ਚੰਡੀਗੜ੍ਹ : ਕੋਰੋਨਾ ਮਹਾਮਾਰੀ ਨੇ ਜਿੱਥੇ ਪੂਰੇ ਭਾਰਤ ਵਿਚ ਮਾਰੂ ਰੂਪ ਅਖ਼ਤਿਆਰ ਕੀਤਾ ਹੋਇਆ ਹੈ, ਉਥੇ ਹੀ ਪੰਜਾਬ ਅੰਦਰ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਦੀ ਇਸ ਔਖੀ ਘੜੀ ਵਿਚ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੇ ਪੰਜਾਬ ਸਰਕਾਰ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਰਵੀ ਸਿੰਘ ਨੇ ਸੋਸ਼ਲ ਮੀਡੀਆ ’ਤੇ ਮਦਦ ਦੀ ਪੇਸ਼ਕਸ਼ ਕਰਦੇ ਹੋਏ ਆਖਿਆ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੀਆਂ ਸਥਾਨਕ ਸੰਸਥਾਵਾਂ ਨੂੰ ਇਸ ਵੇਲੇ ਕੋਵਿਡ ਮਹਾਮਾਰੀ ਦੀ ਐਮਰਜੈਂਸੀ ਦੀ ਤਿਆਰੀ ਕਰਨ ਲਈ ਬਹੁਤ ਲੋੜ ਹੈ। ਖਾਲਸਾ ਏਡ ਪੰਜਾਬ ਸਰਕਾਰ ਦੇ ਨਾਲ ਕੰਮ ਕਰਨ ਲਈ, ਹਸਪਤਾਲਾਂ ਅਤੇ ਰਜਿਸਟਰਡ ਸੰਸਥਾਵਾਂ ਦੀ ਮਦਦ ਲਈ ਤਿਆਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਕਾਇਦਾ ਟੈਗ ਕਰਦੇ ਹੋਏ ਸੰਪਰਕ ਕਰਨ ਲਈ ਈਮੇਲ ਵੀ ਦਿੱਤੀ ਹੈ।
ਇਹ ਵੀ ਪੜ੍ਹੋ : ਐੱਸ. ਆਈ. ਟੀ. ’ਤੇ ਆਏ ਹਾਈਕੋਰਟ ਦੇ ਫ਼ੈਸਲੇ ’ਤੇ ਸਿੱਧੂ ਨੇ ਤੋੜੀ ਚੁੱਪ, ਬਾਦਲਾਂ ਵਿਰੁੱਧ ਆਖੀ ਵੱਡੀ ਗੱਲ
ਖਾਲਸਾ ਏਡ ਨੇ ਲਗਾਇਆ ਆਕਸੀਜਨ ਮਸ਼ੀਨਾਂ ਦਾ ਲੰਗਰ
ਇਥੇ ਇਹ ਵੀ ਖ਼ਾਸ ਤੌਰ ’ਤੇ ਦੱਸਣਯੋਗ ਹੈ ਕਿ ਦਿੱਲੀ ’ਚ ਕੋਰੋਨਾ ਵਾਇਰਸ ਦੇ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਥੇ ਹੀ ਹਸਪਤਾਲਾਂ ’ਚ ਆਕਸੀਜਨ ਦੀ ਵੀ ਭਾਰੀ ਕਿੱਲਤ ਹੋ ਰਹੀ ਹੈ। ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਕਿੱਲਤ ਕਾਰਨ 20 ਲੋਕਾਂ ਦੀ ਮੌਤ ਹੋ ਗਈ ਸੀ। ਇਸ ਆਫ਼ਤ ਦੀ ਘੜੀ ਵਿਚ ਖ਼ਾਲਸਾ ਏਡ ਵਲੋਂ ਦਿੱਲੀ ਵਿਚ ਆਕਸੀਜਨ ਮਸ਼ੀਨਾਂ ਦਾ ਲੰਗਰ ਲਗਾ ਦਿੱਤਾ ਗਿਆ। ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਖ਼ਾਲਸਾ ਏਡ ਨੇ ਨੰਬਰ ਵੀ ਜਾਰੀ ਕੀਤਾ ਹੈ। ਇਸ ਬਾਬਤ ਵਾਲੰਟੀਅਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਸੋਸ਼ਲ ਮੀਡੀਆ ਹੈਂਡਲ ’ਤੇ ਇਕ ਨੰਬਰ ਜਾਰੀ ਹੈ। ਇਹ ਨੰਬਰ ਹੈ-9115-609005। ਲੋੜਵੰਦ ਇਸ ਨੰਬਰ ’ਤੇ ਸੰਪਕਰ ਕਰ ਸਕਦੇ ਹਨ।
ਇਹ ਵੀ ਪੜ੍ਹੋ : ਬੇਅਦਬੀ ਗੋਲ਼ੀ ਕਾਂਡ ਮਾਮਲੇ ’ਚ ਹਾਈਕੋਰਟ ਦੀ ਜਜਮੈਂਟ ਰਿਪੋਰਟ ’ਤੇ ਢੀਂਡਸਾ ਦਾ ਵੱਡਾ ਬਿਆਨ
ਉਨ੍ਹਾਂ ਦੱਸਿਆ ਕਿ ਵੈਟਸਐਪ ਸੰਦੇਸ਼ ਜ਼ਰੀਏ ਇਕ ਲਿੰਕ ਮਿਲੇਗਾ, ਜਿਸ ਮਗਰੋਂ ਉਨ੍ਹਾਂ ਨੂੰ ਇਕ ਫਾਰਮ ਭਰਨਾ ਹੋਵੇਗਾ। ਇਸ ਤਰ੍ਹਾਂ ਉਨ੍ਹਾਂ ਨੂੰ ਆਕਸੀਜਨ ਮਸ਼ੀਨ ਦਿੱਤੀ ਜਾਵੇਗੀ। ਖ਼ਾਲਸਾ ਏਡ ਮੁਤਾਬਕ ਉਨ੍ਹਾਂ ਦਾ ਮਕਸਦ ਇਸ ਔਖੀ ਘੜੀ ’ਚ ਕੋਰੋਨਾ ਪੀੜਤਾਂ ਦੀ ਜਾਨ ਬਚਾਉਣਆ ਹੈ। ਖ਼ਾਲਸਾ ਏਡ ਨੇ ਆਕਸੀਜਨ ਮਸ਼ੀਨਾਂ ਵੰਡਣ ਦੀ ਸ਼ੁਰੂਆਤ ਦਿੱਲੀ ਤੋਂ ਕੀਤੀ ਹੈ ਕਿਉਂਕਿ ਇਹ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਹੈ। ਖ਼ਾਲਸਾ ਏਡ ਮੁਤਾਬਕ ਆਕਸੀਜਨ ਸਿਲੰਡਰ ਦੀ ਵਧੇਰੇ ਘਾਟ ਹੋਣ ਕਾਰਨ ਇਨ੍ਹਾਂ ਮਸ਼ੀਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨ ਆਗੂ ਜੋਗਿੰਦਰ ਉਗਰਾਹਾਂ ਦਾ ਖ਼ੁਲਾਸਾ, ਸੰਸਦ ਮਾਰਚ ਰੱਦ ਕਰਨ ਪਿੱਛੇ ਦੱਸਿਆ ਕਾਰਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਰਕਾਰੀ ਸਕੂਲ ਨਹੀਂ ਮੰਨਦੇ ਕੋਰੋਨਾ ਦੇ ਨਿਯਮ, ਬੱਚਿਆਂ ਨੂੰ ਬੁਲਾ ਕੇ ਜ਼ਿੰਦਗੀ ਨਾਲ ਕੀਤਾ ਜਾ ਰਿਹੈ ਖ਼ਿਲਵਾੜ
NEXT STORY