ਚੰਡੀਗੜ੍ਹ (ਪਾਲ) : ਪਿਛਲੇ ਮਹੀਨੇ ਦੇ ਆਖਰੀ 15 ਦਿਨਾਂ ਵਿਚ 99 ਕੋਰੋਨਾ ਮਰੀਜ਼ਾਂ ਦੀ ਮੌਤ ਸ਼ਹਿਰ ਵਿਚ ਹੋਈ, ਜਦੋਂਕਿ ਮਈ ਦੇ 14 ਦਿਨਾਂ ਵਿਚ ਹੁਣ ਤਕ 139 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਹਿਰਾਂ ਦੀ ਮੰਨੀਏ ਤਾਂ ਕੋਵਿਡ ਦੀ ਦੂਜੀ ਲਹਿਰ ਦਾ ਇਹ ਸਿਖਰ ਵਾਲਾ ਸਮਾਂ ਆ ਗਿਆ ਹੈ। ਡਾਇਰੈਕਟਰ ਪੀ. ਜੀ. ਆਈ. ਡਾ. ਜਗਤਰਾਮ ਮੁਤਾਬਕ ਮਈ ਦੇ ਅੰਤ ਤਕ ਸ਼ਹਿਰ ਵਿਚ ਕੇਸ ਘੱਟਣੇ ਸ਼ੁਰੂ ਹੋ ਜਾਣਗੇ। ਅਜੇ ਵਾਇਰਸ ਸਿਖਰ ’ਤੇ ਹੈ ਪਰ ਮਈ ਬੀਤਦਿਆਂ-ਬੀਤਦਿਆਂ ਇਕ ਵਾਰ ਫਿਰ ਕੋਵਿਡ ਕੇਸ ਘੱਟ ਹੋਣ ਲੱਗਣਗੇ। ਇਸ ਦਾ ਮਤਲਬ ਇਹ ਨਹੀਂ ਕਿ ਮਹਾਮਾਰੀ ਨੂੰ ਅਣਦੇਖਿਆਂ ਕਰਨ ਲੱਗ ਪਈਏ। ਮਹਾਮਾਰੀ ਵਿਚ ਬਹੁਤ ਤੇਜ਼ੀ ਨਾਲ ਮਿਊਟੇਸ਼ਨ ਹੁੰਦਾ ਹੈ। ਅਸੀਂ ਇਸਦਾ ਅੰਦਾਜ਼ਾ ਨਹੀਂ ਲਾ ਸਕਦੇ ਕਿ ਅਗਲਾ ਮਿਊਟੇਸ਼ਨ ਕਿੰਨਾ ਘਾਤਕ ਹੋ ਸਕਦਾ ਹੈ। ਹੁਣ ਤਕ ਇੰਟਰਨੈਸ਼ਨਲ ਪੱਧਰ ’ਤੇ ਇਸ ਨੂੰ ਜਿੰਨਾ ਵੀ ਆਬਜ਼ਰਵ ਕੀਤਾ ਗਿਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਵਾਇਰਸ ਪਹਿਲਾਂ ਨਾਲੋਂ ਖ਼ਤਰਨਾਕ ਹੋਇਆ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਪਰਤੇ ਨੌਜਵਾਨ ਦੀ ਵਿਆਹ ਤੋਂ 17 ਦਿਨ ਬਾਅਦ ਕੋਰੋਨਾ ਕਾਰਣ ਮੌਤ, ਰੋ-ਰੋ ਹਾਲੋ ਬੇਹਾਲ ਹੋਈ ਮਾਂ
ਵੈਕਸੀਨ ਲਵਾ ਕੇ ਖੁਦ ਨੂੰ ਸੁਰੱਖਿਅਤ ਕਰੋ
ਆਉਣ ਵਾਲੇ ਦਿਨਾਂ ਵਿਚ ਜੇਕਰ ਕੇਸ ਇਸੇ ਤਰ੍ਹਾਂ ਘੱਟ ਹੁੰਦੇ ਗਏ ਤਾਂ ਇਸ ਤੋਂ ਰਾਹਤ ਮਿਲੇਗੀ। ਨਾਲ ਹੀ ਸਮਾਂ ਮਿਲੇਗਾ ਕਿ ਅਸੀਂ ਛੇਤੀ ਤੋਂ ਛੇਤੀ ਵੈਕਸੀਨ ਲਵਾ ਕੇ ਖੁਦ ਨੂੰ ਸੁਰੱਖਿਅਤ ਕਰੀਏ। ਵੈਕਸੀਨ ਹਰ ਤਰ੍ਹਾਂ ਦੇ ਮਿਊਟੇਸ਼ਨ ’ਤੇ ਅਸਰਦਾਇਕ ਹੈ। ਵੈਕਸੀਨ ਹੀ ਇਸ ਦੀ ਗੰਭੀਰਤਾ ਨੂੰ ਘੱਟ ਕਰ ਸਕਦੀ ਹੈ, ਇਸ ਲਈ ਸਾਰਿਆਂ ਨੂੰ ਛੇਤੀ ਹੀ ਵੈਕਸੀਨ ਲਵਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਕੋਪ ਦਰਮਿਆਨ ਆਇਆ ਇਕ ਹੋਰ ਸੰਕਟ, ਮਾਹਰਾਂ ਨੇ ਦਿੱਤੀ ਚਿਤਾਵਨੀ
