ਫਰੀਦਕੋਟ (ਚਾਵਲਾ): ਡੋਗਰ ਬਸਤੀ ਨਿਵਾਸੀ ਮਹਿਲਾ ਨੇ ਆਪਣਾ ਅਤੇ ਆਪਣੇ ਬੇਟੇ ਦਾ ਕੋਵਿਡ ਟੈਸਟ ਕਰਵਾਇਆ ਤਾਂ ਸਰਕਾਰੀ ਸਿਵਲ ਹਸਪਤਾਲ ਤੋਂ ਮਿਲੀ ਰਿਪੋਰਟ ਪਾਜ਼ੇਟਿਵ ਆਈ ਅਤੇ ਪ੍ਰਾਈਵੇਟ ਲੈਬ ਫਰੀਦਕੋਟ ਵਿਚੋਂ ਕੋਵਿਡ ਟੈਸਟ ਕਰਵਾਇਆ ਤਾਂ ਮਾਂ-ਪੁੱਤਰ ਦੀ ਰਿਪੋਰਟ ਨੈਗੇਟਿਵ ਆਈ।ਜਿਸ ਕਰ ਕੇ ਮਾਂ (ਮੰਜ਼ੂ ਸ਼ਰਮਾ)-ਪੁੱਤਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਏ ਸਨ| ਮੰਜ਼ੂ ਸ਼ਰਮਾ ਦੇ ਪਤੀ ਓਮਦੱਤ ਸ਼ਾਸ਼ਤਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਵੱਲੋਂ ਪਾਜ਼ੇਟਿਵ ਰਿਪੋਰਟ ਦੱਸਣ ਤੋਂ ਬਾਅਦ ਨਾ ਤਾਂ ਹਸਪਤਾਲ ਵਾਲਿਆਂ ਨੇ ਸਾਵਧਾਨੀਆਂ ਪ੍ਰਤੀ ਕੋਈ ਦੱਸਿਆ ਅਤੇ ਨਾ ਹੀ ਕੋਈ ਕਿੱਟ ਵਗੈਰਾ ਸਿਹਤ ਵਿਭਾਗ ਵੱਲੋਂ ਦਿੱਤੀ ਗਈ। ਉਨ੍ਹਾਂ ਸਿਹਤ ਵਿਭਾਗ ’ਤੇ ਦੋਸ਼ ਲਾਉਂਦਿਆਂ ਕਿਹਾ ਅਸੀਂ ਇਸ ਸਬੰਧੀ 104 ਨੰਬਰ ’ਤੇ ਸਾਰੀ ਸੂਚਨਾ ਦਿੱਤੀ ਤਾਂ ਉਨ੍ਹਾਂ ਕਿਹਾ ਕਿ ਤੁਹਾਡੇ ਘਰ ਮਿਸ਼ਨ ਪੰਜਾਬ ਤੰਦਰੁਸਤ ਤਹਿਤ ਬਣੀਆਂ ਕਿੱਟਾਂ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲ ਰਾਹੀਂ 24 ਘੰਟੇ ਬਾਅਦ ਪਹੁੰਚਣਗੀਆਂ ਅਤੇ ਤੁਹਾਨੂੰ ਕੋਰੋਨਾ ਬਚਾਓ ਸਬੰਧੀ ਗਾਈਡਲਾਈਨ ਪ੍ਰਤੀ ਵੀ ਜਾਗਰੂਕ ਹਸਪਤਾਲ ਦੀ ਟੀਮ ਕਰੇਗੀ ਪਰ ਅਜੇ ਤੱਕ ਕੋਈ ਵੀ ਸਾਡੇ ਪਾਸ ਨਹੀਂ ਪਹੁੰਚਿਆ।
ਇਹ ਵੀ ਪੜ੍ਹੋ: ਅਧਿਆਪਕ ਨੂੰ ਬਦਲੀ ਕਰਵਾਉਣੀ ਪਈ ਮਹਿੰਗੀ, ਪ੍ਰਿੰਸੀਪਲ ਨੇ ਗੁੱਸੇ ’ਚ ਆ ਕੇ ਪੱਟੀ ਦਾੜੀ ਤੇ ਲਾਹੀ ਪੱਗ
