ਭਵਾਨੀਗੜ੍ਹ (ਕਾਂਸਲ) : ਕੋਰੋਨਾ ਮਹਾਮਾਰੀ ਦੇ ਸੂਬੇ ਵਿਚ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਸਿੱÎਖਿਆ ਵਿਭਾਗ ਵੱਲੋਂ ਇਕ ਪਹਿਲ ਕਦਮੀ ਕਰਦਿਆਂ ਤਾਲਾਬੰਦੀ ਦੌਰਾਨ ਸਕੂਲਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਕੋਰੋਨਾ ਮਹਾਮਾਰੀ ਤੋਂ ਬਚਾਅ ਕਰਨ ਲਈ ਬਲਾਕ ਦੇ ਡੇਢ ਦਰਜਨ ਸਕੂਲਾਂ ਵਿਚ ਸ਼ੁਕਰਾਣੂ ਨਾਸ਼ਕ ਹੱਥਾਂ ਨੂੰ ਸੈਨੇਟਾਈਜ਼ ਕਰਨ ਵਾਲੀਆਂ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਸ ਮਸ਼ੀਨ ਦੀ ਸ਼ੁਰੂਆਤ ਕਰਨ ਮੌਕੇ ਜਾਣਕਾਰੀ ਦਿੰਦਿਆਂ ਸਟੇਟ ਅਵਾਰਡੀ ਅਤੇ ਸਮਾਰਟ ਸਕੂਲ ਮੈਨੇਜਰ ਸੁਰਿੰਦਰ ਸਿੰਘ ਭਰੂਰ ਨੇ ਦੱਸਿਆ ਕਿ ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਸਿੱਖਿਆਂ ਵਿਭਾਗ ਵੱਲੋਂ ਸੂਬੇ ਦੇ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਆਧੁਨਿਕ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਸਕੂਲਾਂ ਵਿਚ ਵੱਖ-ਵੱਖ ਉਸਾਰੀ ਅਤੇ ਹੋਰ ਕੰਮ ਚੱਲ ਰਹੇ ਹਨ, ਜਿਥੇ ਰੋਜ਼ਾਨਾਂ ਸਕੂਲ ਸਟਾਫ ਤੋਂ ਇਲਾਵਾ ਹੋਰ ਲੇਬਰ ਕਾਮੇ ਆਦਿ ਵੀ ਕੰਮ ਕਰਨ ਲਈ ਆਉਂਦੇ ਹਨ।
ਇਸ ਲਈ ਵਿਭਾਗ ਵੱਲੋਂ ਸਕੂਲਾਂ ਵਿਚ ਕੰਮ ਕਰਨ ਲਈ ਆਉਣ ਵਾਲੇ ਕਾਮਿਆਂ ਅਤੇ ਕੰਮ ਦੀ ਦੇਖ-ਰੇਖ ਲਈ ਆਉਣ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਬਲਾਕ ਭਵਾਨੀਗੜ੍ਹ ਦੇ ਸ਼ਹਿਰ ਦੇ ਲੜਕੇ ਅਤੇ ਲੜਕੀਆਂ ਵਾਲੇ ਸਕੂਲ ਤੋਂ ਇਲਾਵਾ ਪਿੰਡ ਕਪਿਆਲ, ਫੱਗੂਵਾਲਾ, ਬਖੋਪੀਰ, ਬਲਿਆਲ, ਭੱਟੀਵਾਲਕਲਾਂ, ਨਦਾਮਪੁਰ, ਚੰਨੋਂ, ਕਾਕੜਾ, ਸਕਰੌਦੀ, ਰਾਜਪੁਰਾ, ਭੜੋ ਅਤੇ ਮਾਝੀ ਆਦਿ ਪਿੰਡਾਂ ਸਮੇਤ ਕਈ ਹੋਰ ਪਿੰਡਾਂ ਵਿਚ ਹੱਥ ਧੋਣ ਵਾਲੀਆਂ ਇਹ ਮਸ਼ੀਨਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਜਿਥੇ ਸਕੂਲ ਆਉਣ-ਜਾਣ ਵਾਲੇ ਹਰ ਵਿਅਕਤੀ ਵੱਲੋਂ ਪਹਿਲਾਂ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਇਸ ਮੌਕੇ ਸਕੂਲ ਪ੍ਰਿੰਸੀਪਲ ਨੀਰਜ਼ਾ ਸੂਦ ਅਤੇ ਅਧਿਆਪਕ ਦਲ ਦੇ ਆਗੂ ਹਰਵਿੰਦਰ ਪਾਲ ਮੋਤੀ ਨੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਸਕੂਲ ਵਿਚ ਇਹ ਉਪਾਰਾਲਾ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਸ਼ੀਨ ਦੇ ਲੱਗਣ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਦਾ ਇਸ ਮਹਾਮਾਰੀ ਤੋਂ ਬਚਾਅ ਹੋਵੇਗਾ।
ਗਰਭਵਤੀ ਬੀਬੀਆਂ ਦੇ ਜਣੇਪੇ ਕਿਤੇ 'ਚੰਡੀਗੜ੍ਹ' 'ਚ ਬੇਕਾਬੂ ਨਾ ਕਰ ਦੇਣ 'ਕੋਰੋਨਾ'
NEXT STORY