ਜਲੰਧਰ, (ਰੱਤਾ)– ਜ਼ਿਲ੍ਹਾ ਮੋਹਾਲੀ ਵਿਚ ਮੰਗਲਵਾਰ ਨੂੰ 697 ਲੋਕ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਹ ਜ਼ਿਲ੍ਹਾ ਸੂਬੇ ਵਿਚ ਦੂਜੇ ਨੰਬਰ ’ਤੇ ਸਭ ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਵਾਲਾ ਬਣ ਗਿਆ ਹੈ।
ਮੌਜੂਦਾ ਸਮੇਂ ਮੋਹਾਲੀ ਵਿਚ 37562 ਲੋਕ ਹੁਣ ਤੱਕ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ, ਜਦੋਂ ਕਿ ਸਭ ਤੋਂ ਜ਼ਿਆਦਾ ਐਕਟਿਵ ਮਰੀਜ਼ ਵੀ ਇਸੇ ਜ਼ਿਲ੍ਹੇ 'ਚ ਹਨ। ਕੁਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਲੁਧਿਆਣਾ ਇਕ ਨੰਬਰ ’ਤੇ ਹੈ। ਇਥੇ 44599 ਲੋਕ ਹੁਣ ਤੱਕ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ, ਜਦੋਂ ਕਿ ਤੀਜੇ ਨੰਬਰ ’ਤੇ ਜਲੰਧਰ ਹੈ, ਜਿਥੇ 37560 ਲੋਕ ਇਸ ਮਹਾਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ।
ਇਹ ਵੀ ਪੜ੍ਹੋ- ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, 6 ਕਿੱਲੋ 270 ਗ੍ਰਾਮ ਹੈਰੋਇਨ ਕੀਤੀ ਬਰਾਮਦ
62 ਲੋਕਾਂ ਦੀ ਮੌਤ, 4655 ਪਾਜ਼ੇਟਿਵ
ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਸੂਬੇ ਵਿਚ ਮੰਗਲਵਾਰ ਨੂੰ 62 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ, ਜਦੋਂ ਕਿ 4655 ਨਵੇਂ ਪਾਜ਼ੇਟਿਵ ਕੇਸ ਪਾਏ ਗਏ। ਮ੍ਰਿਤਕਾਂ ਦੀ ਕੁਲ ਗਿਣਤੀ 8050 ’ਤੇ ਪਹੁੰਚ ਗਈ ਹੈ, ਜਦੋਂ ਕਿ 36702 ਲੋਕ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ ਅਤੇ ਹਜ਼ਾਰਾਂ ਘਰਾਂ ਵਿਚ ਆਈਸੋਲੇਟ ਹਨ।
ਇਹ ਵੀ ਪੜ੍ਹੋ- ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
ਚੰਡੀਗੜ੍ਹ ’ਚ ਲਾਕਡਾਊਨ, ਵੀਕੈਂਡ ’ਤੇ ਵੀ ਬੰਦ ਰਹੇਗਾ ਸ਼ਹਿਰ
NEXT STORY