ਲੁਧਿਆਣਾ, (ਰਾਜ)– ਸ਼ਹਿਰ ਦੇ ਸਭ ਤੋਂ ਵੱਡੇ ਸਿਵਲ ਹਸਪਤਾਲ ’ਚ ਉਸ ਸਮੇਂ ਭੱਜ-ਦੌੜ ਮਚ ਗਈ, ਜਦ ਇਕ ਸਟ੍ਰੋਕ ਰੂਮ ’ਚ ਦਾਖਲ ਇਕ ਕੋਰੋਨਾ ਮਰੀਜ਼ ਨੇ ਪੱਖੇ ਨਾਲ ਤਾਰ ਦੇ ਸਹਾਰੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ- ਪ੍ਰੇਮ ਸਬੰਧਾਂ ਦੇ ਚੱਲਦੇ ਪਤਨੀ ਨੇ ਪ੍ਰੇਮੀ ਨਾਲ ਮਿਲਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ
ਘਟਨਾ ਦਾ ਪਤਾ ਇਕ ਵਾਰਡ ਬੁਆਏ ਨੂੰ ਲੱਗਾ, ਜੋ ਵਾਰਡ ਦਾ ਚੱਕਰ ਮਾਰਨ ਆਇਆ ਤਾਂ ਸਟ੍ਰੋਕ ਰੂਮ ਦਰਵਾਜ਼ਾ ਬੰਦ ਸੀ। ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਮਰੀਜ਼ ਦੀ ਲਾਸ਼ ਲਟਕ ਰਹੀ ਸੀ। ਜਿਸ ’ਤੇ ਉਸ ਨੇ ਤੁਰੰਤ ਡਾਕਟਰ ਅਤੇ ਹੋਰ ਸਟਾਫ ਨੂੰ ਸੂਚਨਾ ਭੇਜੀ। ਫਿਰ ਉਸ ਨੂੰ ਹੇਠਾਂ ਉਤਾਰਿਆ ਗਿਆ ਪਰ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾ ਪੁਲਸ ਨੂੰ ਭੇਜੀ ਗਈ। ਏ. ਸੀ. ਪੀ. ਵਰਿਆਮ ਸਿੰਘ, ਥਾਣਾ ਡਵੀਜ਼ਨ ਨੰ. 2 ਦੀ ਪੁਲਸ ਪਾਰਟੀ ਦੇ ਨਾਲ ਮੌਕੇ ’ਤੇ ਪੁੱਜੀ। ਲਾਸ਼ ਨੂੰ ਮੋਰਚਰੀ ’ਚ ਰੱਖਵਾ ਦਿੱਤਾ ਹੈ ਭਾਵੇਂਕਿ ਘਟਨਾ ਸਥਾਨ ’ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਮ੍ਰਿਤਕ ਦੀ ਪਛਾਣ ਸਤਪਾਲ ਸਿੰਘ (35) ਨਿਵਾਸੀ ਸ਼ਿਮਲਾਪੁਰੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਹੁਣ ਜ਼ਿਲ੍ਹਾ ਵਾਸੀ ਸੇਵਾ ਕੇਂਦਰਾਂ ’ਚ ਵੀ ਪ੍ਰਾਪਤ ਕਰ ਸਕਣਗੇ ਫਰਦ
ਕੋਰੋਨਾ ਮਾਮਲਿਆਂ ’ਚ ਮੋਹਾਲੀ ਪੰਜਾਬ ’ਚੋਂ ਦੂਜੇ ਨੰਬਰ ’ਤੇ
NEXT STORY