ਲੁਧਿਆਣਾ (ਮੋਹਿਨੀ) : ਕਰੋਨਾ ਵਾਇਰਸ ਦੇ ਲੁਧਿਆਣਾ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਅੱਜ ਏ.ਸੀ.ਪੀ. ਦਾ ਵੀ ਨਾਮ ਜੁੜ ਗਿਆ ਹੈ, ਜਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪਾਜ਼ੇਟਿਵ ਆਉਣ ਦੀ ਰਿਪੋਰਟ ਤੇਜ਼ੀ ਨਾਲ ਵਾਇਰਲ ਹੋਈ। ਯਾਦ ਰਹੇ ਕਿ ਏ.ਸੀ.ਪੀ. ਦੀ ਕੋਰੋਨਾ ਕਰਫਿਊ ਦੇ ਬਾਅਦ ਲਗਾਤਾਰ ਡਿਊਟੀ ਸਬਜ਼ੀ ਮੰਡੀ ਵਿਚ ਹੀ ਰਹੀ ਸੀ ਅਤੇ ਆਏ ਦਿਨ ਮੰਡੀ ਵਿਚ ਹੋਏ ਵਿਵਾਦਾਂ 'ਤੇ ਵੀ ਉਹ ਬੜੀ ਸਰਗਰਮੀ ਨਾਲ ਪੁਲਸ ਅਧਿਕਾਰੀ ਦੇ ਤੌਰ 'ਤੇ ਕੰਮ ਕਰੇ ਰਹੇ ਸਨ। ਇਹੀ ਨਹੀ, ਮੰਡੀ ਆੜ੍ਹਤੀਆਂ ਨਾਲ ਵੀ ਉਨ੍ਹਾਂ ਨੇ ਕਈ ਬੈਠਕਾਂ ਕੀਤੀਆਂ ਸਨ ਅਤੇ ਹੁਣ ਇਨ੍ਹਾਂ ਬੈਠਕਾਂ ਵਿਚ ਸ਼ਾਮਲ ਹੋਏ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਸਮੇਤ ਵੱਖ-ਵੱਖ ਆੜ੍ਹਤੀਆਂ ਵਿਚ ਕਰੋਨਾ ਦਾ ਡਰ ਫੈਲ ਗਿਆ ਹੈ।
ਅੱਜ ਇਸ ਸਬੰਧ ਵਿਚ ਮੰਡੀ ਵਿਚ ਆੜ੍ਹਤੀਆਂ ਦੇ ਗਰੁੱਪਾਂ ਵਿਚ ਚਰਚਾ ਦੇਖਣ ਨੂੰ ਮਿਲੀ ਕਿ ਕਿਤੇ ਉਕਤ ਏ.ਸੀ.ਪੀ. ਦੇ ਬਾਅਦ ਮੰਡੀ ਵਿਚ ਕੋਈ ਹੋਰ ਤਾਂ ਨਹੀਂ ਪ੍ਰਭਾਵਤ ਹੋਇਆ ਹੈ। ਯਾਦ ਰਹੇ ਕਿ ਕਰੋਨਾ ਆਦਮੀ ਤੋਂ ਆਦਮੀ ਵਿਚ ਹੀ ਫੈਲਦਾ ਹੈ ਅਤੇ 28 ਮਾਰਚ ਨੂੰ ਹੀ ਉਕਤ ਏ.ਸੀ.ਪੀ. ਨੇ ਮੰਡੀ ਵਿਚ ਕਈ ਆੜ੍ਹਤੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਅਤੇ ਉਸਦੇ ਕੁੱਝ ਸਮੇਂ ਬਾਅਦ ਹੀ ਉਹ ਕਰੋਨਾ ਦੇ ਲੱਛਣਾਂ ਦੇ ਚੱਲਦੇ ਕੁਅਰੰਟਾਇਨ ਹੋ ਗਏ ਅਤੇ ਹੁਣ ਉਨ੍ਹਾਂ ਦੇ ਕਰੋਨਾ ਪੋਜੀਟਿਵ ਆਉਣ ਨਾਲ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ।
ਰਸੌਈ ਵਿਚ ਰੱਖੇ ਇਹ ਮਸਾਲੇ ਸੁੰਘਣ ਨਾਲ ਪਤਾ ਲੱਗ ਸਕੇਗਾ ਕਿ ਤੁਹਾਨੂੰ ਕੋਰੋਨਾ ਵਾਇਰਸ ਹੈ ਜਾਂ ਫਲੂ
NEXT STORY