ਤਪਾ ਮੰਡੀ (ਸ਼ਾਮ,ਗਰਗ): ਪੰਜਾਬ ਅੰਦਰ ਦਿਨੋਂ-ਦਿਨ ਵਧ ਰਹੇ ਕੋਵਿਡ-19 ਦੇ ਮਾਮਲਿਆਂ ਨੂੰ ਦੇਖਦਿਆਂ ਹੋਇਆ ਬੇਸ਼ੱਕ ਪੰਜਾਬ ਸਰਕਾਰ ਵਲੋਂ ਸਖ਼ਤੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਨਵੇਂ ਮਰੀਜ਼ ਆ ਰਹੇ ਹਨ। ਸਬ-ਡਵੀਜ਼ਨ ਤਪਾ ਮੰਡੀ ਵਿਖੇ ਕੋਰੋਨਾ ਪਾਜ਼ੇਟਿਵ ਮਰੀਜ਼ ਆਉਣ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ ਹੈ।
ਇਹ ਵੀ ਪੜ੍ਹੋ: ਗਰੀਬ ਦੇ ਮਕਾਨ ਦੀ ਛੱਤ ਡਿੱਗਣ ਕਾਰਨ 1 ਬੱਚੇ ਦੀ ਮੌਤ,ਦੂਜੇ ਦੇ ਇਲਾਜ ਲਈ ਨਹੀਂ ਹਨ ਪੈਸੇ
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੱਖਣ ਸਿੰਘ (33) ਪੁੱਤਰ ਮੇਜਰ ਸਿੰਘ ਗੁੰਮਟੀ ਜੋ ਕੁਵੈਤ ਤੋਂ ਆਇਆ ਸੀ ਅਤੇ 12 ਜੁਲਾਈ ਤੋਂ ਤਪਾ ਮੰਡੀ ਦੇ ਬਿਰਧ ਆਸ਼ਰਮ ਵਿਖੇ ਇਕਾਂਤਵਾਸ ਕੀਤਾ ਹੋਇਆ ਸੀ, ਜਿਸ ਦੇ ਨਾਲ 23 ਵਿਅਕਤੀ ਹੋਰ ਸਨ ਜਿਨ੍ਹਾਂ ਦੇ ਸੈਂਪਲ ਲਏ ਗਏ ਸਨ ਅੱਜ 20 ਵਿਅਕਤੀਆਂ ਦੀ ਰਿਪੋਰਟ ਆਈ ਤਾਂ ਇਨ੍ਹਾਂ 'ਚੋਂ 19 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਆਉਣ ਤੋਂ ਬਾਅਦ ਮੱਖਣ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ ਹੈ ਅਤੇ 4 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ, ਜਿਸ ਦੀ ਪੁਸ਼ਟੀ ਐੱਸ.ਐੱਮ.ਓ. ਤਪਾ ਸ੍ਰੀ ਜਸਵੀਰ ਔਲਖ ਵਲੋਂ ਕੀਤੀ ਗਈ। ਕੋਰੋਨਾ ਪਾਜ਼ੇਟਿਵ ਆਏ ਮਰੀਜ਼ ਨੂੰ ਸੌਹਲ ਪੱਤੀ ਬਰਨਾਲਾ ਵਿਖੇ ਕੁਆਰਟਾਈਨ ਕਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਿਨੋਂ-ਦਿਨ ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ, ਜਿਨ੍ਹਾਂ ਨੂੰ ਦੇਖਦਿਆਂ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਤੋਂ ਬਿਲਕੁਲ ਜ਼ਰੂਰੀ ਕੰਮ ਲਈ ਹੀ ਨਿਕਲਣ ਘਰ ਤੋਂ ਨਿਕਲਣ ਸਮੇਂ ਮਾਸਕ ਜ਼ਰੂਰ ਪਾ ਕੇ ਰੱਖਣ ਅਤੇ ਆਪਣੇ ਇਲਾਕੇ ਅਤੇ ਮੁਹੱਲੇ ਅੰਦਰ ਕੋਈ ਵੀ ਵਿਅਕਤੀ ਜੇਕਰ ਵਿਦੇਸ਼ ਤੋਂ ਵਾਪਸ ਪਰਤਦਾ ਹੈ ਜਾਂ ਹੋਰ ਕਿਸੇ ਸਟੇਟ ਤੋਂ ਪਰਤਦਾ ਹੈ ਤਾਂ ਉਹ ਪ੍ਰਸ਼ਾਸਨ ਨੂੰ ਜ਼ਰੂਰ ਦੱਸਣ ਤਾਂ ਜੋ ਉਸ ਦੀ ਰਿਪੋਰਟ ਕਰਵਾਈ ਜਾ ਸਕੇ।
ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾਧਾ, ਮੂੰਹ 'ਤੇ ਲੱਗੇ 26 ਟਾਂਕੇ
ਇੱਥੇ ਇਹ ਵੀ ਦੱਸਣਯੋਗ ਹੈ ਕਿ ਬਰਨਾਲਾ ਜ਼ਿਲ੍ਹੇ 'ਚ ਹੁਣ ਤੱਕ ਬਰਨਾਲਾ ਦੇ 79 ਟੋਟਸ ਕੇਸ ਹਨ ਤੇ ਇਨ੍ਹਾਂ 'ਚੋਂ ਐਕਟਿਵ 13 ਹਨ, ਜਿਨ੍ਹਾਂ 'ਚੋਂ 64 ਠੀਕ ਹੋ ਕੇ ਘਰਾਂ ਨੂੰ ਪਰਚ ਚੁੱਕੇ ਹਨ ਅਤੇ 2 ਦੀ ਮੌਤ ਅਤੇ 2 ਨਵੇਂ ਕੇਸ ਹਨ।
ਪੰਜਾਬ 'ਚ ਬਦਲੇਗਾ 'ਮੌਸਮ' ਦਾ ਮਿਜਾਜ਼, ਜਾਰੀ ਹੋਇਆ ਵਿਸ਼ੇਸ਼ ਬੁਲੇਟਿਨ
NEXT STORY