ਚੰਡੀਗੜ੍ਹ (ਪਾਲ) : ਕੋਰੋਨਾ ਨੇ ਪੰਜਾਬ ਯੂਨੀਵਰਸਿਟੀ (ਪੀਯੂ) 'ਚ ਵੀ ਦਸਤਕ ਦੇ ਦਿੱਤੀ ਹੈ। ਲੜਕਿਆਂ ਦੇ ਹੋਸਟਲ ਨੰਬਰ-4 ਵਿੱਚ ਇਕ ਕੇਸ ਦੀ ਪੁਸ਼ਟੀ ਹੋਈ ਹੈ, ਜਿਸ ਨੂੰ 2 ਜਨਵਰੀ ਤੱਕ ਕੁਆਰੰਟਾਈਨ ਕੀਤਾ ਗਿਆ ਹੈ। ਯੂਟੀ ਪ੍ਰਸ਼ਾਸਨ ਦੇ ਨੋਡਲ ਅਫ਼ਸਰ ਦੀ ਟੀਮ ਦੀਆਂ ਹਦਾਇਤਾਂ ’ਤੇ ਸੰਪਰਕ ਟ੍ਰੇਸਿੰਗ ਅਤੇ ਹੋਮ ਕੁਆਰੰਟਾਈਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਵਾਰਡਨ ਡਾ. ਨਵੀਨ ਕੁਮਾਰ ਅਨੁਸਾਰ ਜਿਹੜਾ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ, ਉਹ ਜੀਓਲਾਜੀ ਵਿਭਾਗ ਦਾ ਰਿਸਰਚ ਸਕਾਲਰ ਹੈ। ਉਹ ਹਾਲ ਹੀ 'ਚ ਨਿਊਯਾਰਕ ਵਿੱਚ ਅਕਾਦਮਿਕ ਕੰਮ ਤੋਂ ਵਾਪਸ ਆਇਆ ਹੈ। ਹਾਲਾਂਕਿ ਉਸ ਵਿੱਚ ਕਿਸੇ ਵੀ ਤਰ੍ਹਾਂ ਦੇ ਲੱਛਣ ਨਹੀਂ ਹਨ ਅਤੇ ਸਿਹਤ ਵੀ ਠੀਕ ਹੈ।
ਇਹ ਵੀ ਪੜ੍ਹੋ : ਲੁਟੇਰਿਆਂ ਨੇ ਹਨੇਰੇ ’ਚ ਲੁੱਟ ਨੂੰ ਦਿੱਤਾ ਅੰਜਾਮ, ਮੋਬਾਈਲ ਤੇ ਨਕਦੀ ਖੋਹ ਕੇ ਫਰਾਰ
ਵਾਰਡਨ ਅਨੁਸਾਰ ਜਿਹੜੇ ਹੋਸਟਲ 'ਚ ਵਿਦਿਆਰਥੀ ਹੈ, ਉੱਥੇ ਖਾਣੇ ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਵੀ ਕਰਮਚਾਰੀਆਂ ਵੱਲੋਂ ਧਿਆਨ ਰੱਖਿਆ ਜਾ ਰਿਹਾ ਹੈ। ਵਾਰਡਨ ਕੁਝ ਵਰਕਰਾਂ ਨਾਲ ਫੋਨ ’ਤੇ ਵਿਦਿਆਰਥੀ ਨਾਲ ਲਗਾਤਾਰ ਸੰਪਰਕ ਵਿੱਚ ਹਨ। ਪੰਜਾਬ ਯੂਨੀਵਰਸਿਟੀ ਦੇ ਬਾਗਬਾਨੀ ਵਿਭਾਗ ਨੇ ਸਾਵਧਾਨੀ ਵਜੋਂ ਹੋਸਟਲ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕਰ ਦਿੱਤਾ ਹੈ।
ਬੁੱਧਵਾਰ 2 ਪਾਜ਼ੇਟਿਵ ਕੇਸ
ਬੁੱਧਵਾਰ 2 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਦੋਵੇਂ ਔਰਤਾਂ ਹਨ। ਸੈਕਟਰ-30 ਅਤੇ ਮਨੀਮਾਜਰਾ ਤੋਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਸ਼ਹਿਰ 'ਚ 6 ਸਰਗਰਮ ਕੇਸ ਸਾਹਮਣੇ ਆਏ ਹਨ। 24 ਘੰਟਿਆਂ ਦੌਰਾਨ 651 ਲੋਕਾਂ ਦੀ ਜਾਂਚ ਕੀਤੀ ਗਈ ਹੈ। ਬੁੱਧਵਾਰ ਦੀ ਪਾਜ਼ੇਟੀਵਿਟੀ ਦਰ 0.31 ਫ਼ੀਸਦੀ ਸੀ। ਇਕ ਹਫਤੇ ਵਿੱਚ ਹੁਣ ਤੱਕ 6 ਕੋਵਿਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼: ਨੇਲੋਰ 'ਚ TDP ਮੁਖੀ ਚੰਦਰਬਾਬੂ ਨਾਇਡੂ ਦੇ ਰੋਡ ਸ਼ੋਅ ਦੌਰਾਨ ਮਚੀ ਹਫੜਾ-ਦਫੜੀ, 7 ਦੀ ਮੌਤ
ਜੀਨੋਮ ਲਈ ਭੇਜੇ ਨਮੂਨੇ
ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਅਨੁਸਾਰ ਪਹਿਲਾਂ ਵੀ 1-2 ਕੇਸ ਆ ਰਹੇ ਸਨ। ਚਿੰਤਾ ਦੀ ਕੋਈ ਗੱਲ ਨਹੀਂ ਹੈ। ਅਸੀਂ ਮਰੀਜ਼ਾਂ ਦਾ ਵੀ ਪਤਾ ਲਦਾ ਰਹੇ ਹਾਂ। ਜੀਨੋਮ ਸੀਕਵੈਂਸਿੰਗ ਲਈ ਨਮੂਨੇ ਵੀ ਭੇਜ ਰਹੇ ਹਾਂ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਹਾਦਸੇ ਮਗਰੋਂ ਮੋਟਰਸਾਈਕਲ 'ਚ ਹੋਇਆ ਧਮਾਕਾ, ਨੌਜਵਾਨ ਨੇ ਤੜਫ-ਤੜਫ ਕੇ ਤੋੜਿਆ ਦਮ, ਲੋਕ ਬਣਾਉਂਦੇ ਰਹੇ ਵੀਡੀਓ
NEXT STORY