ਫਰੀਦਕੋਟ, (ਰਾਜਨ)- ਰੋਹਿਤ ਚੌਧਰੀ ਏ. ਡੀ. ਪੀ. ਦੇ ਨਿਰਦੇਸ਼ਾਂ 'ਤੇ ਨਸ਼ਾ ਵਿਰੋਧੀ ਚਲਾਈ ਗਈ ਮੁਹਿੰਮ ਤਹਿਤ ਮੁੱਖ ਅਫਸਰ ਥਾਣਾ ਰੇਲਵੇ ਸੁਖਦੇਵ ਸਿੰਘ ਦੀ ਨਿਗਰਾਨੀ ਹੇਠ ਪੁਲਸ ਪਾਰਟੀ ਵੱਲੋਂ ਇਕ ਦੋਸ਼ੀ ਸ਼ਾਮ ਲਾਲ ਅਲਿਆਸ ਸ਼ਾਮਾ ਵਾਸੀ ਫਿਰੋਜ਼ਪੁਰ ਕੋਲੋਂ 16 ਕਿਲੋ ਗਾਂਜਾ ਬਰਾਮਦ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ।
ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦ ਏ. ਐੱਸ. ਆਈ. ਜਸਪਾਲ ਸਿੰਘ ਸ਼ਰਮਾ ਹੈੱਡ ਕਾਂਸਟੇਬਲ ਹਰਦੀਪ ਸਿੰਘ, ਦੇਵਰਾਜ, ਰਣਧੀਰ ਸਿੰਘ, ਕੁਲਦੀਪ ਚੰਦ, ਨਛੱਤਰ ਸਿੰਘ ਅਤੇ ਤਿਰਲੋਚਨ ਸਿੰਘ ਸਮੇਤ ਸਪੈਸ਼ਲ ਚੈਕਿੰਗ ਕਰਨ ਲਈ ਰੇਲਵੇ ਸਟੇਸ਼ਨ ਵਿਖੇ ਮੌਜੂਦ ਸੀ ਤਾਂ ਉਕਤ ਦੋਸ਼ੀ ਪਲਾਸਟਿਕ ਦਾ ਗੱਟਾ ਚੁੱਕ ਕੇ ਸਟੇਸ਼ਨ ਵੱਲ ਆ ਰਿਹਾ ਸੀ। ਪੁਲਸ ਪਾਰਟੀ ਵੱਲੋਂ ਸ਼ੱਕ ਦੇ ਆਧਾਰ 'ਤੇ ਉਸ ਕੋਲ ਮੌਜੂਦ ਗੱਟੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਉਕਤ ਮਾਤਰਾ ਵਿਚ ਗਾਂਜਾ ਬਰਾਮਦ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਇਹ ਗਾਂਜਾ ਦਿੱਲੀ ਤੋਂ 60,000 ਰੁਪਏ ਵਿਚ ਲਿਆਂਦਾ ਹੈ ਤੇ ਅੱਜ ਉਸ ਨੇ ਇਹ ਗਾਂਜਾ ਕਈ ਥਾਵਾਂ 'ਤੇ ਵੇਚਣਾ ਸੀ ਤੇ ਇਸ ਦੇ 1,50,000 ਰੁਪਏ ਦੇ ਕਰੀਬ ਵੱਟਣੇ ਸੀ। ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਗੱਡੀ ਵਿਚ ਬੂਟ ਪਾਲਿਸ਼ ਕਰਨ ਦਾ ਕੰਮ ਕਰਦਾ ਹੈ ਤੇ ਗਾਂਜੇ ਦਾ ਕਾਰੋਬਾਰ ਕਰਨ ਪੱਖੋਂ ਹੁਣ ਤੱਕ ਦਿੱਲੀ ਦੇ 6 ਗੇੜੇ ਲਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਅੱਜ ਮਾਣਯੋਗ ਆਦਲਤ 'ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤਾਂ ਜੋ ਇਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।
ਦਿਮਾਗੀ ਰੂਪ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY