ਚੰਡੀਗੜ੍ਹ (ਐੱਚ. ਸੀ. ਸ਼ਰਮਾ, ਪਾਂਡੇ) : ਕੋਰੋਨਾ ਮਹਾਮਾਰੀ ਦਾ ਅਸਰ ਕਈ ਘਰਾਂ 'ਚ ਗੂੰਜਣ ਵਾਲੀਆਂ ਸ਼ਹਿਨਾਈਆਂ 'ਤੇ ਵੀ ਪਿਆ ਹੈ। ਵਾਇਰਸ ਦੀ ਰੋਕਥਾਮ ਲਈ ਲਾਗੂ 3 ਮਈ ਤੱਕ ਵਧਾਏ ਗਏ ਲਾਕਡਾਊਨ ਕਾਰਣ ਪੰਜਾਬ, ਹਿਮਾਚਲ ਅਤੇ ਹਰਿਆਣਾ 'ਚ ਸੈਂਕੜੇ ਵਿਆਹ ਟਲ ਗਏ ਹਨ। ਕਈ ਪਰਿਵਾਰਾਂ ਨੇ ਆਪਣੀ ਇੱਛਾ ਨਾਲ ਵਿਆਹ ਸਮਾਗਮ ਟਾਲ ਦਿੱਤੇ ਹਨ। ਉਥੇ ਕਈ ਲੋਕ ਵਿਆਹ ਲਈ ਘਰ ਤੱਕ ਹੀ ਨਹੀਂ ਪਹੁੰਚ ਸਕੇ। ਹਰਿਆਣਾ 'ਚ ਵਿਆਹ ਸ਼ਾਦੀਆਂ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲੱਗ ਗਈ ਹੈ। ਆਲਮ ਇਹ ਹੈ ਕਿ ਅਪ੍ਰੈਲ ਮਹੀਨੇ 'ਚ ਹੋਣ ਵਾਲੇ ਵਧੇਰੇ ਵਿਆਹ ਟਾਲ ਦਿੱਤੇ ਗਏ ਹਨ ਅਤੇ 15 ਮਈ ਤੋਂ ਬਾਅਦ ਵਿਆਹਾਂ ਦੀਆਂ ਮਿਤੀਆਂ 'ਤੇ ਵੀ ਸ਼ੰਕਾ ਦੀ ਸਥਿਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ ► ਦੂਜੇ ਸੂਬਿਆਂ ''ਚ ਫਸੇ ਪੰਜਾਬੀਆ ਲਈ ਭਗਵੰਤ ਮਾਨ ਨੇ ਕੈਪਟਨ ਤੇ ਮੋਦੀ ਨੂੰ ਕੀਤੀ ਅਪੀਲ
ਮਈ ਮਹੀਨੇ 'ਚ ਹੋਣ ਵਾਲੇ ਵਿਆਹਾਂ ਲਈ ਦੁਚਿੱਤੀ
ਹਾਲਾਂਕਿ ਕੇਂਦਰ ਸਰਕਾਰ ਵਲੋਂ 3 ਮਈ ਤੱਕ ਲਾਕਡਾਊਨ ਦਾ ਸਮਾਂ ਵਧਾਇਆ ਗਿਆ ਹੈ ਪਰ ਲੋਕ ਹੁਣ ਮਈ ਮਹੀਨੇ 'ਚ ਹੋਣ ਵਾਲੇ ਵਿਆਹਾਂ ਲਈ ਦੁਚਿੱਤੀ ਵਿਚ ਹਨ। ਹਾਲਾਂਕਿ ਪਿਛਲੇ ਦਿਨੀਂ ਸੂਬੇ ਵਿਚ ਕੁਝ ਵਿਆਹ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਹਿਮਾਚਲ ਦੇ ਚੰਬਾ ਵਿਚ ਫਸਿਆ ਇਕ ਲਾੜਾ ਆਪਣੇ ਵਿਆਹ ਸਮਾਗਮ ਤੱਕ ਨਹੀਂ ਪਹੁੰਚ ਸਕਿਆ। ਜ਼ਿਲਾ ਕਾਂਗੜਾ ਦਾ ਨੂਰਪੁਰ ਨਿਵਾਸੀ ਪੱਪੂ ਪੁੱਤਰ ਨੰਦ ਲਾਲ 9 ਸਾਲਾਂ ਤੋਂ ਚੰਬਾ ਦੇ ਧਰਵਾਲਾ ਵਿਚ ਹੇਅਰ ਸਲੂਨ ਚਲਾਉਂਦਾ ਹੈ। 16 ਅਪ੍ਰੈਲ ਨੂੰ ਉਸਦਾ ਵਿਆਹ ਤੈਅ ਸੀ ਪਰ ਘਰ ਜਾਣ ਦੀ ਇਜਾਜ਼ਤ ਨਾ ਮਿਲਣ ਕਾਰਣ ਉਸਦਾ ਵਿਆਹ ਰੱਦ ਕਰਨਾ ਪਿਆ। ਇਕੱਲੇ ਸ਼ਿਮਲਾ ਵਿਚ ਹੀ 50 ਵਿਆਹ ਰੱਦ ਹੋਏ ਹਨ। ਮੰਡੀ ਜ਼ਿਲੇ ਦੀ ਪੰਚਾਇਤ ਨਲਸਰ ਦੇ ਹਰੀਆ ਰਾਮ ਦੇ ਪੁੱਤਰ ਸੁਨੀਲ ਦਾ ਵਿਆਹ ਘੱਟਾ ਦੀ ਲਤਾ ਨਾਲ 15-16 ਅਪ੍ਰੈਲ ਨੂੰ ਤੈਅ ਸੀ ਪਰ ਕੋਰੋਨਾ ਵਾਇਰਸ ਕਾਰਣ ਵਿਆਹ ਨੂੰ ਰੱਦ ਕਰਨਾ ਪਿਆ। ਸ਼ਿਮਲਾ ਦੇ ਹੀ ਧਾਮੀ ਵਿਚ ਨਿਖਿਲ ਸ਼ਰਮਾ ਪੁੱਤਰ ਪ੍ਰਕਾਸ਼ ਸ਼ਰਮਾ ਦਾ ਵਿਆਹ ਟਲ ਗਿਆ। ਊਨਾ ਜ਼ਿਲੇ ਦੇ ਨਾਰੀ ਪਿੰਡ ਵਿਚ ਇਕ ਫੌਜੀ ਦੇ ਬੇਟੇ ਦਾ ਵਿਆਹ 27 ਅਪ੍ਰੈਲ ਨੂੰਤੈਅ ਹੋਇਆ ਸੀ। ਉਨ੍ਹਾਂ ਦਾ ਬੇਟਾ ਵੀ ਫੌਜ ਵਿਚ ਹੈ ਅਤੇ ਕਸ਼ਮੀਰ ਦੇ ਗੁਲਮਰਗ ਵਿਚ ਤਾਇਨਾਤ ਹੈ। ਮਹਾਮਾਰੀ ਨੂੰ ਵੇਖਦੇ ਹੋਏ ਦੋਵੇਂ ਪਰਿਵਾਰਾਂ ਨੇ ਵਿਆਹ ਦੀ ਤਰੀਕ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ। ਲਾਕਡਾਊਨ ਦੌਰਾਨ ਜੋ ਥੋੜ੍ਹੇ-ਬਹੁਤੇ ਵਿਆਹ ਹੋ ਵੀ ਰਹੇ ਹਨ,ਉਨ੍ਹਾਂ ਦਾ ਸਰੂਪ ਵੀ ਬਦਲਿਆ ਹੋਇਆ ਹੈ। ਬਿਨਾਂ ਬੈਂਡ-ਵਾਜਿਆਂ ਅਤੇ ਬਾਰਾਤ ਦੇ ਅਜਿਹੇ ਵਿਆਹਾਂ ਵਿਚ ਸਿਰਫ ਜ਼ਰੂਰੀ ਰਸਮਾਂ ਹੀ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਹਾਲ ਹੀ ਵਿਚ ਚੰਬਾ ਦੇ ਭਟਿਆਤ ਖੇਤਰ ਦੀ ਇਕ ਲੜਕੀ ਦਾ ਵਿਆਹ ਕਾਂਗੜਾ ਦੇ ਨੌਜਵਾਨ ਨਾਲ ਹੋਇਆ।
ਇਹ ਵੀ ਪੜ੍ਹੋ ► ਕੋਵਿਡ-19 ਖ਼ਿਲਾਫ਼ ਜੰਗ ਹੋਈ ਤੇਜ਼, ਸਰਕਾਰੀ ਵਿਭਾਗਾਂ ਦੇ ਸਾਰੇ ਵਿੰਗ ਸਰਗਰਮ
ਪ੍ਰਸ਼ਾਸਨ ਦੀ ਇਜਾਜ਼ਤ 'ਤੇ ਮੂੰਹ 'ਤੇ ਮਾਸਕ ਬੰਨ੍ਹ ਕੇ ਲਾੜਾ ਧਿਰ ਤੋਂ ਸਿਰਫ 4 ਲੋਕ ਲਾੜੀ ਦੇ ਘਰ ਬਿਨਾਂ ਬੈਂਡ-ਵਾਜੇ ਪਹੁੰਚੇ। ਨਾ ਤਾਂ ਧਾਮ ਦਾ ਆਯੋਜਨ ਹੋਇਆ ਅਤੇ ਨਾ ਹੀ ਮਹਿਮਾਨਾਂ ਨੂੰ ਬੁਲਾਇਆ ਗਿਆ। ਅਗਨੀ ਦੇ 7 ਫੇਰੇ ਲੈਣ ਸਮੇਤ ਹੋਰ ਸਾਰੀਆਂ ਰਸਮਾਂ ਨਿਭਾਅ ਕੇ ਲਾੜੀ ਨੂੰ ਵਿਦਾ ਕਰ ਦਿੱਤਾ ਗਿਆ। ਜ਼ਿਲਾ ਊਨਾ ਦੇ ਚਿੰਤਪੁਰਨੀ ਵਿਚ ਇਕ ਲਾੜੇ ਨੇ ਆਪਣੀ ਮਾਂ ਅਤੇ ਮਾਮਾ ਨਾਲ ਲਾੜੀ ਦੇ ਘਰ ਪਹੁੰਚ ਕੇ ਇੰਝ ਹੀ ਵਿਆਹ ਕੀਤਾ। ਹਮੀਰਪੁਰ ਜ਼ਿਲਾ ਦੇ ਬਡਸਰ ਉਪ ਮੰਡਲ ਦੀ ਪੰਚਾਇਤ ਕੁਲੇਹੜਾ ਦੇ ਪਿੰਡ ਚੰਗਰ ਵਿਚ ਵੀ ਦੋਵੇਂ ਧਿਰਾਂ ਦੇ ਲੋਕਾਂ ਨੇ ਮੂੰਹ 'ਤੇ ਮਾਸਕ ਲਾ ਕੇ ਵਿਆਹ ਸੰਪੰਨ ਕਰਵਾਇਆ। ਸ਼ਿਮਲਾ ਸੰਸਦੀ ਖੇਤਰ ਦੇ ਸੰਸਦ ਮੈਂਬਰ ਸੁਰੇਸ਼ ਕਸ਼ਯਪ ਦੇ ਪੀ. ਏ. ਪੰਕਜ ਨਿਵਾਸੀ ਨਦਲ ਔਸ਼ਘਾਟ ਦਾ ਵਿਆਹ ਬਡਹੈਰੀ ਦੀ ਸੁਜਾਤਾ ਨਾਲ 17 ਅਪ੍ਰੈਲ ਨੂੰ ਤੈਅ ਹੋਇਆ ਸੀ, ਜਿਸ ਨੂੰ ਰੱਦ ਕਰਨਾ ਪਿਆ। ਉਥੇ ਹੀ ਕਾਂਗੜਾ ਜ਼ਿਲੇ ਦੇ ਜੈਸਿੰਘਪੁਰ ਇਲਾਕੇ ਦੇ ਵਿਧਾਇਕ ਰਵੀ ਧੀਮਾਨ ਨੇ ਵੀ ਆਪਣੇ ਬੇਟੇ ਦਾ ਵਿਆਹ ਟਾਲ ਦਿੱਤਾ। ਰਵੀ ਧੀਮਾਨ ਦੇ ਬੇਟੇ ਪ੍ਰੀਤੀਸ਼ ਧੀਮਾਨ ਦਾ ਵਿਆਹ 16 ਅਪ੍ਰੈਲ ਨੂੰ ਤੈਅ ਸੀ। ਓਧਰ ਸਗਾਈ ਨਵੰਬਰ, 2019 ਵਿਚ ਅਤੇ 26 ਅਪ੍ਰੈਲ ਨੂੰ ਦੋਵਾਂ ਦੇ ਵਿਆਹ ਦੀ ਤਰੀਕ ਤੈਅ ਸੀ ਪਰ ਇਸ ਦੌਰਾਨ ਲਾਕਡਾਊਨ ਨੇ ਬਾਜ਼ੀ ਮਾਰ ਲਈ ਪਰ ਇਸ ਦੌਰਾਨ ਲਾੜਾ-ਲਾੜੀ ਨੇ ਮਹੂਰਤ ਅਨੁਸਾਰ ਹੀ ਆਪਣਾ ਵਿਆਹ ਕਰਨ ਲਈ ਧਾਰ ਲਿਆ ਹੈ ਪਰ ਇਹ ਹੋਵੇਗਾ ਕਿਵੇਂ ਕਿਉਂਕਿ 28 ਸਾਲਾ ਲਾੜੀ ਪੀ. ਅੰਜਨਾ ਲਖਨਊ ਵਿਚ ਹੈ, ਜਦਕਿ 30 ਸਾਲਾ ਸ਼੍ਰੀਨਾਥ ਨਦੇਸ਼ਨ 2500 ਕਿਲੋਮੀਟਰ ਦੂਰ ਕੇਰਲ ਦੇ ਕੋਟਾਯਮ ਵਿਚ ਰਹਿੰਦਾ ਹੈ। ਦੋਵਾਂ ਦਾ ਵਿਆਹ ਹੁਣ ਵੀਡੀਓ ਕਾਲਿੰਗ ਐਪ ਜ਼ਰੀਏ ਹੋਵੇਗਾ।
ਨਗਰ ਕੌਂਸਲ ਧਰਮਕੋਟ ਦਾ ਅਨੋਖਾ ਉਪਰਾਲਾ, ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਹ ਸਹੂਲਤਾਂ
NEXT STORY