ਗੜ੍ਹਦੀਵਾਲਾ (ਭੱਟੀ) : ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਵਿਖੇ ਅੱਜ 19 ਕੋਰੋਨਾ ਟੈਸਟਾਂ ਦੀ ਸੈਂਪਲਿੰਗ ਹੋਈ। ਅੱਜ ਡਾ.ਅਰਚਣਾ ਦੀ ਅਗਵਾਈ ਹੇਠ 14 ਆਰ.ਟੀ.ਸੀ.ਪੀ ਆਰ ਟੈਸਟਾਂ ਦੀ ਸੈਂਪਲਿੰਗ ਲਈ ਗਈ ਹੈ ਜਿਸ ਦੀ ਰਿਪੋਰਟ 72 ਘੰਟਿਆਂ ਬਾਅਦ ਆਵੇਗੀ। ਇਸ ਤੋਂ ਇਲਾਵਾ 5 ਰੈਪਿਡ ਐਂਟੀਜਨ ਟੈਸਟ ਕੀਤੇ ਗਏ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਮੌਕੇ ਡਾ. ਅਰਚਣਾ ਨੇ ਦੱਸਿਆ ਕਿ ਅੱਜ 25 ਅਪ੍ਰੈਲ ਦੀ ਆਈ 14 ਨਮੂਨਿਆਂ ਦੀ ਰਿਪੋਰਟ ’ਚ ਗੜ੍ਹਦੀਵਾਲਾ ਸ਼ਹਿਰ ਦੇ 3 ਕੇਸ ਪਾਜ਼ੇਟਿਵ ਪਾਏ ਗਏ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ 4 ਕੇਸ ਪਾਜ਼ੇਟਿਵ ਪਾਏ ਗਏ ਹਨ।
ਇਸ ਮੌਕੇ ਡਾ.ਅਰਚਣਾ, ਜਗਦੀਪ ਸਿੰਘ , ਸਰਤਾਜ ਸਿੰਘ, ਗੁਰਿੰਦਰ ਸਿੰਘ, ਅਰਪਿੰਦਰ ਸਿੰਘ ਧਨੋਆ, ਮਨਜਿੰਦਰ ਸਿੰਘ (ਸਾਰੇ ਹੈਲਥ ਵਰਕਰ), ਪਰਮਜੀਤ ਸਿੰਘ ਫਾਰਮੇਸੀ ਅਫਸਰ, ਹਰਪਾਲ ਸਿੰਘ ਫਾਰਮੇਸੀ ਅਫਸਰ, ਮਨਦੀਪ ਕੌਰ ਸੀ.ਐੱਚ.ਓ, ਸਰਬਜੀਤ ਕੌਰ ਸੀ.ਐੱਚ.ਓ, ਪਰਭਜੋਤ ਕੌਰ ਫਾਰਮੇਸੀ ਅਫਸਰ, ਅਸ਼ਵਨੀ ਕੁਮਾਰ, ਸੁਰਿੰਦਰ ਕੌਰ ਏ.ਐੱਨ.ਐੱਮ, ਜਸਵਿੰਦਰ ਕੌਰ ਏ.ਐੱਨ.ਐੱਮ, ਹਰਜਿੰਦਰ ਕੌਰ ਏ.ਐੱਨ.ਐੱਮ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।
ਉਮੀਦ ਦੀ ਖ਼ਬਰ: ਪੰਜਾਬ ’ਚ ਘਰੇੂਲ ਇਕਾਂਤਵਾਸ ਅਧੀਨ 1,80,461 ਮਰੀਜ਼ ਸਿਹਤਯਾਬ ਹੋਏ : ਸਿਹਤ ਮੰਤਰੀ
NEXT STORY