ਚੰਡੀਗਡ਼੍ਹ, (ਸੁਸ਼ੀਲ)- ਸੈਕਟਰ-45 ਸਥਿਤ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਟੀਚਰ ਨੂੰ ਕਲਾਸ ਰੂਮ ਵਿਚ ਕੁੱਟਣ ਵਾਲੇ ਵਿਦਿਆਰਥੀ ਤੇ ਉਸ ਦੇ ਚਾਰ ਪਰਿਵਾਰਕ ਮੈਂਬਰਾਂ ਨੂੰ ਬੁਡ਼ੈਲ ਚੌਕੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਸੈਕਟਰ-38 ਨਿਵਾਸੀ ਨਾਬਾਲਗ ਵਿਦਿਆਰਥੀ, ਉਸਦੀ ਮਾਂ ਰਮਾ, ਮਾਸੀ ਪੂਜਾ, ਮਾਮਾ ਵਿਨੋਦ ਤੇ ਦਿਨੇਸ਼ ਵਜੋਂ ਹੋਈ। ਪੁਲਸ ਨੇ ਟੀਚਰ ਰਿਸ਼ੀ ਕੁਮਾਰ ਦੀ ਸ਼ਿਕਾਇਤ ’ਤੇ ਉਕਤ ਸਾਰਿਆਂ ’ਤੇ ਕੁੱਟ-ਮਾਰ ਤੇ ਡਿਊਟੀ ਵਿਚ ਅਡ਼ਚਣ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਸਾਰਿਆਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਨਾਬਾਲਗ ਵਿਦਿਆਰਥੀ ਨੂੰ ਬਾਲ ਸੁਧਾਰ ਘਰ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ 14 ਦਿਨਾਂ ਲਈ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ।
ਸੈਕਟਰ-45 ਸਥਿਤ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਟੀਚਰ ਰਿਸ਼ੀ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 9 ਅਗਸਤ ਨੂੰ ਉਨ੍ਹਾਂ ਨੇ ਪਡ਼੍ਹਾਈ ਸਬੰਧੀ ਇਕ ਬੱਚੇ ਨੂੰ ਝਿੜਕ ਦਿੱਤਾ ਸੀ। 11ਵੀਂ ਕਲਾਸ ਦੇ ਵਿਦਿਆਰਥੀ ਨੇ ਝਿੜਕਣ ’ਤੇ ਆਪਣੀ ਮਾਂ ਰਮਾ, ਮਾਸੀ ਪੂਜਾ ਤੇ ਮਾਮੇ ਵਿਨੋਦ ਤੇ ਦਿਨੇਸ਼ ਨੂੰ ਸਕੂਲ ਵਿਚ ਬੁਲਾਇਆ। ਪਰਿਵਾਰਕ ਮੈਂਬਰ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਸਨ ਕਿ ਇੰਨੇ ਵਿਚ ਚਾਰ ਵਿਦਿਆਰਥੀ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸਦੀ ਕੁੱਟ-ਮਾਰ ਕੀਤੀ ਤੇ ਫਰਾਰ ਹੋ ਗਏ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਘਟਨਾ ਵਾਲੇ ਦਿਨ ਦੋਵਾਂ ਪੱਖਾਂ ਵਿਚ ਸਮਝੌਤਾ ਹੋ ਗਿਆ ਸੀ ਪਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਟੀਚਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
48 ਬੋਤਲਾਂ ਸ਼ਰਾਬ ਸਣੇ ਕਾਬੂ
NEXT STORY