ਅੰਮ੍ਰਿਤਸਰ,(ਦਲਜੀਤ) : ਅੰਮ੍ਰਿਤਸਰ 'ਚ ਅੰਤਰਰਾਸ਼ਟਰੀ ਏਅਰਪੋਰਟ ਅਤੇ ਅਟਾਰੀ ਬਾਰਡਰ ਦੇ ਜ਼ਰੀਏ ਆਉਣ ਵਾਲੇ ਮੁਸਾਫਰਾਂ ਦੀ ਗਿਣਤੀ ਨੂੰ ਵੇਖਦੇ ਹੋਏ ਸਿਹਤ ਵਿਭਾਗ ਦੇ ਹੱਥ ਪੈਰ ਫੁਲ ਗਏ ਹਨ । ਵਿਭਾਗ ਵੱਲੋਂ ਪੰਜਾਬ ਭਰ 'ਚੋਂ 50 ਮੈਡੀਕਲ ਟੀਮਾਂ ਅੰਮ੍ਰਿਤਸਰ ਬੁਲਾਈਆਂ ਗਈਆਂ ਹਨ । ਇਨ੍ਹਾਂ ਟੀਮਾਂ 'ਚ ਡਾਕਟਰ, ਫਾਰਮਾਸਿਸਟ, ਸਟਾਫ ਨਰਸ ਤੇ ਹੋਰ ਕਰਮਚਾਰੀ ਮੌਜੂਦ ਹਨ। ਅੱਜ ਸਿਵਲ ਸਰਜਨ ਦਫ਼ਤਰ 'ਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਆਦਿ ਜ਼ਿਲਿਆਂ ਦੇ ਕਰਮਚਾਰੀਆਂ ਨੇ ਰਿਪੋਰਟ ਕੀਤੀ ਹੈ। ਇਸ ਦੇ ਇਲਾਵਾ ਵਿਭਾਗ ਵੱਲੋਂ ਜਿਲ੍ਹੇ ਦੇ ਕਰਮਚਾਰੀਆਂ ਨੂੰ ਵੀ ਤਾਇਨਾਤ ਰਹਿਣ ਦੇ ਹੁਕਮ ਦਿੱਤੇ ਗਏ ਹਨ ।
7 ਐਸ. ਐਮ. ਓ ਸਮੇਤ ਪ੍ਰੋਗਰਾਮ ਅਧਿਕਾਰੀਆਂ ਨੂੰ ਲਗਾਇਆ ਗਿਆ ਨੋਡਲ ਅਧਿਕਾਰੀ
ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਚਲਦੇ ਜਿਲ੍ਹੇ ਦੇ 7 ਐਸ. ਐਮ. ਓ ਸਮੇਤ ਪ੍ਰੋਗਰਾਮ ਅਧਿਕਾਰੀਆਂ ਨੂੰ ਧਾਰਮਿਕ ਅਤੇ ਭੀੜ-ਭਾੜ ਵਾਲੇ ਸਥਾਨਾਂ 'ਤੇ ਨੋਡਲ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਵਿਭਾਗ ਵਲੋਂ ਅਧਿਕਾਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਅਟਾਰੀ ਬਾਰਡਰ ਅੰਤਰਰਾਸ਼ਟਰੀ ਏਅਰਪੋਰਟ, ਸੀਤਲਾ ਮੰਦਿਰ, ਮਾਡਲ ਟਾਊਨ ਮੰਦਿਰ ਆਦਿ ਸਥਾਨਾਂ 'ਤੇ ਤਾਇਨਾਤ ਕੀਤਾ ਗਿਆ ਹੈ । ਨੋਡਲ ਅਧਿਕਾਰੀਆਂ ਦੀ ਅਗਵਾਈ 'ਚ ਡਾਕਟਰ ਫਾਰਮਾਸਿਸਟ ਸਟਾਫ ਨਰਸ ਅਤੇ ਹੋਰ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ । ਵਿਭਾਗ ਵੱਲੋਂ ਅੱਜ ਸਾਰੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਸਥਾਨਾਂ ਦੇ ਸੰਬੰਧ ਵਿਚ ਜਾਣੂ ਕਰਵਾ ਦਿੱਤਾ ਗਿਆ ਹੈ ।
ਇਹ ਵੀ ਪੜ੍ਹੋ:https://jagbani.punjabkesari.in/punjab/news/punjab-government-releases-helpline-numbers-1190670
ਵਿਦੇਸ਼ ਤੋਂ ਆਏ 20 ਮੁਸਾਫਰਾਂ ਨੂੰ ਸਕਰੀਨਿੰਗ ਉਪਰੰਤ ਸਿੱਧਾ ਭੇਜਿਆ ਗਿਆ ਘਰ
