ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ 'ਚ ਲਗਾਤਾਰ ਕੋਰੋਨਾ ਦਾ ਪ੍ਰਕੋਪ ਵੱਧ ਰਿਹਾ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਤੋਂ ਲੈ ਕੇ ਅੱਜ ਸਮਾਚਾਰ ਲਿਖੇ ਜਾਣ ਤੱਕ ਫਿਰੋਜ਼ਪੁਰ 'ਚ 11 ਸਾਲ ਦੀ ਬੱਚੀ ਸਣੇ 4 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ 'ਚ ਫਿਰੋਜ਼ਪੁਰ ਸ਼ਹਿਰ ਦੀ 11 ਸਾਲ ਦੀ ਬੱਚੀ ਆਰਤੀ ਅਲੀ ਕੇ ਰੋਡ, ਕਰੀਬ 75 ਸਾਲ ਦੀ ਬੀਬੀ ਸਤਵੰਤ ਕੌਰ, ਐਨਕਲੇਵ ਫਿਰੋਜ਼ਪੁਰ, ਪਿੰਡ ਹੁਸੈਨਸ਼ਾਹ ਵਾਲਾ ਦੀ ਕਰੀਬ 70 ਸਾਲਾ ਬੀਬੀ ਸਤਵੰਤ ਕੌਰ ਅਤੇ ਇਕ ਮਿਲਟਰੀ ਹਸਪਤਾਲ ਜਲੰਧਰ 'ਚ ਫਿਰੋਜ਼ਪੁਰ ਦੇ ਲਖਬੀਰ ਸਿੰਘ ਸ਼ਾਮਲ ਹਨ।
ਇਹ ਵੀ ਪੜ੍ਹੋ: ਬੀ.ਟੈੱਕ ਇੰਜੀਨੀਅਰਿੰਗ ਕਰਨ ਦੇ ਬਾਵਜੂਦ ਫਾਸਟ-ਫੂਡ ਦੀ ਰੇਹੜੀ ਲਗਾ ਰਿਹੈ ਹਰਿੰਦਰ ਸਿੰਘ
ਫਿਰੋਜ਼ਪੁਰ 'ਚ ਵੱਧ ਰਹੇ ਕੋਰੋਨਾ ਦੇ ਮਰੀਜ਼ਾਂ ਅਤੇ ਇਸ ਬੀਮਾਰੀ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ। ਐੱਸ.ਡੀ.ਐੱਮ. ਫਿਰੋਜ਼ਪੁਰ ਅਮਿਤ ਕੁਮਾਰ ਗੁਪਤਾ ਨੇ ਦੱਸਿਆ ਕਿ ਪਿੰਡ ਦੇ ਹੁਸੈਨਸ਼ਾਹ ਵਾਲਾ 'ਚ ਨਾਇਬ ਤਹਿਸੀਲਦਾਰ ਨੀਰਜ ਕੁਮਾਰ ਸ਼ਰਮਾ, ਕਾਨੂੰਨਗੋ ਸੰਤੋਖ ਸਿੰਘ ਤਕਰਵੀ ਪਟਵਾਰੀ ਅਭੈ ਧਵਨ ਦੀ ਅਗਵਾਈ 'ਚ ਮ੍ਰਿਤਕਾ ਸਤਵੰਤ ਕੌਰ ਦਾ ਅੰਤਿਮ ਸੰਸਕਾਰ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਪੀ.ਪੀ.ਈ. ਕਿੱਟਾਂ ਪਾ ਕੇ ਧਾਰਮਿਕ ਪਰੰਪਰਾ ਦੇ ਮੁਤਾਬਕ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ, ਜਿਸ 'ਚ ਸਬੰਧਿਤ ਤਹਿਸੀਲਦਾਰ, ਕਾਨੂੰਨਗੋ, ਸੰਤੋਖ ਸਿੰਘ ਸਿਹਤ ਵਿਭਾਗ ਦੇ ਕਰਮਚਾਰੀ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਦੇ ਹਨ।
ਇਹ ਵੀ ਪੜ੍ਹੋ: ਭਗਤਾਂ ਦੀ ਆਸਥਾ ਅੱਗੇ ਫਿੱਕਾ ਪਿਆ ਕੋਰੋਨਾ, ਬਾਬਾ ਸੋਢਲ ਮੰਦਰ 'ਚ ਲੱਗੀਆਂ ਰੌਣਕਾਂ
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦਾ ਸੰਸਕਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਲਾਸ਼ ਦਿਖਾ ਕੇ ਮ੍ਰਿਤਕ ਦੀ ਪਛਾਣ ਕਰਵਾਈ ਜਾਂਦੀ ਹੈ ਅਤੇ ਉਸ ਦੇ ਬਾਅਦ ਸੰਸਕਾਰ ਕੀਤਾ ਜਾਂਦਾ ਹੈ। ਐੱਸ.ਡੀ.ਐੱਮ. ਫਿਰੋਜ਼ਪੁਰ ਅਮਿਤ ਕੁਮਾਰ ਨੇ ਦੱਸਿਆ ਕਿ ਲੋਕ ਕੋਰੋਨਾ ਤੋਂ ਬਚਣ ਦੇ ਲਈ ਸਰਕਾਰ ਵਲੋਂ ਦਿੱਤੀਆਂ ਗਈਆਂ ਗਾਈਡਲਾਈਜ਼ ਦੀ ਪਾਲਣਾ ਕਰਨ ਅਤੇ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣ। ਬਹੁਤ ਜ਼ਿਆਦਾ ਲੋੜ ਪੈਣ 'ਤੇ ਹੀ ਘਰਾਂ ਤੋਂ ਬਾਹਰ ਨਿਕਲਿਆ ਜਾਵੇ ਅਤੇ ਜਦੋਂ ਵੀ ਨਿਕਲਿਆ ਜਾਵੇ ਤਾਂ ਮੂੰਹ 'ਤੇ ਮਾਸਕ ਜ਼ਰੂਰ ਪਾਇਆ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਇਸ ਵਾਇਰਸ ਤੋਂ ਬਚਣ ਦੇ ਲਈ ਵਾਰ-ਵਾਰ ਸਾਬਣ ਦੇ ਨਾਲ ਹੱਥ ਧੋਂਦੇ ਰਹਿਣ ਦੀ ਵੀ ਅਪੀਲ ਕੀਤੀ ਹੈ।
ਘਰ 'ਚ ਲੋਹੇ ਦੀ ਚੇਨ ਨਾਲ ਲਟਕੀ ਮਿਲੀ ਇੰਡੀਅਨ ਆਇਲ ਦੇ ਅਸਿਸਟੈਂਟ ਮੈਨੇਜਰ ਦੀ ਲਾਸ਼
NEXT STORY