ਲੁਧਿਆਣਾ (ਸਹਿਗਲ) : ਪੰਜਾਬ 'ਚ ਹੁਣ ਤੱਕ 5 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦਕਿ 286 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਮ੍ਰਿਤਕ ਮਰੀਜ਼ ਬਰਨਾਲਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਤੇ ਪਟਿਆਲਾ ਦੇ ਵਸਨੀਕ ਸਨ। ਦੱਸਣਯੋਗ ਹੈ ਕਿ 1 ਅਪ੍ਰੈਲ ਤੋਂ ਹੁਣ ਤੱਕ 112 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਜ਼ਿਲ੍ਹਿਆਂ 'ਚ ਅੱਜ ਵੱਧ ਮਰੀਜ਼ ਸਾਹਮਣੇ ਆਏ, ਉਨ੍ਹਾਂ 'ਚ ਹੁਸ਼ਿਆਰਪੁਰ 'ਚ 59, ਜਲੰਧਰ 53, ਪਟਿਆਲਾ 30, ਮੋਹਾਲੀ 23, ਬਠਿੰਡਾ 18, ਲੁਧਿਆਣਾ 17 ਤੇ ਅੰਮ੍ਰਿਤਸਰ ਦੇ 15 ਮਰੀਜ਼ ਸ਼ਾਮਲ ਹਨ। ਹੁਸ਼ਿਆਰਪੁਰ ਵਿੱਚ ਸ਼ੁੱਕਰਵਾਰ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲਿਆ।
ਖ਼ਬਰ ਇਹ ਵੀ : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚੋਂ ਮਿਲੀ ਬੱਚੀ ਦੀ ਲਾਸ਼ ਤਾਂ ਉਥੇ ਪੰਜਾਬ ਰਿਹਾ ਬੰਦ, ਪੜ੍ਹੋ TOP 10
ਬੀਤੇ ਕੱਲ੍ਹ ਉਕਤ ਜ਼ਿਲ੍ਹਿਆਂ ਦੀ ਪਾਜ਼ੇਟਿਵਿਟੀ ਦਰ 8.01 ਫ਼ੀਸਦੀ ਦਰਜ ਕੀਤੀ ਗਈ। ਸਿਹਤ ਅਧਿਕਾਰੀਆਂ ਮੁਤਾਬਕ ਵੱਖ-ਵੱਖ ਜ਼ਿਲ੍ਹਿਆਂ 'ਚ 98 ਮਰੀਜ਼ ਆਕਸੀਜਨ ਸਪੋਰਟ 'ਤੇ ਹਨ, ਜਦਕਿ 22 ਪਾਜ਼ੇਟਿਵ ਮਰੀਜ਼ਾਂ ਨੂੰ ਆਈ.ਸੀ.ਯੂ. 'ਚ ਇੰਟੈਂਸਿਵ ਕੇਅਰ 'ਚ ਰੱਖਿਆ ਗਿਆ ਹੈ, ਇਕ ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹੈ। ਸ਼ੁੱਕਰਵਾਰ ਨੂੰ ਸੂਬੇ 'ਚ 10,155 ਸੈਂਪਲ ਜਾਂਚ ਲਈ ਭੇਜੇ ਗਏ ਤੇ 9216 ਲੋਕਾਂ ਨੂੰ ਵੈਕਸੀਨ ਦਾ ਟੀਕਾ ਲਗਾਇਆ ਗਿਆ, ਜਿਨ੍ਹਾਂ 'ਚੋਂ 1666 ਲੋਕਾਂ ਨੇ ਪਹਿਲੀ, ਜਦੋਂ ਕਿ 7550 ਲੋਕਾਂ ਨੇ ਦੂਜੀ ਡੋਜ਼ ਲਗਵਾਈ। ਸੂਬੇ 'ਚ ਹੁਣ ਤੱਕ 7,78,891 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 20,417 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੈਂਟਰਲ GST ਦੀ ਪ੍ਰੀਵੈਂਟਿਵ ਵਿੰਗ ਟੀਮ ’ਤੇ ਛਾਪੇਮਾਰੀ ਦੌਰਾਨ ਜਾਨਲੇਵਾ ਹਮਲਾ, ਕਈ ਅਧਿਕਾਰੀ ਜ਼ਖ਼ਮੀ
NEXT STORY