ਵਿਦੇਸ਼ ਤੋਂ ਆਏ 20 ਮੁਸਾਫਰਾਂ ਨੂੰ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ 'ਤੇ ਡਬਲ ਸਕਰੀਨਿੰਗ ਕਰਨ ਉਪਰੰਤ ਸਿੱਧਾ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ ਹੈ । ਇਹ ਯਾਤਰੀ ਸਪੇਨ ਇੰਗਲੈਂਡ ਮਸਕਟ ਅਮਰੀਕਾ ਆਦਿ ਦੇਸ਼ਾਂ ਤੋਂ ਆਏ ਹਨ । ਮੁਸਾਫਰਾਂ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਨਹੀਂ ਪਾਇਆ ਗਿਆ ਹੈ । ਵਿਭਾਗ ਵੱਲੋਂ ਫਿਰ ਵੀ ਚੁਕੰਨੇ ਰਹਿੰਦੇ ਹੋਏ ਸਬੰਧਤ ਜਿਲ੍ਹੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਵੇਰੇ ਸ਼ਾਮ ਘਰ 'ਤੇ ਵਿਭਾਗ ਦੀਆਂ ਟੀਮਾਂ ਨੂੰ ਭੇਜ ਕੇ ਉਨ੍ਹਾਂ ਦਾ ਮੈਡੀਕਲ ਚੈਕਅਪ ਕਰਵਾਇਆ ਜਾਵੇ ਅਤੇ 14 ਦਿਨ ਇਨ੍ਹਾਂ ਨੂੰ ਵੱਖ ਤੋਂ ਆਇਸੋਲੇਟ ਕਰਨ ਲਈ ਘਰ ਵਿਚ ਨਿਰਦੇਸ਼ ਦਿੱਤੇ ਜਾਣ ।
ਜਿਲਾ ਪ੍ਰੀਸ਼ਦ ਦੇ ਡਾਕਟਰ ਸਮੇਤ ਫਾਰਮਾਸਿਸਟ ਸਿਹਤ ਵਿਭਾਗ ਨੂੰ ਕਰਨਗੇ ਰਿਪੋਰਟ
ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋਂ ਜਿਲਾ ਪ੍ਰੀਸ਼ਦ ਦੇ ਅਧੀਨ ਚੱਲਣ ਵਾਲੇ ਡਿਸਪੈਂਸਰੀ ਅਤੇ ਹਸਪਤਾਲਾਂ ਵਿਚ ਕੰਮ ਕਰਨ ਵਾਲੇ ਰੂਰਲ ਮੈਡੀਕਲ ਅਧਿਕਾਰੀਆਂ ਅਤੇ ਫਾਰਮੇਸੀ ਅਧਿਕਾਰੀਆਂ ਨੂੰ ਰਾਜ ਦੇ ਸਿਵਲ ਸਰਜਨਾਂ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ । ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੋ ਦੇ 70 ਦੇ ਕਰੀਬ ਡਾਕਟਰ ਅਤੇ ਹੋਰ ਫਾਰਮੇਸੀ ਅਧਿਕਾਰੀਆਂ ਨੇ ਸਿਵਲ ਸਰਜਨ ਨੂੰ ਰਿਪੋਰਟ ਕੀਤੀ ਹੈ ਅਤੇ ਉਹ ਵਿਭਾਗ ਦੇ ਨਾਲ ਮਿਲਕੇ ਫੀਲਡ ਵਿਚ ਕੰਮ ਕਰ ਰਹੇ ਹਨ ।
ਇਹ ਵੀ ਪੜ੍ਹੋ: https://jagbani.punjabkesari.in/punjab/news/corona-virus-punjab-integrity-management-1190658
ਕੋਰੋਨਾ ਦੀ ਦਹਿਸ਼ਤ ਨਾਲ ਕਈ ਦੁਕਾਨਦਾਰਾਂ ਨੇ ਬੰਦ ਕੀਤੀਆਂ ਦੁਕਾਨਾਂ
ਕੋਰੋਨਾ ਵਾਇਰਸ ਪੰਜਾਬ ਵਿਚ ਹੋਈ ਪਹਿਲੀ ਮੌਤ ਦੇ ਬਾਅਦ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਅਤੇ ਟੈਂਪੋ 'ਤੇ ਅਗਲੇ ਆਦੇਸ਼ਾਂ ਤੱਕ ਰੋਕ ਲਗਾਉਣ ਦੀ ਖਬਰ ਆਉਂਦੇ ਹੀ ਜਿਲ੍ਹੇ ਅੰਮ੍ਰਿਤਸਰ ਦੇ ਸਬਜੀ ਅਤੇ ਕਰਿਆਨਾ ਵੇਚਣ ਵਾਲੇ ਕਿਤੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਲਈਆਂ । ਦੁਕਾਨਾਂ ਦੇ ਬਾਹਰ ਲੋਕਾਂ ਦਾ ਭੀੜ ਦੇਖਣ ਨੂੰ ਮਿਲੀ ਪਰ ਇਨ੍ਹਾਂ ਲੋਕਾਂ ਨੇ ਪ੍ਰਬੰਧਕੀ ਨਿਰਦੇਸ਼ਾਂ ਦੇ ਬਾਵਜੂਦ ਦੁਕਾਨਾਂ ਬੰਦ ਕਰਕੇ ਲੋਕਾਂ ਵਿਚ ਇੱਕ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ।
ਕਪੂਰਥਲਾ : 5 ਲੱਖ ਦੀ ਆਬਾਦੀ ਲਈ ਬਣਾਏ 40 ਬਚਾਅ ਸੈਂਟਰ ਤੇ 10 ਆਈਸੋਲੇਸ਼ਨ ਵਾਰਡ
NEXT STORY