ਬਰਨਾਲਾ (ਕਮਲਜੀਤ) : ਬਰਨਾਲਾ ਜ਼ਿਲ੍ਹੇ ਦੇ ਥਾਣਾ ਮਹਿਲ ਕਲਾਂ 'ਚ ਤਾਇਨਾਤ ਇਕ ਪੁਲਸ ਕਾਮੇ (ਕਾਂਸਟੇਬਲ) ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਮਲੇਰਕੋਟਲਾ ਵਿਚ ਨਸ਼ਾ ਤਸਕਰ ਨੂੰ ਫੜ੍ਹਨ ਗਈ ਪੁਲਸ ਟੀਮ ਵਿਚ ਉਕਤ ਕਾਂਸਟੇਬਲ ਸ਼ਾਮਲ ਸੀ। ਨਸ਼ਾ ਤਸਕਰ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਬਰਨਾਲਾ ਦੇ ਐੱਸ. ਐੱਸ. ਪੀ., ਐੱਸ. ਪੀ., ਸੀ.ਆਈ. ਏ. ਸਟਾਫ, ਥਾਣਾ ਮਹਿਲ ਕਲਾਂ ਦੇ ਪੁਲਸ ਮੁਲਾਜ਼ਮਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ। ਜਿਨ੍ਹਾਂ ਵਿਚੋਂ ਇਕ ਕਾਂਸਟੇਬਲ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ ਐੱਸ. ਐੱਸ. ਪੀ., ਡੀ. ਐੱਸ. ਪੀ., ਸੀ. ਆਈ. ਏ. ਸਟਾਫ ਦੇ ਇੰਚਾਰਜ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਕੁਝ ਪੁਲਸ ਕਾਮਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਫੀਸਾਂ ਨੂੰ ਲੈ ਕੇ ਹਾਈਕੋਰਟ ਦੇ ਫ਼ੈਸਲੇ 'ਤੇ ਬੋਲੇ ਕੈਪਟਨ, ਮੁੜ ਜਾਣਗੇ ਅਦਾਲਤ
ਦੱਸਣਯੋਗ ਹੈ ਕਿ ਬਰਨਾਲਾ ਜ਼ਿਲ੍ਹੇ ਵਿਚ ਹੁਣ ਤਕ ਕੋਰੋਨਾ ਲਾਗ (ਮਹਾਮਾਰੀ) ਦੇ 25 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 1 ਮਰੀਜ਼ ਦੀ ਮੌਤ ਹੋ ਚੁੱਕੀ ਹੈ ਜਦਕਿ 21 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 3 ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ''ਚ ਜਿੰਮ ਖੋਲ੍ਹੇ ਜਾਣ ''ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ
ਹਜ ਯਾਤਰਾ 2020 ਲਈ ਨਹੀਂ ਜਾ ਸਕਣਗੇ ਭਾਰਤੀ 'ਜਾਏਰੀਨ-ਏ-ਹਜ', ਵਾਪਸ ਹੋਣਗੇ ਪੈਸੇ
NEXT STORY