ਟਾਂਡਾ ਉੜਮੁੜ (ਪੰਡਿਤ) : ਟਾਂਡਾ ਇਲਾਕੇ ਵਿਚ ਅੱਜ ਫਿਰ 6 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਅੱਜ ਸਰਕਾਰੀ ਹਸਪਤਾਲ ਦੀਆਂ ਟੀਮਾਂ ਨੇ ਅੱਡਾ ਸਰਾਂ, ਕੰਧਾਲਾ ਸ਼ੇਖਾ, ਸਹਿਬਾਜ਼ਪੁਰ ਸਕੂਲ ਅਤੇ ਸੀ.ਐੱਚ.ਸੀ. ਟਾਂਡਾ ਵਿਚ 140 ਕੋਰੋਨਾ ਟੈਸਟ ਕੀਤੇ ਹਨ। ਕੋਵਿਡ-19 ਇੰਚਾਰਜ ਡਾ. ਕੇ. ਆਰ. ਬਾਲੀ ਅਤੇ ਬੀ.ਈ.ਈ. ਅਵਤਾਰ ਸਿੰਘ ਨੇ ਦੱਸਿਆ ਕਿ ਐੱਸ.ਐੱਮ.ਓ. ਡਾ. ਪ੍ਰੀਤ ਮਹਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਇਹ ਟੈਸਟ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੀਤੇ ਗਏ 30 ਰੈਪਿਡ ਟੈਸਟਾਂ ਵਿਚੋਂ ਮਾਨਪੁਰ, ਮੂਨਕ ਖੁਰਦ, ਮੱਦਾ, ਉੜਮੁੜ ਦੇ ਮਰੀਜ਼ਾਂ ਦੇ ਨਾਲ-ਨਾਲ ਸਿਹਤ ਵਿਭਾਗ ਦੇ ਡਾਕਟਰ ਦੇ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਡਾ. ਕਰਨ ਵਿਰਕ, ਡਾ. ਰਵੀ ਕੁਮਾਰ, ਹਰਿੰਦਰ ਸਿੰਘ, ਬਲਜੀਤ ਸਿੰਘ, ਗੁਰਜੀਤ ਸਿੰਘ, ਸਵਿੰਦਰ ਸਿੰਘ, ਹਰਜਿੰਦਰ ਸਿੰਘ, ਗੱਜਣ ਸਿੰਘ, ਮਲਕੀਤ ਸਿੰਘ ਨੇ ਟੈਸਟਾਂ ਦੇ ਨਾਲ-ਨਾਲ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਤੋਂ ਜਾਣੂ ਕਰਵਾਇਆ।
ਲੁੱਟਖੋਹ ਤੇ ਏ. ਟੀ.ਐੱਮ ਤੋੜਨ ਦੀਆਂ 44 ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਕਾਬੂ
NEXT STORY