ਜਲੰਧਰ (ਬਿਊਰੋ) - ਪੰਜਾਬ ’ਚ ਕੋਰੋਨਾ ਦਾ ਕਹਿਰ ਅੱਜ ਵੀ ਜਾਰੀ ਹੈ, ਜਿਸ ਕਾਰਨ ਕਈ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਪੰਜਾਬ ਦੇ ਲੋਕ ਕੋਰੋਨਾ ਮਹਾਂਮਾਰੀ ਨੂੰ ਰੋਕਣ ਪ੍ਰਤੀ ਗੰਭੀਰ ਨਹੀਂ ਹਨ, ਜਿਸ ਕਾਰਨ ਰੋਜ਼ਾਨਾ ਹਜ਼ਾਰਾਂ ਦੇ ਕਰੀਬ ਕੋਰੋਨਾ ਪੀੜਤ ਮਰੀਜ਼ ਸਾਹਮਣੇ ਆ ਰਹੇ ਹਨ। ਪੰਜਾਬ ’ਚ ਇਕ ਦਿਨ ’ਚ ਵੱਧ ਤੋਂ ਵੱਧ 229 ਮੌਤਾਂ ਹੋ ਰਹੀਆਂ ਹਨ। ਕੋਰੋਨਾ ਨੂੰ ਰੋਕਣ ਲਈ ਸੂਬੇ ’ਚ ਹੁਣ ਤੱਕ 50 ਫੀਸਦੀ ਵੈਕਸੀਨੇਸ਼ਨ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵਾਪਰੀ ਖ਼ੂਨੀ ਵਾਰਦਾਤ : ਖੇਤਾਂ ’ਚ ਕੰਮ ਕਰਦੇ ਵਿਅਕਤੀ ਦਾ ਸਿਰ ’ਚ ਕਹੀ ਮਾਰ ਕੀਤਾ ਕਤਲ (ਤਸਵੀਰਾਂ)
ਦੂਜੇ ਪਾਸੇ ਜੇਕਰ ਸਿਹਤ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਅਨੁਸਾਰ ਰੋਜ਼ਾਨਾ 2 ਲੱਖ ਕੋਰੋਨਾ ਵੈਕਸੀਨ ਲਗਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਇਸ ਦੇ ਬਾਵਜੂਦ ਹੁਣ ਤੱਕ ਪੰਜਾਬ ’ਚ ਰੋਜ਼ਾਨਾ 1 ਲੱਖ ਦੇ ਕਰੀਬ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਵੱਡੀ ਵਾਰਦਾਤ: ਪੁਲਸ ਮੁਲਾਜ਼ਮ ਦੇ ਮੁੰਡੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ
ਹਾਲਾਂਕਿ, ਮੰਗਲਵਾਰ ਨੂੰ 1,14,655 ਲੱਖ ਲੋਕਾਂ ਨੂੰ ਟੀਕਾ ਲਗਾਇਆ ਗਿਆ। ਪੂਰੇ ਦੇਸ਼ ’ਚ ਮੰਗਲਵਾਰ ਦੀ ਟੀਕਾਕਰਨ ਦੀ ਸੂਚੀ ਵਿੱਚ ਪੰਜਾਬ 14ਵੇਂ ਨੰਬਰ ‘ਤੇ ਰਿਹਾ ਹੈ। ਹੁਣ ਤੱਕ ਕੁੱਲ 64.80 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਦੂਜੇ ਪਾਸੇ 56 ਲੱਖ ਲੋਕਾਂ ਨੂੰ ਘੱਟੋ-ਘੱਟ 1 ਖੁਰਾਕ, ਜਦੋਂਕਿ 8.8 ਲੱਖ ਲੋਕਾਂ ਨੂੰ ਦੋਵੇਂ ਖੁਰਾਕਾਂ ਲੱਗੀਆਂ ਸਨ।
ਪੜ੍ਹੋ ਇਹ ਵੀ ਖ਼ਬਰ - ਸ਼ੱਕੀ ਪਤੀ ਦਾ ਕਾਰਾ : ਕੁੱਟਮਾਰ ਕਰਨ ਮਗਰੋਂ ਪਤਨੀ ਦੇ ਸਰੀਰ ਦੇ ਵੱਖ-ਵੱਖ ਅੰਗਾਂ ’ਤੇ ਲਗਾਈ ਗਰਮ ਪ੍ਰੈੱਸ
ਜੇਕਰ ਕੋਰੋਨਾ ਦੇ ਟੀਕੇ ਦੀ ਇਹ ਰਫ਼ਤਾਰ ਰਹੀ ਤਾਂ ਸੂਬੇ ’ਚ ਕਰੀਬ 3 ਕਰੋੜ ਦੀ ਆਬਾਦੀ ਨੂੰ ਇਕ ਡੋਜ਼ ਟੀਕਾ ਲਗਾਉਣ ’ਚ 237 ਦਿਨ ਲੱਗ ਜਾਣਗੇ। ਸਿਹਤ ਵਿਭਾਗ ਅਨੁਸਾਰ ਇਕ ਦਿਨ ’ਚ ਜੇਕਰ 2 ਲੱਖ ਟੀਕੇ ਲਗਾਏ ਜਾਣ ਤਾਂ ਕੋਰੋਨਾ ਦੀ ਪਹਿਲੀ ਡੋਜ਼ ਨੂੰ 119 ਦਿਨ ਲੱਗਣਗੇ। ਕੋਰੋਨਾ ਦੇ ਇਸ ਕਹਿਰ ’ਚ ਜਿਨ੍ਹੇ ਜ਼ਿਆਦਾ ਲੋਕਾਂ ਨੂੰ ਕੋਰੋਨਾ ਦੇ ਟੀਕੇ ਲੱਗਣ, ਉਨ੍ਹੀ ਕੋਰੋਨਾ ਨੂੰ ਹਰਾਉਣ ’ਚ ਸੋਖ ਹੋਵੇਗੀ। ਪੰਜਾਬ ਸੂਬੇ ’ਚ ਸਭ ਤੋਂ ਵੱਧ ਕੋਰੋਨਾ ਦੇ ਟੀਕੇ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਮੁਹਾਲੀ ਵਿੱਚ ਲੱਗੇ ਹਨ।
ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ
ਹਾਈਕਮਾਨ ਨੂੰ ਮਿਲਣ ਦੇ ਬਾਅਦ ਬੋਲੇ ਪ੍ਰਤਾਪ ਬਾਜਵਾ, ਦੱਸਿਆ ਕਿਹੜੇ ਮੁੱਦਿਆਂ ’ਤੇ ਹੋਈ ਚਰਚਾ (ਵੀਡੀਓ)
NEXT STORY