ਗੁਰਦਾਸਪੁਰ (ਹੇਮੰਤ) : 6-7 ਅਪ੍ਰੈਲ ਦੀ ਦਰਮਿਆਨੀ ਰਾਤ ਕੋਆਪ੍ਰੇਟਿਵ ਬੈਂਕ ਲੰਗਾਹ ਜੱਟਾਂ ’ਚ ਦਾਖ਼ਲ ਹੋ ਕੇ ਭਾਵੇਂ ਚੋਰ ਕੈਸ਼ ਚੋਰੀ ਕਰਨ ’ਚ ਅਸਫ਼ਲ ਹੋ ਗਏ ਪਰ ਜਾਂਦੇ ਸਮੇਂ ਬੈਂਕ ਅੰਦਰ ਪਿਆ ਸਾਮਾਨ ਪ੍ਰਿੰਟਰ, ਸਕੈਨਰ, ਅਲਮਾਰੀ, ਸੀ. ਸੀ. ਟੀ. ਵੀ. ਕੈਮਰੇ ਦੀ ਭੰਨ-ਤੋੜ ਕਰਨ ਤੋਂ ਇਲਾਵਾ ਬੈਂਕ 'ਚ ਗੰਨਮੈਨ ਦੀ ਪਈ 12 ਬੋਰ ਦੀ ਗੰਨ ਸਣੇ 8 ਜ਼ਿੰਦਾ ਰੌਂਦ ਚੋਰੀ ਕਰਕੇ ਲੈ ਗਏ। ਇਸ ਸਬੰਧੀ ਥਾਣਾ ਸਦਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅਮਰੀਕਾ ਭੇਜਣ ਦੇ ਨਾਂ 'ਤੇ ਠੱਗੇ 15 ਲੱਖ, ਮਾਮਲਾ ਦਰਜ
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਪਵਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਗਾਦਰੀਆਂ ਨੇ ਬਿਆਨ ਦਿੱਤਾ ਕਿ ਉਹ ਕੋਆਪ੍ਰੇਟਿਵ ਬੈਂਕ ਲੰਗਾਹ ਜੱਟਾਂ ਵਿਖੇ ਬਤੌਰ ਮੈਨੇਜਰ ਡਿਊਟੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ 6-7 ਅਪ੍ਰੈਲ ਦੀ ਦਰਮਿਆਨੀ ਰਾਤ ਅਣਪਛਾਤੇ ਵਿਅਕਤੀ ਬੈਂਕ ਦੇ ਤਾਲੇ ਤੋੜ ਕੇ ਬੈਂਕ ਅੰਦਰ ਦਾਖ਼ਲ ਹੋਏ ਪਰ ਉਹ ਕੈਸ਼ ਚੋਰੀ ਕਰਨ ਵਿਚ ਅਸਫ਼ਲ ਰਹੇ, ਜਦਕਿ ਦੋਸ਼ੀਆਂ ਨੇ ਬੈਂਕ ਅੰਦਰ ਪਿਆ ਸਾਮਾਨ, ਪ੍ਰਿੰਟਰ, ਸਕੈਨਰ, ਸਟੀਲੀ ਅਲਮਾਰੀ, ਸੀ. ਸੀ. ਟੀ. ਵੀ. ਕੈਮਰੇ ਦੀ ਭੰਨਤੋੜ ਕੀਤੀ ਤੇ ਗੰਨਮੈਨ ਦੀ ਇਕ 12 ਬੋਰ ਗੰਨ ਸਮੇਤ 8 ਜ਼ਿੰਦਾ ਰੌਂਦ ਚੋਰੀ ਕਰਕੇ ਲੈ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੈਨੇਜਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਇੰਟਰਨੈੱਟ 'ਤੇ ਗੈਂਗਵਾਰ ਲਈ ਉਕਸਾਉਣ ਵਾਲਾ ਨੌਜਵਾਨ ਚੜ੍ਹਿਆ ਪੁਲਸ ਦੇ ਹੱਥੇ
ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਸਖ਼ਤ ਨਿਰਦੇਸ਼
NEXT STORY