ਬਰਨਾਲਾ (ਵਿਵੇਕ ਸਿੰਧਵਾਨੀ) : ਜ਼ਿਲਾ ਪ੍ਰਸ਼ਾਸਨ ਨੂੰ ਉਦੋਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਇਕ ਕੋਰੋਨਾ ਲਾਗ ਦੀ ਬਿਮਾਰੀ (ਮਹਾਮਾਰੀ) ਦੀ ਪਾਜ਼ੇਟਿਵ ਆਈ ਮਰੀਜ਼ ਫਰਾਰ ਹੋ ਗਈ। ਅਜੇ ਤੱਕ ਉਸਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਹੈ। ਜਿਸ ਕਾਰਣ ਇਹ ਬੀਬੀ ਮਰੀਜ਼ ਕਈ ਲੋਕਾਂ ਨੂੰ ਵੀ ਆਪਣੀ ਚਪੇਟ 'ਚ ਲੈ ਸਕਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦੇ 8 ਨਵੇਂ ਮਾਮਲਿਆਂ ਦੀ ਪੁਸ਼ਟੀ, ਇਕ ਸ਼ੱਕੀ ਮਰੀਜ਼ ਦੀ ਮੌਤ
ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਤਪਾ ਦੇ ਐੱਸ. ਐੱਮ. ਓ. ਡਾ. ਜਸਵੀਰ ਔਲਖ ਨੇ ਦੱਸਿਆ ਕਿ ਪਿੰਡ ਸ਼ਹਿਣਾ ਦੀ 27 ਸਾਲਾ ਬੀਬੀਨੈਨਸੀ ਜੋ ਕਿ ਦਿੱਲੀ ਤੋਂ ਆਈ ਸੀ, ਉਸਨੂੰ ਘਰ 'ਚ ਇਕਾਂਤਵਾਸ ਵਿਚ ਰੱਖਿਆ ਗਿਆ ਸੀ। ਉਸਦੇ ਸੈਂਪਲ ਲੈ ਕੇ ਟੈਸਟ ਲਈ ਲੈਬੋਰਟਰੀ ਭੇਜੇ ਗਏ ਸਨ। ਬੀਤੀ ਸ਼ਾਮ ਉਸਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ। ਜੋ ਉਨ੍ਹਾਂ ਦੇ ਘਰ ਅੱਗੇ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਦਾ ਬੋਰਡ ਲਾਇਆ ਗਿਆ ਸੀ, ਉਹ ਵੀ ਉਨ੍ਹਾਂ ਨੇ ਪੁੱਟ ਦਿੱਤਾ ਅਤੇ ਰਿਪੋਰਟ ਆਉਣ ਮਗਰੋਂ ਉਹ ਘਰੋਂ ਗਾਇਬ ਹੋ ਗਈ। ਇਸ ਸਬੰਧੀ ਉਨ੍ਹਾਂ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਬਰਨਾਲਾ 'ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਜਾਂਚ ਦੌਰਾਨ ਹੋਇਆ ਇਹ ਖ਼ੁਲਾਸਾ
ਰਾਜਿੰਦਰਾ ਹਸਪਤਾਲ ਦੇ ਕਲਰਕ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ; ਸਟਾਫ ਮੈਂਬਰ ਕੀਤੇ ਇਕਾਂਤਵਾਸ
NEXT STORY