ਬਠਿੰਡਾ (ਵਰਮਾ): ਭਿਆਨਕ ਰੂਪ ਧਾਰਨ ਕਰ ਚੁੱਕਿਆ ਕੋਰੋਨਾ ਹੁਣ ਲਾਸ਼ਾਂ ਵਿਛਾਉਣ ਲੱਗ ਪਿਆ ਹੈ, ਮੌਤ ਦਾ ਮੰਜਰ ਅਜਿਹਾ ਹੈ ਕਿ ਬਠਿੰਡਾ ’ਚ ਕੋਰੋਨਾ ਨਾਲ 16 ਲੋਕਾਂ ਦੀ ਮੌਤ ਗਈ ਹੈ। ਇਸ ਦੇ ਨਾਲ ਹੀ 516 ਨਵੇਂ ਕੇਸ ਵੀ ਸਾਹਮਣੇ ਆਏ ਹਨ। ਹਾਲਾਤ ਅਜਿਹੇ ਬਣ ਗਏ ਹਨ ਕਿ ਕੋਰੋਨਾ ਦੀ ਰਫ਼ਤਾਰ ਨਾਲ ਚਿਤਾਵਾਂ ਜਲ ਰਹੀਆਂ ਹਨ ਤੇ ਅੱਗ ਠੰਡੀ ਨਹੀਂ ਪੈ ਰਹੀ। ਲੋਕਾਂ ਦਾ ਸਰਕਾਰਾਂ ਤੋਂ ਵਿਸ਼ਵਾਸ਼ ਟੁੱਟ ਗਿਆ ਹੈ। ਹਸਪਤਾਲਾਂ ’ਚ ਬੈੱਡ ਖਾਤਰ ਮਾਰਾਮਾਰੀ ਮਚੀ ਹੋਈ ਹੈ। ਦਵਾਈਆਂ,ਆਕਸੀਜਨ, ਵੈਂਟੀਲੇਟਰ ਦੀ ਕਮੀ ਕਰ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ: ਅਧਿਆਪਕ ਨੂੰ ਬਦਲੀ ਕਰਵਾਉਣੀ ਪਈ ਮਹਿੰਗੀ, ਪ੍ਰਿੰਸੀਪਲ ਨੇ ਗੁੱਸੇ ’ਚ ਆ ਕੇ ਪੱਟੀ ਦਾੜੀ ਤੇ ਲਾਹੀ ਪੱਗ
ਡੈੱਡ ਬਾਡੀਆਂ ਜਲਾਉਣ ਲਈ ਸ਼ਮਸ਼ਾਨਘਾਟ ’ਚ ਜਗ੍ਹਾ ਦੀ ਕਮੀ,ਨਹੀਂ ਮਿਲ ਰਹੀ ਐਂਬੂਲੈਂਸ
ਕੋਰੋਨਾ ਤੋਂ ਬੇਬੱਸ ਹੋਏ ਲੋਕ ਸਰਕਾਰ ਦੇ ਸਿਸਟਮ ਨੂੰ ਕੋਸ ਰਹੇ ਹਨ। ਡੈੱਡ ਬਾਡੀਆਂ ਜਲਾਉਣ ਲਈ ਸ਼ਮਸ਼ਾਨਘਾਟ ’ਚ ਜਗ੍ਹਾ ਥੋੜ੍ਹੀ ਪੈ ਰਹੀ ਹੈ। ਐਂਬੂਲੈਂਸ ਨਹੀਂ ਮਿਲ ਰਹੀ ਤੇ ਸ਼ਹਿਰ ਦੇ ਅੰਦਰ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਤਕ ਜਾਣ ਖਾਤਰ 2 ਤੋਂ 5 ਹਜ਼ਾਰ ਰੁਪਏ ਮੰਗੇ ਜਾ ਰਹੇ ਹਨ। ਵੈਟੀਂਲੇਟਰਾਂ ਤੇ ਅਕਾਸੀਜਨ ਦੀ ਕਮੀ ਕਰ ਕੇ ਮਰੀਜ਼ ਤੜਫ-ਤੜਫ ਕੇ ਆਪਣੀ ਜਾਨ ਦੇ ਰਹੇ ਹਨ। ਅਜਿਹੇ ਲੋਕ ਤੇ ਸੰਸਥਾਵਾਂ ਵੀ ਹਨ ਜਿਹੜੇ ਆਪਣੀ ਜਾਨ ਮੁੱਠੀ ’ਚ ਰੱਖ ਕੇ ਲੋਕਾਂ ਦੀ ਮਦਦ ’ਚ ਲੱਗੇ ਹੋਏ ਹਨ।ਸਹਾਰਾ ਜਨ ਸੇਵਾ, ਨੌਜਵਾਨ ਵੈੱਲਫੇਅਰ ਸੋਸਾਇਟੀ, ਆਸਰਾ ਵੈੱਲਫੇਅਰ ਸੋਸਾਇਟੀ ਆਦਰਸ਼ ਵੈੱਲਫੇਅਰ ਸੋਸਾਇਟੀ ਦੇ ਮੈਂਬਰ ਜਿੱਥੇ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕਰ ਰਹੇ ਹਨ, ਉਥੇ ਲਾਸ਼ਾਂ ਦਾ ਸੰਸਕਾਰ ਕਰਵਾਉਣ ਵਿਚ ਵੀ ਮਦਦ ਕਰ ਰਹੇ ਹਨ।