ਫ਼ਤਹਿਗੜ੍ਹ ਸਹਿਬ (ਜਗਦੇਵ) : ਸ੍ਰੀ ਫ਼ਤਹਿਗੜ੍ਹ ਸਹਿਬ 'ਚ ਤਾਇਨਾਤ ਏ. ਐੱਸ. ਆਈ. ਦਵਿੰਦਰ ਸਿੰਘ ਦੀ ਕੋਰੋਨਾ ਕਾਰਣ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਏ. ਐੱਸ. ਆਈ. ਦਵਿੰਦਰ ਸਿੰਘ ਐੱਸ. ਜੀ. ਪੀ. ਸੀ. ਮੈਂਬਰ ਅਵਤਾਰ ਸਿੰਘ ਰਿਆ ਭਰਾ ਸਨ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਕੋਰੋਨਾ ਮਰੀਜ਼ਾਂ ਦੀ ਦੇਖ ਰੇਖ ਲਈ ਲਗਾਈ ਗਈ ਡਿਊਟੀ 'ਤੇ ਤਾਇਨਾਤ ਸਨ। ਇਸ ਦੌਰਾਨ ਉਹ ਵੀ ਕੋਰੋਨਾ ਮਹਾਮਾਰੀ ਦੀ ਚਪੇਟ ਵਿਚ ਆ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸੀ, ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : ਤਪਾ ਮੰਡੀ ਦੇ ਮਸ਼ਹੂਰ ਜਿਊਲਰ ਦੇ 20 ਸਾਲਾ ਨੌਜਵਾਨ ਪੁੱਤ ਦੀ ਕੋਰੋਨਾ ਕਾਰਣ ਮੌਤ
ਏ. ਐੱਸ. ਆਈ. ਦਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਉਨ੍ਹਾਂ ਦੇ ਪਿੰਡ ਅਤੇਵਾਲੀ ਵਿਖੇ ਕਰ ਦਿੱਤਾ ਗਿਆ ਹੈ। ਇਸ ਦੌਰਾਨ ਫ਼ਤਹਿਗੜ੍ਹ ਸਾਹਿਬ ਦੇ ਐੱਸ. ਐੱਸ. ਪੀ. ਅਵਨੀਤ ਕੋਨਡਲ, ਐੱਸ. ਪੀ. ਨਵਪ੍ਰੀਤ ਸਿੰਘ ਵਿਰਕ ਅਤੇ ਹੋਰ ਪੁਲਸ ਪਾਰਟੀ ਵੀ ਮੌਕੇ 'ਤੇ ਹਾਜ਼ਰ ਰਹੀ। ਏ. ਐੱਸ. ਆਈ. ਦਵਿੰਦਰ ਸਿੰਘ ਦੀ ਕੋਰੋਨਾ ਕਾਰਣ ਹੋਈ ਮੌਤ 'ਤੇ ਜਿੱਥੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਥੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਲੁਧਿਆਣਾ ਦੇ ਏ. ਸੀ. ਪੀ. ਅਨਿਲ ਕੋਹਲੀ ਦਾ ਵੀ ਕੋਰੋਨਾ ਕਾਰਣ ਦਿਹਾਂਤ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਰਾਏਕੋਟ 'ਚ ਰਾਤ ਦੋ ਵਜੇ ਵਾਪਰੀ ਵੱਡੀ ਵਾਰਦਾਤ, ਸਾਰੇ ਪਿੰਡ 'ਚ ਫੈਲੀ ਦਹਿਸ਼ਤ
ਮੁੱਖ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੀ ਬਰਸੀ ਮੌਕੇ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ
NEXT STORY