ਅਲਾਰਮਿੰਗ ਸਾਈਨ ਹੈ ਇਹ
ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿਚ ਰਾਹਤ ਹੈ ਕਿ ਕੋਰੋਨਾ ਦੇ ਮਰੀਜ਼ਾਂ ਵਿਚ ਥੋੜ੍ਹੀ ਗਿਰਾਵਟ ਆਈ ਹੈ। ਮਾਹਿਰਾਂ ਦੀ ਮੰਨੀਏ ਤਾਂ ਬੇਸ਼ੱਕ ਇਹ ਰਾਹਤ ਹੈ ਪਰ ਵਾਇਰਸ ਖੁਦ ਜਾ ਰਿਹਾ ਹੈ, ਇੰਝ ਵੀ ਨਹੀਂ ਹੈ। ਵਰਲਡ ਮੈਡੀਕਲ ਐਸੋਸੀਏਸ਼ਨ ਦੇ ਐਡਵਾਈਜ਼ਰ ਡਾ. ਆਰ. ਐੱਸ. ਬੇਦੀ ਕਹਿੰਦੇ ਹਨ ਕਿ ਇੰਟਰਨੈਸ਼ਨਲ ਪੈਟਰਨ ਨੂੰ ਵੇਖੀਏ ਤਾਂ ਵਾਇਰਸ ਵੇਵਸ ਵਿਚ ਅਟੈਕ ਕਰ ਰਿਹਾ ਹੈ। ਯੂ. ਕੇ., ਯੂ. ਐੱਸ. ਏ. ਅਤੇ ਸਪੇਨ ਵਿਚ ਵਾਇਰਸ ਦੀ ਦੂਜੀ ਵੇਵ ਆਈ ਹੈ। ਕਈ ਥਾਵਾਂ ’ਤੇ ਦੁਬਾਰਾ ਲਾਕਡਾਊਨ ਲਾਇਆ ਗਿਆ ਹੈ। ਇਸ ਲਈ ਇਹ ਕਹਿਣਾ ਕਿ ਵਾਇਰਸ ਚਲਿਆ ਗਿਆ ਹੈ, ਗਲਤ ਹੈ। ਇਹ ਵਾਇਰਸ ਦਾ ਸੁਭਾਅ ਹੁੰਦਾ ਹੈ ਕਿ ਜਿੰਨੀ ਤੇਜ਼ੀ ਨਾਲ ਇਹ ਉੱਪਰ ਜਾਂਦਾ ਹੈ, ਓਨਾ ਹੀ ਜਲਦੀ ਹੇਠਾਂ ਵੱਲ ਜਾਂਦਾ ਹੈ ਪਰ ਅਜੇ ਵੀ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : 19 ਸਾਲ ਤੋਂ ਗੁਰਦੁਆਰਾ ਸਾਹਿਬ ’ਚ ਸੇਵਾ ਕਰ ਰਹੇ ਗ੍ਰੰਥੀ ਸਿੰਘ ਨੇ ਮਹਾਰਾਜ ਦੀ ਤਾਬਿਆ ’ਤੇ ਤਿਆਗੇ ਪ੍ਰਾਣ
ਤੀਜੀ ਲਹਿਰ ਹੋਰ ਹੋਵੇਗੀ ਖ਼ਤਰਨਾਕ
ਮਾਹਿਰਾਂ ਮੁਤਾਬਕ ਜੇਕਰ ਲੋਕ ਕੋਵਿਡ ਨਿਯਮਾਂ ਅਤੇ ਕਰਫਿਊ ਨੂੰ ਗੰਭੀਰਤਾ ਨਾਲ ਨਾ ਲੈਣ ਅਤੇ ਨਿਯਮਾਂ ਨੂੰ ਅਣਦੇਖਿਆਂ ਕਰਨ ਤਾਂ ਇਹ ਖ਼ਤਰਨਾਕ ਸਾਬਤ ਹੋ ਸਕਦਾ ਹੈ। ਜੇਕਰ ਵਾਇਰਸ ਦੀ ਤੀਜੀ ਲਹਿਰ ਆਉਂਦੀ ਹੈ ਤਾਂ ਉਹ ਕਾਫ਼ੀ ਖ਼ਤਰਨਾਕ ਹੋ ਸਕਦੀ ਹੈ। ਕਈ ਦੇਸ਼ਾਂ ਵਿਚ ਇਹ ਆ ਚੁੱਕੀ ਹੈ, ਜੋ ਕਿ ਪਹਿਲਾਂ ਤੋਂ ਖ਼ਤਰਨਾਕ ਹੈ।
ਇਹ ਵੀ ਪੜ੍ਹੋ : ਜੁਰਾਬਾਂ ਵੇਚ ਕੀ ਗੁਜ਼ਾਰਾ ਕਰਨ ਵਾਲੇ ਵੰਸ਼ ਲਈ ਆਈ ਚੰਗੀ ਖ਼ਬਰ, ਕੈਪਟਨ ਦੇ ਐਲਾਨ ਤੋਂ ਬਾਅਦ ਮਿਲਿਆ ਸਹਾਰਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਹਿਮਾਚਲ ਪ੍ਰਦੇਸ਼ ਦੇ ਬਾਰਡਰ ਨਾਲ ਪੰਜਾਬ ਦੇ ਅੰਤਰਰਾਜੀ ਨਾਕਿਆਂ ’ਤੇ ਵਧਾਈ ਸਖ਼ਤੀ
NEXT STORY