ਉਨ੍ਹਾਂ ਮਾਨਯੋਗ ਚੀਫ ਜਸਟਿਸ ਸਾਹਿਬ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ, ਮਾਨਯੋਗ ਮੁੱਖ ਮੰਤਰੀ ਪੰਜਾਬ, ਮਾਨਯੋਗ ਹੈਲਥ ਐਂਡ ਫੈਮਲੀ ਵੈੱਲਫੇਅਰ ਪੰਜਾਬ ਰਾਜ ਚੰਡੀਗੜ੍ਹ, ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ, ਰਾਹੀਂ ਇੰਨਸਾਫ ਦੀ ਮੰਗ ਕਰਦਿਆਂ ਅਤੇ ਰਿਪੋਰਟ ਬਣਾਉਣ ਵਿਚ ਕੁਤਾਹੀ ਵਰਤਣ ਵਾਲਿਆਂ ’ਤੇ ਬਣਦੀ ਕਾਰਵਾਈ ਕਰਨ ਲਈ ਰਜਿਸਟਰੀਆਂ ਅੱਜ ਕਰਵਾ ਦਿੱਤੀਆਂ ਗਈਆਂ ਹਨ ਤਾਂ ਜੋ ਕਿ ਅਗਾਂਹ ਤੋਂ ਇਸ ਤਰ੍ਹਾਂ ਦੀ ਰਿਪੋਰਟ ਬਣਾ ਕੇ ਕਿਸੇ ਨੂੰ ਵੀ ਪ੍ਰੇਸ਼ਾਨ ਨਾ ਕੀਤਾ ਜਾ ਸਕੇ।ਇਸ ਸਬੰਧੀ ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਦੱਸਿਆ ਕਿ ਸਿਵਲ ਹਸਪਤਾਲ ਦੀ ਲੈਬ ਵਿਚ ਆਰ. ਟੀ. ਸੀ. ਪੀ. ਆਰ ਟੈਸਟ ਕੀਤਾ ਗਿਆ ਸੀ ਜੋ ਪਾਜ਼ੇਟਿਵ ਆਇਆ ਹੋਵੇਗਾ ਪਰ ਉਸ ਨੇ ਬਾਅਦ ਵਿਚ ਪ੍ਰਾਈਵੇਟ ਲੈਬ ਵਿਚੋਂ ਆਰ. ਏ. ਟੀ. ਦਾ ਟੈਸਟ ਕਰਵਾਇਆ ਹੈ ਤਾਂ ਉਸ ਦੀ ਰਿਪੋਰਟ ਆਪਸੀ ਕਈ ਵਾਰ ਨਹੀਂ ਮਿਲਦੀ ਹੈ।ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਗਲਤ ਰਿਪੋਰਟ ਆਈ ਹੋਵੇਗੀ ਤਾਂ ਉਸ ਖਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਜਦ ਐੱਸ. ਐੱਮ. ਓ. ਡਾ. ਚੰਦਰ ਸੇਖ਼ਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸ਼ਹੀਦ ਪੁੱਤ ਪ੍ਰਭਜੀਤ ਸਿੰਘ ਦੀ ਚਿਖਾ ਨਾਲ ਹੀ ਮੁੱਕ ਗਈਆਂ ਮਾਂ ਦੀਆਂ ਰੀਝਾਂ
ਨਵਾਂਸ਼ਹਿਰ : ਕਬੱਡੀ ਕੱਪ ਦੇ ਪ੍ਰਮੋਟਰ ਐੱਨ.ਆਰ.ਆਈ. ਭਰਾਵਾਂ ’ਤੇ ਫਾਈਰਿੰਗ ਦਾ ਦੋਸ਼ੀ ਦੀਪਾ ਗ੍ਰਿਫ਼ਤਾਰ
NEXT STORY