ਖੰਨਾ (ਭਾਰਦਵਾਜ): ਖੰਨਾ ਵਿਚ ਇਕ ਮੋਟਰਸਾਈਕਲ ਦੀ ਕੰਟੇਨਰ ਨਾਲ ਟੱਕਰ ਹੋਣ ਤੋਂ ਬਾਅਦ ਮੋਟਰਸਾਇਕਲ ਵਿਚ ਧਮਾਕਾ ਹੋ ਗਿਆ। ਇਸ ਭਿਆਨਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਉਪਰੰਤ ਨੌਜਵਾਨ ਸੜਕ 'ਤੇ ਪਿਆ ਤੜਫਦਾ ਰਿਹਾ ਪਰ ਲੋਕਾਂ ਨੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਵੀਡੀਓ ਬਣਾਉਣ ਨੂੰ ਤਰਜੀਹ ਦਿੱਤੀ। ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਅੰਦਰ 10ºC ਡਿੱਗਾ ਤਾਪਮਾਨ, ਨਵੇਂ ਸਾਲ 'ਚ ਸੰਘਣੀ ਧੁੰਦ ਨਾਲ ਮਨਫ਼ੀ ਵਿਚ ਜਾ ਸਕਦੈ ਪਾਰਾ!
ਜਾਣਕਾਰੀ ਮੁਤਾਬਕ ਖੰਨਾ ਦੇ ਅਮਲੋਹ ਚੌਂਕ 'ਚ ਮੋਟਰਸਾਈਕਲ ਦੀ ਕੰਟੇਨਰ ਨਾਲ ਟੱਕਰ ਹੋ ਗਈ। ਇਸ ਟੱਕਰ ਕਾਰਨ ਮੋਟਰਸਾਈਕਲ 'ਚ ਧਮਾਕਾ ਹੋਇਆ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਸੜਕ ਉੱਪਰ ਡਿੱਗ ਗਿਆ। ਉਸ ਦੇ ਉਪਰੋਂ ਕੰਟੇਨਰ ਲੰਘ ਗਿਆ ਅਤੇ ਮੋਟਰਸਾਈਕਲ 'ਚ ਭਿਆਨਕ ਅੱਗ ਲੱਗ ਗਈ। ਇਹ ਅੱਗ ਟਰੱਕ ਦੇ ਟਾਇਰਾਂ ਨੂੰ ਵੀ ਲੱਗ ਗਈ ਸੀ। ਲੋਕਾਂ ਨੇ ਅੱਗ ਉੱਪਰ ਕਾਬੂ ਪਾ ਕੇ ਹੋਰ ਵੱਡਾ ਹਾਦਸਾ ਹੋਣੋਂ ਬਚਾ ਲਿਆ। ਮਰਨ ਵਾਲੇ ਦੀ ਪਛਾਣ ਪਿੰਡ ਲਲਹੇੜੀ ਦੇ ਰਹਿਣ ਵਾਲੇ ਦਲਜੀਤ ਸਿੰਘ (46) ਵਜੋਂ ਹੋਈ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਚਾਨਕ ਜਿਵੇਂ ਹੀ ਚੌਂਕ 'ਚ ਮੋਟਰਸਾਈਕਲ ਦੀ ਟੰਕੀ ਚ ਧਮਾਕਾ ਹੋਇਆ। ਇਸ ਨਾਲ ਅੱਗ ਦੀਆਂ ਲਪਟਾਂ ਕਾਫੀ ਉੱਚੀ ਨਿਕਲਣ ਲੱਗੀਆਂ। ਮੋਟਰਸਾਈਕਲ ਸਵਾਰ ਸੜਕ ਉਪਰ ਡਿੱਗ ਗਿਆ ਉਸ ਦੇ ਉੱਪਰੋਂ ਕੰਟੇਨਰ ਦਾ ਟਾਇਰ ਨਿਕਲ ਗਿਆ। ਇਸੇ ਦੌਰਾਨ ਤੁਰੰਤ ਅੱਗ ਨੂੰ ਪਾਣੀ ਪਾ ਕੇ ਬੁਝਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੇਕਿਆਂ ਨੇ ਸਹੁਰਿਆਂ ਦੀ ਦਹਿਲੀਜ਼ 'ਤੇ ਕੀਤਾ ਧੀ ਦਾ ਸਸਕਾਰ, 1 ਸਾਲਾ ਬੱਚੀ ਤੋਂ ਦਿਵਾਈ ਮੁੱਖ ਅਗਨੀ
ਹਾਦਸੇ ਸਬੰਧੀ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਪੁਲਸ ਮੁਲਾਜ਼ਮ ਵੀ ਚੌਂਕ 'ਚ ਤਾਇਨਾਤ ਸਨ। ਜਿਵੇਂ ਹੀ ਉਨ੍ਹਾਂ ਨੇ ਵੇਖਿਆ ਕਿ ਅੱਗ ਕੰਟੇਨਰ ਦੇ ਟਾਇਰਾਂ ਨੂੰ ਵੀ ਲੱਗ ਗਈ ਹੈ ਤਾਂ ਉਨ੍ਹਾਂ ਨੇ ਕੰਟੇਨਰ ਨੂੰ ਤੁਰੰਤ ਇਕ ਪਾਸੇ ਕਰਕੇ ਅੱਗ ਨੂੰ ਫੈਲਣ ਤੋਂ ਰੋਕਿਆ। ਸਬ ਇੰਸਪੈਕਟਰ ਪਰਮਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਚੌਂਕ ਚੋਂ ਮੁੜਨ ਲੱਗਾ ਸੀ ਤਾਂ ਅਮਲੋਹ ਪਾਸੇ ਤੋਂ ਆ ਰਹੇ ਕੰਟੇਨਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ। ਇਸ ਮਗਰੋਂ ਕੰਟੇਨਰ ਮੋਟਰਸਾਈਕਲ ਦੀ ਟੈਂਕੀ ਉੱਪਰੋਂ ਲੰਘ ਗਿਆ। ਜਿਸ ਨਾਲ ਟੰਕੀ ਫਟ ਗਈ ਅਤੇ ਕੰਟੇਨਰ ਦਾ ਇਕ ਟਾਇਰ ਮੋਟਰਸਾਈਕਲ ਸਵਾਰ ਦੇ ਉਪਰੋਂ ਨਿਕਲ ਗਿਆ।
ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ! 40 ਸਾਲਾ ਵਿਅਕਤੀ ਦੀ ਕਰਤੂਤ, 4 ਸਾਲ ਦੀ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹੋਟਲ ਹੈਯਾਤ ਬੰਬ ਅਫਵਾਹ ਮਾਮਲਾ : ਦਿਮਾਗੀ ਪਰੇਸ਼ਾਨ ਨੌਜਵਾਨ ਨੇ ਕੀਤੇ ਸਨ ਮੈਸੇਜ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
NEXT STORY