ਲੁਧਿਆਣਾ (ਰਾਜ) : ਮਦਰ ਐਂਡ ਚਾਈਲਡ ਹਸਪਤਾਲ, ਵਰਧਮਾਨ ਦੇ ਆਈਸੋਲੇਸ਼ਨ ਵਾਰਡ 'ਚ ਇਸ ਸਮੇਂ ਸਾਰੇ ਕੋਰੋਨਾ ਪਾਜ਼ੇਟਿਵ ਮਰੀਜ਼ ਹੀ ਦਾਖਲ ਹਨ। ਉਨ੍ਹਾਂ ਨੂੰ 14 ਦਿਨਾਂ ਲਈ ਦਾਖਲ ਰੱਖਿਆ ਜਾਂਦਾ ਹੈ। ਇਸ ਦੌਰਾਨ ਮਰੀਜ਼ਾਂ ਦਾ ਸਮਾਂ ਬਤੀਤ ਨਹੀਂ ਹੁੰਦਾ। ਇਸ ਲਈ ਉਨ੍ਹਾਂ ਨੂੰ ਖੇਡਣ ਲਈ ਕੈਰਮ ਬੋਰਡ ਅਤੇ ਲੁੱਡੋ ਦਿੱਤੀ ਗਈ ਹੈ ਤਾਂ ਕਿ ਉਹ ਆਪਣਾ ਦਿਲ ਬਹਿਲਾ ਸਕਣ।
ਐੱਸ. ਐੱਮ. ਓ. ਅਮਿਤਾ ਜੈਨ ਨੇ ਦੱਸਿਆ ਕਿ ਹਸਪਤਾਲ 'ਚ ਦਾਖਲ ਮਰੀਜ਼ਾਂ ਦੀ ਘਬਰਾਹਟ ਦੂਰ ਕਰਨ ਲਈ ਉਨ੍ਹਾਂ ਨੂੰ ਯੋਗਾ ਅਭਿਆਸ ਕਰਵਾਇਆ ਜਾਂਦਾ ਹੈ। ਇਸ ਦੇ ਨਾਲ-ਨਾਲ ਇਨਡੋਰ ਗੇਮ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਮਰੀਜ਼ ਆਪਣਾ ਮਨੋਰੰਜਨ ਕਰ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਨਵਰਾਜ ਬਰਾੜ ਦੇ ਦਿਸ਼ਾ-ਨਿਰਦੇਸ਼ਾਂ 'ਚ ਕੈਰਮ ਬੋਰਡ ਅਤੇ ਲੁੱਡੋ ਮੰਗਵਾ ਕੇ ਦੋਵੇਂ ਮੰਜ਼ਿਲਾਂ ’ਤੇ ਬਣੇ ਆਈਸੋਲੇਸ਼ਨ ਵਾਰਡ 'ਚ ਦਿੱਤੇ ਗਏ ਹਨ। ਇਸ ਮੌਕੇ ਡਾ. ਮਨੀਸ਼ ਕਪਿਲਾ, ਡਾ. ਯੁਵਰਾਜ, ਸਟਾਫ ਨਰਸ ਰੁਬੀਨਾ, ਸੁਮਨ, ਦਿਲਜੀਤ, ਹਰਪ੍ਰੀਤ ਅਤੇ ਹੋਰ ਸ਼ਾਮਲ ਸਨ।
ਬਠਿੰਡਾ: ਪਹਿਲੇ ਵੀਕੈਂਡ ਲਾਕਡਾਊਨ ਦੌਰਾਨ ਪੁਲਸ ਦੀ ਹਾਜ਼ਰੀ 'ਚ ਠੇਕੇਦਾਰਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ
NEXT STORY