ਇੰਟਰਨੈਸ਼ਨਲ ਡੈਸਕ : ਫਰਾਂਸ ਦੇ ਟੂਲੂਜ਼ ਸ਼ਹਿਰ ਦੇ ਰੰਗੁਇਲ (Rangueil) ਹਸਪਤਾਲ 'ਚ ਇੱਕ ਅਜਿਹਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਡਾਕਟਰਾਂ ਅਤੇ ਪ੍ਰਸ਼ਾਸਨ ਦੇ ਹੋਸ਼ ਉਡਾ ਦਿੱਤੇ ਹਨ। ਇੱਕ 24 ਸਾਲਾ ਨੌਜਵਾਨ ਪੇਟ 'ਚ ਤੇਜ਼ ਦਰਦ ਦੀ ਸ਼ਿਕਾਇਤ ਲੈ ਕੇ ਐਮਰਜੈਂਸੀ ਯੂਨਿਟ ਵਿੱਚ ਪਹੁੰਚਿਆ ਸੀ, ਪਰ ਜਦੋਂ ਉਸ ਦਾ ਸਕੈਨ ਕੀਤਾ ਗਿਆ ਤਾਂ ਮੈਡੀਕਲ ਸਟਾਫ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੇ ਸਰੀਰ ਦੇ ਅੰਦਰ 8 ਇੰਚ ਲੰਬਾ ਇੱਕ ਤੋਪ ਦਾ ਗੋਲਾ ਫਸਿਆ ਹੋਇਆ ਸੀ।
ਮਿਲੀ ਜਾਣਕਾਰੀ ਅਨੁਸਾਰ ਇਹ ਗੋਲਾ ਪਹਿਲੇ ਵਿਸ਼ਵ ਯੁੱਧ (World War I) ਦੇ ਸਮੇਂ ਦਾ ਸੀ, ਜਿਸ ਦੀ ਵਰਤੋਂ 1918 ਵਿੱਚ ਇੰਪੀਰੀਅਲ ਜਰਮਨ ਆਰਮੀ ਵੱਲੋਂ ਕੀਤੀ ਜਾਂਦੀ ਸੀ। ਧਾਤੂ ਦਾ ਬਣਿਆ ਇਹ ਤਿੱਖਾ ਗੋਲਾ ਨੌਜਵਾਨ ਦੇ ਸਰੀਰ ਦੇ ਹੇਠਲੇ ਹਿੱਸੇ ਵਿੱਚ ਬੁਰੀ ਤਰ੍ਹਾਂ ਅਟਕਿਆ ਹੋਇਆ ਸੀ, ਜਿਸ ਕਾਰਨ ਉਸ ਨੂੰ ਭਿਆਨਕ ਦਰਦ ਹੋ ਰਿਹਾ ਸੀ।
ਇਸ ਦੌਰਾਨ ਗੋਲੇ ਦੇ ਫਟਣ ਅਤੇ ਕਿਸੇ ਵੱਡੇ ਹਾਦਸੇ ਦੇ ਡਰੋਂ ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਬੰਬ ਨਿਰੋਧਕ ਦਸਤੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੁਰੱਖਿਆ ਦੇ ਮੱਦੇਨਜ਼ਰ ਪੂਰੇ ਹਸਪਤਾਲ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਹਸਪਤਾਲ ਦੇ ਚਾਰੇ ਪਾਸੇ ਘੇਰਾਬੰਦੀ ਕਰ ਦਿੱਤੀ ਗਈ। ਮਾਹਿਰਾਂ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਗੋਲਾ ਸਰਗਰਮ ਨਹੀਂ ਸੀ, ਜਿਸ ਤੋਂ ਬਾਅਦ ਬੰਬ ਨਿਰੋਧਕ ਟੀਮ ਇਸ ਨੂੰ ਆਪਣੇ ਨਾਲ ਲੈ ਗਈ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਤੋਪ ਦਾ ਗੋਲਾ ਨੌਜਵਾਨ ਦੇ ਸਰੀਰ ਦੇ ਅੰਦਰ ਕਿਵੇਂ ਪਹੁੰਚਿਆ।
ਪੁਲਸ ਅਤੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਕਿਸੇ ਪਾਰਟੀ ਜਾਂ ਜਾਨਲੇਵਾ ਸਟੰਟ ਦੌਰਾਨ ਹੋਈ ਲਾਪਰਵਾਹੀ ਦਾ ਨਤੀਜਾ ਹੋ ਸਕਦਾ ਹੈ। ਪੁਲਸ ਇਸ ਮਾਮਲੇ ਵਿੱਚ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਵਿਰੁੱਧ ਗੈਰ-ਕਾਨੂੰਨੀ ਵਿਸਫੋਟਕ ਰੱਖਣ ਦੇ ਦੋਸ਼ ਵੀ ਲੱਗ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਜਿਨੇਵਾ ਗੱਲਬਾਤ ਤੋਂ ਪਹਿਲਾਂ ਈਰਾਨ ਨੂੰ ਟਰੰਪ ਦੀ ਖੁੱਲ੍ਹੀ ਧਮਕੀ: "ਸਮਝੌਤਾ ਕਰੋ ਜਾਂ ਨਤੀਜੇ ਭੁਗਤੋ"
NEXT STORY