ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਥਾਣਾ ਸਿਟੀ-2 ਮਾਲੇਰਕੋਟਲਾ ਪੁਲਸ ਨੇ ਨਸ਼ੇ ਵਾਲੀ ਦਵਾਈ ਦੀਆਂ 30 ਸ਼ੀਸ਼ੀਆਂ ਅਤੇ ਨਸ਼ੇ ਵਾਲੀਆਂ 300 ਗੋਲੀਆਂ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਜਸਪਾਲ ਚੰਦ ਨੇ ਦੱਸਿਆ ਕਿ ਸ਼ਹਿਰ ਤੋਂ ਇਕ ਕਿਲੋਮੀਟਰ ਅੱਗੇ ਇਕ ਬਿਨਾਂ ਨੰਬਰੀ ਸਕੂਟਰ 'ਤੇ ਸਵਾਰ 2 ਵਿਅਕਤੀਆਂ ਨੂੰ ਕਾਬੂ ਕਰਦਿਆਂ ਉਨ੍ਹਾਂ ਕੋਲੋਂ ਨਸ਼ੇ ਵਾਲੀ ਦਵਾਈ ਦੀਆਂ 30 ਸ਼ੀਸ਼ੀਆਂ ਅਤੇ ਨਸ਼ੇ ਵਾਲੀਆਂ 300 ਗੋਲੀਆਂ ਬਰਾਮਦ ਕੀਤੀਆਂ। ਮੁਲਜ਼ਮਾਂ ਸੈਫ ਨਵਾਬ ਉਰਫ ਹਨੀ ਪੁੱਤਰ ਇਖਲਾਕ ਖਾਂ ਵਾਸੀ ਮੁਹੱਲਾ ਨੁਸਰਤ ਖਾਨ ਮਾਲੇਰਕੋਟਲਾ ਅਤੇ ਮੁਹੰਮਦ ਪ੍ਰਵੇਜ਼ ਉਰਫ ਪੇਜੀ ਪੁੱਤਰ ਮੁਹੰਮਦ ਸ਼ਮਸ਼ੇਰ ਵਾਸੀ ਠੇਕੇਦਾਰ ਮੁਹੱਲਾ ਸੱਟਾ ਚੌਕ ਮਾਲੇਰਕੋਟਲਾ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬਜ਼ੁਰਗ ਔਰਤ ਤੋਂ ਸੋਨੇ ਦੀ ਵਾਲੀ ਖੋਹਣ ਵਾਲੇ 3 ਦਬੋਚੇ
NEXT STORY