ ਲਾਭ ਦਿੰਦੀਆਂ ਹਨ। ਠੇਕਿਆਂ ’ਤੇ ਬੀਅਰ ਦੀਆਂ 10 ਬੋਤਲਾਂ ਵੇਚਣ ਤੱਕ ਪੇਟੀ ਦੀ ਲਾਗਤ ਹੀ ਨਿਕਲਦੀ ਹੈ। ਗਰਮੀ ਦੇ ਮੌਸਮ ਵਿਚ ਲੋਕ ਸ਼ਰਾਬ ਦੇ ਮੁਕਾਬਲੇ ਬੀਅਰ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। ਪੰਜਾਬ ਵਿਚ ਇਹ ਰੁਝਾਨ ਘੱਟ ਹੈ ਪਰ ਚੰਡੀਗੜ੍ਹ, ਗੁੜਗਾਓਂ ਅਤੇ ਮੁੰਬਈ ਵਰਗੇ ਸੂਬਿਆਂ ਵਿਚ ਲੋਕ ਗਰਮੀ ਦੇ ਮੌਸਮ ਵਿਚ ਡਰਾਡ ਬੀਅਰ ਦੀ ਵਰਤੋਂ ਨੂੰ ਮਹੱਤਵ ਦਿੰਦੇ ਹਨ। ਡਰਾਡ ਬੀਅਰ (ਕੱਚ ਦੇ ਜਾਰ ਵਿਚ ਮਿਲਣ ਵਾਲੀ) ਰੈਸਟੋਰੈਂਟ ਦੇ ਬਾਰ ਵਿਚ ਸਰਵ ਹੁਦੀ ਹੈ। ਇਸ ਨਾਲ ਲੋਕਾਂ ਨੂੰ ਬਾਰ ਵਿਚ ਬੈਠਣ ਦਾ ਆਨੰਦ ਮਿਲਦਾ ਹੈ ਤੇ ਗਰਮੀ ਵਿਚ ਕੁਝ ਘੰਟੇ ਸਕੂਨ ਵਾਲੇ ਬਤੀਤ ਹੁੰਦੇ ਹਨ। ਮਹਾਨਗਰ ਦੀਆਂ ਕਈ ਸ਼ਰਾਬ ਬਾਰਾਂ ਵਿਚ ਪੈੱਗ ਅਤੇ ਡਰਾਡ ਬੀਅਰ ਨਾਲ ਖਾਣੇ ਲਈ ਕੰਪਲੀਮੈਂਟਰੀ ਸਾਮਾਨ ਵੀ ਦਿੱਤਾ ਜਾਂਦਾ ਹੈ। ਇਸ ਕਰ ਕੇ ਬੀਅਰ ਪੀਣ ਨਾਲ ਖਾਣ ਵਾਲੀ ਚੀਜ਼ ਖਰੀਦਣ ਦਾ ਵੀ ਝੰਜਟ ਨਹੀਂ ਰਹਿੰਦਾ। ਡਰਾਡ ਬੀਅਰ ਦੇ ਭਾਅ ਠੇਕੇ ਵਾਲੀ ਬੀਅਰ ਦੇ ਮੁਕਾਬਲੇ ਜ਼ਿਆਦਾ ਹੁੰਦੇ ਹਨ ਪਰ ਡਰਾਡ ਬੀਅਰ ਨਾਲ ਕਈ ਸਹੂਲਤਾਂ ਵੀ ਮਿਲਦੀਆਂ ਹਨ । ਇਸ ਕੰਪੀਟੀਸ਼ਨ ਕਾਰਨ ਠੇਕਿਆਂ ’ਤੇ ਬੀਅਰ ਦੇ ਭਾਅ ਘੱਟ ਕੀਤੇ ਜਾਂਦੇ ਹਨ। ਫਿਲਹਾਲ ਠੇਕਿਆਂ ’ਤੇ ਬੀਅਰ 150 ਰੁਪਏ ਦੀ ਕਰ ਦਿੱਤੀ ਗਈ ਹੈ, ਜਦੋਂ ਕਿ ਨਵੀਂ ਪਾਲਿਸੀ ਦੇ ਮੁਕਾਬਲੇ ਇਹ ਬੀਅਰ ਦੀ ਬੋਤਲ ਆਉਣ ਵਾਲੇ ਸਮੇਂ ਵਿਚ 100 ਰੁਪਏ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਨਾਮ 'ਤੇ ਪੰਜਾਬ ਦੇ ਇਸ ਜ਼ਿਲ੍ਹੇ 'ਚ ਬਣਨਗੀਆਂ ਲਾਇਬ੍ਰੇਰੀਆਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਪੀ. ਐੱਸ. ਗਮੀ ਕਲਿਆਣ ਭਾਜਪਾ 'ਚ ਸ਼ਾਮਲ
NEXT STORY