ਕੋਰੋਨਾ ਦੀ ਦੂਜੀ ਸਟੇਜ ਨੂੰ ਲੈ ਕੇ ਕੇਂਦਰ ਤੇ ਸੂਬੇ ਦੀ ਸਰਕਾਰ ਗੰਭੀਰ ਨਹੀਂ ਹਨ, ਜਿਸ ਕਰਕੇ ਮਰੀਜ਼ਾਂ ਨੂੰ ਇਹ ਦਿਨ ਦੇਖਣੇ ਪੈ ਰਹੇ ਹਨ। ਵਿਸ਼ਵ ਸਿਹਤ ਸੰਗਠਨ ਨੇ ਸਰਕਾਰ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਕੋਰੋਨਾ ਦੀ ਦੂਜੀ ਸਟੇਜ ਭਿਆਨਕ ਰੂਪ ਲੈ ਰਹੀ ਹੈ ਪਰ ਸਾਡਾ ਸਿਸਟਮ ਅਜਿਹਾ ਹੈ ਕਿ ਕਿਸੇ ਨੇ ਇਸ ਨੂੰ ਗੰਭੀਰ ਨਹੀਂ ਲਿਆ।
ਇਹ ਵੀ ਪੜ੍ਹੋ: ਫਰੀਦਕੋਟ: ਕੋਰੋਨਾ ਰਿਪੋਰਟ ਤੋਂ ਪ੍ਰੇਸ਼ਾਨ ਪਰਿਵਾਰ, ਸਿਵਲ ਹਸਪਤਾਲ ਨੇ ਦੱਸਿਆ ਪਾਜ਼ੇਟਿਵ ਤੇ ਨਿੱਜੀ ਲੈਬ ਨੇ ਨੈਗਟਿਵ
ਕਿਓ ਜਿਹਾ ਸਮਾਂ, ਕੰਧਾ ਵੀ ਨਸੀਬ ਨਹੀਂ ਹੋ ਰਿਹਾ ਆਪਣਿਆਂ ਦਾ
ਅੰਕੜਾ ਦੱਸਦਾ ਹੈ ਕਿ 24 ਘੰਟਿਆਂ ’ਚ 3.79 ਲੱਖ ਨਵੇਂ ਕੋਰੋਨਾ ਮਰੀਜ਼ ਆਏ ਹਨ, ਜਦਕਿ 3645 ਲੋਕਾਂ ਦੀ ਮੌਤ ਹੋਈ ਹੈ। ਬਠਿੰਡਾ ’ਚ ਪਹਿਲਾਂ ਮੌਕਾ ਹੈ ਕਿ 16 ਲੋਕਾਂ ਦੀ ਕੋਰੋਨਾ ਨਾਲ ਜਾਨ ਗਈ ਹੈ। ਮ੍ਰਿਤਕਾਂ ਦੀ ਲਾਸ਼ਾਂ ਭੇਜਣ ਖ਼ਾਤਰ ਐਂਬੂਲੈਂਸ ਦੀ ਘਾਟ, ਸ਼ਮਸ਼ਾਨਘਾਟ ’ਚ ਜਗ੍ਹਾਂ ਦੀ ਕਮੀ, ਜਦਕਿ ਵਾਰਸਾਂ ਦਾ ਦਰਦ ਸਮੇਟਣ ਵਾਲਾ ਕੋਈ ਨਹੀਂ ਹੈ। ਸਥਿਤੀ ਹੁਣ ਇਹ ਬਣ ਗਈ ਹੈ ਕਿ ਮ੍ਰਿਤਕਾਂ ਨੂੰ ਹੁਣ ਕੰਧੇ ਵੀ ਨਸੀਬ ਨਹੀਂ ਹੋ ਰਿਹਾ ਤੇ ਰਿਸ਼ਤੇ ਟੁੱਟਦੇ ਜਾਂਦੇ ਹਨ। ਕੋਰੋਨਾ ਦਾ ਖੌਫ ਹੀ ਇੰਨਾ ਹੈ ਕਿ ਮੌਤ ਤੋਂ ਬਾਅਦ ਲਾਸ਼ ਵੀ ਨਹੀਂ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ: ਸ਼ਹੀਦ ਪੁੱਤ ਪ੍ਰਭਜੀਤ ਸਿੰਘ ਦੀ ਚਿਖਾ ਨਾਲ ਹੀ ਮੁੱਕ ਗਈਆਂ ਮਾਂ ਦੀਆਂ ਰੀਝਾਂ
ਰਾਸ਼ਟਰੀ ਯੁਵਾ ਲੀਡਰਸ਼ਿਪ ਕਾਨਫਰੰਸ ’ਚ ਡਾ.ਪ੍ਰਭਲੀਨ ਕੌਰ ਨੇ ਕੀਤੀ ਭਾਰਤ ਵਜੋਂ ਨੁਮਾਇੰਦਗੀ, ਰੌਸ਼ਨ ਕੀਤਾ ਪਿਤਾ ਦਾ ਨਾਂ
NEXT STORY